ਵਿਸ਼ਵ ਕੱਪ ਟਰਾਫੀ ‘ਤੇ ਪੈਰ ਚੜ੍ਹਾ ਕੇ ਬੈਠਣ ਲਈ ਮਿਸ਼ੇਲ ਮਾਰਸ਼ ਵਿਰੁਧ ਸ਼ਿਕਾਇਤ ਦਾਇਰ

ਆਸਟ੍ਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਵਲੋਂ ਵਿਸ਼ਵ ਕੱਪ ਜਿੱਤਣ ਤੋਂ ਬਾਅਦ 50 ਓਵਰਾਂ ਦੀ ਵਿਸ਼ਵ ਕੱਪ ਟਰਾਫੀ ‘ਤੇ ਅਪਣੇ ਪੈਰ ਰੱਖ ਦੇ ਬੈਠਣ ਦੇ ਸਟੰਟ ਨੇ ਉਸ ਨੂੰ ਗੰਭੀਰ ਮੁਸੀਬਤ ਵਿਚ ਪਾ ਦਿਤਾ ਹੈ ਕਿਉਂਕਿ ਰੀਪੋਰਟਾਂ ਅਨੁਸਾਰ ਉਸ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਾਇਰ ਕੀਤੀ ਗਈ ਹੈ।

ਪੰਡਿਤ ਕੇਸ਼ਵ ਨਾਂ ਦੇ ਇਕ ਆਈ.ਟੀ.ਆਰ. ਕਾਰਕੁਨ ਨੇ ਕਥਿਤ ਤੌਰ ‘ਤੇ ਦਿੱਲੀ ਗੇਟ ਪੁਲਿਸ ਸਟੇਸ਼ਨ ‘ਚ ਪਛਮੀ ਆਸਟ੍ਰੇਲੀਆ ਵਾਸੀ ਮਾਰਸ਼ ਵਿਰੁਧ ਸ਼ਿਕਾਇਤ ਦਾਇਰ ਕਰਵਾਈ ਹੈ, ਜਿਸ ‘ਚ ਮਾਰਸ਼ ‘ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਗਈ ਹੈ।

ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਪਰ ਅਜੇ ਤਕ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਇਬਰ ਸੈੱਲ ਤੋਂ ਰੀਪੋਰਟ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਤੇਜ਼ ਗੇਂਦਬਾਜ਼ ਆਲਰਾਊਂਡਰ ਵਿਰੁਧ ਕਥਿਤ ਸ਼ਿਕਾਇਤ ਕੀਤੀ ਗਈ ਹੈ ਕਿ ਉਸ ਨੇ ਅਪਣੇ ਪੈਰ ਵਿਸ਼ਵ ਕੱਪ ਟਰਾਫੀ ‘ਤੇ ਰੱਖ ਕੇ ਜਾਣਬੁੱਝ ਕੇ 140 ਕਰੋੜ ਭਾਰਤੀਆਂ ਦਾ ਅਪਮਾਨ ਕੀਤਾ। ਅਪਣੀ ਸ਼ਿਕਾਇਤ ‘ਚ ਆਈ.ਟੀ.ਆਰ. ਕਾਰਕੁਨ ਨੇ ਮਾਰਸ਼ ਨੂੰ ਭਾਰਤ ‘ਚ ਅੱਗੇ ਤੋਂ ਖੇਡਣ ‘ਤੇ ਵੀ ਪਾਬੰਦੀ ਲਾਉਣ ਲਈ ਕਿਹਾ ਹੈ ਅਤੇ ਇਸ ਦੀ ਇਕ ਕਾਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਭੇਜੀ ਹੈ। ਜੇਕਰ ਐਫ.ਆਈ.ਆਰ. ਦਰਜ ਹੁੰਦੀ ਹੈ ਤਾਂ 32 ਸਾਲ ਦੇ ਇਸ ਕ੍ਰਿਕੇਟ ਖਿਡਾਰੀ ਵਿਰੁਧ ਕਾਰਵਾਈ ਕੀਤੀ ਜਾ ਸਕਦੀ ਹੈ।

ਮਾਰਸ਼ ਨੇ ਵਿਸ਼ਵ ਕੱਪ ਅਪਣੀ ਟੀਮ ਲਈ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਪਾਕਿਸਤਾਨ ਤੇ ਬੰਗਲਾਦੇਸ਼ ਵਿਰੁਧ ਸੈਂਕੜੇ ਜੜੇ ਸਨ। ਇਸ ਤਾਕਤਵਰ ਆਲਰਾਊਂਡਰ ਨੂੰ ਭਾਰਤ ਪਰਤਣ ਤੋਂ ਪਹਿਲਾਂ ਅਪਣੇ ਦਾਦਾ ਜੀ ਦੀ ਮੌਤ ਕਾਰਨ ਟੂਰਨਾਮੈਂਟ ਦੇ ਅੱਧ ਵਿਚਾਲੇ ਵਾਪਸ ਘਰ ਪਰਤਣਾ ਪਿਆ ਸੀ। ਉਸ ਨੇ 10 ਮੈਚਾਂ ਵਿੱਚ 49 ਦੀ ਔਸਤ ਨਾਲ 441 ਦੌੜਾਂ ਬਣਾਈਆਂ।

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਗਿਆ ਫ਼ਾਈਨਲ ਮੈਚ ਆਸਟਰੇਲੀਆ ਲਈ ਯਾਦਗਾਰ ਸਾਬਤ ਹੋਇਆ ਸੀ, ਜਿਸ ‘ਚ ਭਾਰਤ ਨੂੰ ਪਸੰਦੀਦਾ ਵਿਸ਼ਵ ਕੱਪ ਜੇਤੂ ਟੀਮ ਦੇ ਰੂਪ ‘ਚ ਮੰਨਿਆ ਜਾ ਰਿਹਾ ਸੀ। ਹਾਲਾਂਕਿ, ਮਹਿਮਾਨ ਟੀਮ ਨੇ ਉਸ ਦਿਨ ਅਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਮੇਜ਼ਬਾਨਾਂ ਨੂੰ ਹਰਾਉਣ ਲਈ ਹਰ ਪੱਖੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਟ੍ਰੈਵਿਸ ਹੀਡ ਨੇ 241 ਦੌੜਾਂ ਦਾ ਪਿੱਛਾ ਕਰਦੇ ਹੋਏ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਸਟਰੇਲੀਆ ਦੇ ਨਾਂ ਛੇਵਾਂ ਖਿਤਾਬ ਕਰਨ ‘ਚ ਮਹੱਤਵਪੂਰਨ ਯੋਗਦਾਨ ਪਾਇਆ।

Leave a review

Reviews (0)

This article doesn't have any reviews yet.
HARSH GOGI
HARSH GOGIhttps://WWW.THEFEEDFRONT.COM
Harsh gogi is our well professional journalist. He is belong to punjab and he is veru dedicated to his work.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...