ਉਤਰੀ ਭਾਰਤ ਅਤੇ ਗੈਰ ਰਾਜਨੀਤਕ ਸੰਯੁਕਤ ਮੋਰਚੇ ਨਾਲ ਤਾਲਮੇਲ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 20 ਨਵੰਬਰ ਨੂੰ ਜ਼ਿਲ੍ਹਾ
ਡੀਸੀ ਦਫ਼ਤਰ ਅਤੇ ਐਸ ਡੀ ਐਮ ਦਫ਼ਤਰ ਅੱਗੇ ਇੱਕ ਰੋਜ਼ਾ ਧਰਨਾ 12 ਤੋਂ 4 ਵਜ਼ੇ ਤੱਕ ਲਾਇਆ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਡੀਸੀ ਨੂੰ ਸੌਂਪਿਆ ਗਿਆ ਮੰਗ ਪੱਤਰ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੋਜੀ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਕਿਹਾ ਸਰਕਾਰ ਦੀਆਂ ਬਹੁਤਾਂਤ ਨੀਤੀਆਂ ਆਮ ਲੋਕਾਂ ਲਈ ਮਾਰੂ ਸਾਬਤ ਹੋ ਰਹੀਆਂ ਹਨ। ਲੋਕਾਂ ਦਾ ਜੀਵਨ ਬੱਤ ਤੋਂ ਬੱਤਰ ਹੁੰਦੀ ਜਾ ਰਹੀ ਹੈ। ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਦਿੱਤੀ ਹੈ । ਬੇਰੋਜ਼ਗਾਰੀ ਦਿਨ ਬੇ ਦਿਨ ਵੱਧ ਰਹੀ ਹੈ। ਨਸ਼ਿਆਂ ਨੇ ਧੀਆ ਦੇ ਸੁਹਾਗ ਮਾਵਾਂ ਦੇ ਪੁੱਤ ਖੋਹ ਲਏ ਹਨ।ਪਰ ਸਰਕਾਰ ਦਾ ਸਾਰਾ ਜ਼ੋਰ ਕਿਸੇ ਨਾ ਕਿਸੇ ਤਰ੍ਹਾਂ 2 ਪਰਸੈਂਟ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਿੱਚ ਲੱਗਾ ਹੋਇਆ ਹੈ। ਜਿਵੇਂ ਚਿੱਪ ਵਾਲੇ ਮੀਟਰ ਨੂੰ ਜਬਰੀ ਲੋਕਾਂ ਤੇ ਥੋਪਣਾ । ਨਿੱਜੀ ਕੰਪਨੀਆਂ ਨੂੰ ਫਾਇਦਾ ਪਹਚੁਉਣਾ ਆਦਿ ।ਕਿਸਾਨ ਆਗੂਆਂ ਨੇ ਕਿਹਾ ਕਿ ਨਸ਼ੇ ਤੇ ਨੱਥ ਪਾਈ ਜਾਵੇ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ।ਪਰਾਲੀ ਸਾੜਨ ਦਾ ਪੱਕਾ ਹੱਲ ਕੀਤਾ ਜਾਵੇ । ਕਿਸਾਨਾ ਤੇ ਹੋ ਰਹੇ ਨਜਾਇਜ਼ ਪਰਚੇ,ਰੈੱਡ ਐਂਟਰੀਆਂ ਰੱਦ ਕੀਤੀਆਂ ਜਾਣ। ਪਾਸਪੋਰਟ ਰੱਦ ਕਰਨਾ, ਹਥਿਆਰ ਦੇ ਲਾਇਸੰਸ ਰੱਦ ਕਰਨਾ, ਸਬਸਿਡੀ ਰੱਦ ਕਰਨ ਸਮੇਤ ਹੋਰ ਸਰਕਾਰੀ ਸਹੂਲਤਾਂ ਰੱਦ ਕਰਨ ਦੇ ਨਿਰਦੇਸ਼ ਵਾਪਸ ਲਏ ਜਾਣ। ਨਿੱਜੀਕਰਨ ਨੂੰ ਵਧਾਵਾ ਦੇਣ ਵਾਲੀ ਨੀਤੀ ਤਹਿਤ ਪ੍ਹੀਪੇਡ ਮੀਟਰ ਲਗਾਉਣੇ ਬੰਦ ਕੀਤੀ ਜਾਣ,ਸੜੇ ਮੀਟਰਾਂ ਦੀ ਜਗਾਹ ਪਹਿਲੇ ਚੱਲ ਰਹੇ ਮੀਟਰ ਲਾਏ ਜਾਣ ਅਤੇ ਐਵਰੇਜ ਅਨੁਸਾਰ ਬਿੱਲ ਭੇਜਣੇ ਬੰਦ ਕੀਤੇ ਜਾਣ।ਆਰਬੀਟਰੇਸ਼ਨ ਵਿੱਚ ਚੱਲ ਰਹੇ ਕੇਸ ਤੁਰੰਤ ਨਿਪਟਾਏ ਜਾਣ ਅਤੇ ਰੱਦ ਕੀਤੇ ਗਏ ਕੇਸ ਤੁਰੰਤ ਬਹਾਲ ਕਰਕੇ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਅੱਲੜ ਪਿੰਡੀ,ਸੁਖਜਿੰਦਰ ਸਿੰਘ ਗੋਤ, ਹਰਚਰਨ ਸਿੰਘ ਧਾਲੀਵਾਲ ਕਰਨੈਲ ਸਿੰਘ ਆਦੀ, ਸਤਨਾਮ ਸਿੰਘ ਖਜਾਨਚੀ,ਹਰਵਿੰਦਰ ਸਿੰਘ ਮੱਲ੍ਹੀ, ਡਾਕਟਰ ਦਲਜੀਤ ਸਿੰਘ,ਰਣਬੀਰ ਸਿੰਘ ਡੁਗਰੀ, ਸਤਨਾਮ ਸਿੰਘ ਸਕੱਤਰ ਆਦਿ ਆਗੂ ਹਾਜ਼ਰ ਸਨ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀ ਸੀ ਨੂੰ ਦਿੱਤਾ ਮੰਗ ਪੱਤਰਕ
Leave a review
Reviews (0)
This article doesn't have any reviews yet.