ਸਰਹੱਦੀ ਖੇਤਰ ਗਾਹਲੜੀ ਅਤੇ ਆਸ ਪਾਸ ਖੇਤਰ ਅੰਦਰ ਧੜਾ ਧੜ ਵਿਕੇ ਪਟਾਕਿਆਂ ਤੋੰ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਦੂਸ਼ਿਤ ਪ੍ਰਦੂਸ਼ਣ ਪ੍ਰਤੀ ਕਿੰਨੀ ਕੁ ਸੁਚੇਤ ਹੈ , ਕਿਸਾਨਾਂ ਨੂੰ ਸਿਰਫ਼ ਬਦਨਾਮ ਕਰਨ ਲਈ ਪਰਾਲੀ ਸਾੜਨ ਦੇ ਨਾਮ ‘ਤੇ ਸੈਕੜੇ ਪਰਚੇ ਦਰਜ ਕੀਤੇ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਡਕੋਦਾ ਗਰੁੱਪ ਦੇ ਜਿਲ੍ਹਾ ਸਕੱਤਰ ਦਲਬੀਰ ਸਿੰਘ ਜੀਵਨਚੱਕ ਨੇ ਕੀਤਾ ਉਹਨਾਂ ਕਿਹਾ ਕਿ ਸਰਕਾਰ ਦੀ ਨਾਕਾਮੀ ਹੈ , ਬਿਨ੍ਹਾਂ ਲਾਇਸੈੰਸ ਧਾਰਕ ਦੁਕਾਨਦਾਰ ਵੀ ਧੜੱਲੇ ਨਾਲ ਭਾਰੀ ਪ੍ਰਦੂਸ਼ਣ ਵਾਲੇ ਪਟਾਕੇ ਵੇਚ ਗਏ । ਜੀਵਨਚੱਕ ਨੇ ਕਿਹਾ ਕਿ ਉਹਨਾਂ ਕਸਬਾ ਦੋਰਾਂਗਲਾ ਅਤੇ ਗਾਹਲੜੀ ਦੇ ਬਜਾਰਾਂ ਦਾ ਦੌਰਾ ਕੀਤਾ , ਕਿਤੇ ਵੀ ਪਟਾਕੇ ਵੇਚਣ ਅਤੇ ਖਰੀਦਣ ‘ਤੇ ਕੋਈ ਪਾਬੰਦੀ ਨਹੀੰ ਸੀ । ਪਰਾਲੀ ਦੇ ਧੂਏਂ ਨਾਲ ਪ੍ਰਦੇਸ਼ ਪ੍ਰਦੂਸ਼ਿਤ ਦੱਸਣ ਵਾਲੀ ਸਰਕਾਰ ਪਟਾਕਿਆਂ ਨਾਲ ਦੁੱਗਣਾ ਪ੍ਰਦੂਸ਼ਣ ਨੂੰ ਨਾ ਰੋਕ ਸਕੀ ਤੇ ਫਿਰ ਕਿਸਾਨਾ ਨਾਲ਼ ਹੀ ਇਹ ਵਿਤਕਰਾ ਕਿਉਂ ਕੀਤਾ ਜਾਂਦਾ ਹੈ
Sukhdev Singh