ਥਾਣਾ ਜੰਡਿਆਲਾ ਅਧੀਨ ਪੈਂਦੀ ਨਵਾਂ ਪਿੰਡ ਪੁਲਸ ਚੌਕੀ ਦੇ ਏ ਐਸ ਆਈ ਸਵਰੂਪ ਸਿੰਘ ਦੀ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਐਸ ਪੀ ਗੁਰਪ੍ਰਤਾਪ ਸਹੋਤਾ ਨੇ ਦੱਸਿਆ ਕਿ ਸਵਰੂਪ ਸਿੰਘ ਵੀਰਵਾਰ ਸ਼ਾਮ ਡਿਊਟੀ ਖਤਮ ਕਰਕੇ ਚਲਾ ਗਿਆ ਸੀ ਤੇ ਰਾਤ 9 ਵਜੇ ਬਾਈਕ ‘ਤੇ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ | ਕੁਝ ਦੇਰ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਅਤੇ ਪਰਿਵਾਰਕ ਮੈਂਬਰ ਉਸ ਨੂੰ ਪੂਰੀ ਰਾਤ ਭਾਲ ਲੱਭਦੇ ਰਹੇ | ਸ਼ੁੱਕਰਵਾਰ ਦੀ ਸਵੇਰ ਉਸਦੀ ਲਾਸ਼ ਖਾਨਕੋਟ ਨਵਾਂ ਪਿੰਡ ਡਰੇਨ ਨੇੜਿਓਾ ਬਰਾਮਦ ਹੋਈ | ਸੂਤਰਾਂ ਮੁਤਾਬਕ ਪੁਲਸ ਨੇ ਤਿੰਨ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ | ਇਕ ਮੁਲਜ਼ਮ ਦੇ ਘਰੋਂ ਖੂਨ ਨਾਲ ਲੱਥ-ਪੱਥ ਕੱਪੜੇ ਵੀ ਮਿਲੇ ਦੱਸੇ ਜਾਂਦੇ ਹਨ |
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਏ ਐੱਸ ਆਈ ਦੀ ਹੱਤਿਆਏ
Leave a review
Reviews (0)
This article doesn't have any reviews yet.