ਸ੍ਰੀ ਨੰਗਲੀ ਅਕੈਡਮੀ ਸਕੂਲ ਦਾ ਸਲਾਨਾ ਪੁਰਸਕਾਰ ਸਮਾਰੋਹ ਯੂਨਾਨੀ ਇਨ ਡਾਇਵਰ ਸਿਟੀ ਦੇ ਰੂਪ ਵਿੱਚ ਮਨਾਇਆ ਗਿਆ

ਸ਼੍ਰੀ ਨੰਗਲੀ ਅਕੈਡਮੀ ਸੀਨੀਅਰ ਸਕੈਡੰਰੀ ਸਕੂਲ ਦਾ ਵਾਰਸਿਕ ਵਿਤਰਨ ਸਮਾਰੋਹ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ 96ਵੇ ਰਾਵੀ ਬ੍ਰਿਗੇਡ ਦੇ ਬ੍ਰਿਗੇਡੀਅਰ ਕਰਨ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਦੇ ਸਵਾਗਤ ਚੇਅਰਮੈਨ ਡਾ.ਮੋਹਿਤ ਮਹਾਜਨ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਫੁੱਲਾਂ ਦਾ ਹਾਰ ਨਾ ਕੇ ਅਤੇ ਦੋਸ਼ਾਲਾ ਪਾ ਕੇ ਕੀਤਾ ਗਿਆ ਇਸ ਮੌਕੇ ਸਕੂਲ ਦੇ ਡਾਇਰੈਕਟਰ ਵਿਨਾਇਕ ਮਹਾਜਨ ਗੋਲਡਨ ਕਾਲਜ ਦੇ ਡਾਇਰੈਕਟਰ ਇੰਜੀਨੀਅਰ ਰਾਗਮ ਮਹਾਜਨ ਮੈਡਮ ਆਯੁਸ਼ੀ ਮਹਾਜਨ ਅਤੇ ਐਮਡੀ ਅਨੂ ਮਹਾਜਨ ਸਕੂਲ ਪ੍ਰਿੰਸੀਪਲ ਫੋਨ ਕਪੀਲਨ ਦੇ ਨਾਲ ਹਾਜ਼ਰ ਹੋਏ। ਪ੍ਰੋਗਰਾਮ ਦੇ ਸਭ ਤੋਂ ਪਹਿਲਾਂ ਜੋਤ ਪ੍ਰਜਲਿਤ ਕਰਨ ਦੀ ਰਸਮ ਅਦਾ ਕੀਤੀ ਗਈ। ਜਿਸ ਵਿੱਚ ਮੁੱਖ ਮਹਿਮਾਨ ਬ੍ਰਿਗੇਡੀਅਰ ਕਰਨ ਸਿੰਘ ਅਤੇ ਚੇਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਜੋਤ ਪ੍ਰਜਲਿਤ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਲਾਨਾ ਇਨਾਮ ਵਿਤਰਨ ਦੇ ਇਸ ਪ੍ਰੋਗਰਾਮ ਵਿੱਚ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਗਣੇਸ਼ ਬੰਦਨਾ ਦਾ ਗਾਇਨ ਕਰਕੇ ਸਭ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਸਕੂਲ ਦੇ ਬੱਚਿਆਂ ਨੇ ਆਪਣੀ ਕਲਾ ਦੇ ਪ੍ਰਦਰਸ਼ਨ ਅਤੇ ਮਾਤਾ ਪਿਤਾ ਅਤੇ ਜਨ ਸਮੂਹ ਨੂੰ ਹੈਰਾਨ ਕਰ ਦਿੱਤਾ। ਬੱਚਿਆਂ ਦੀ ਆਈਟਮ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਬੇਹਦ ਖੁਸ਼ੀ ਹੋਈ। ਇਸ ਪ੍ਰੋਗਰਾਮ ਵਿੱਚ ਕਈ ਮਾਤਾ ਪਿਤਾ ਸੰਗੀਤ ਦੇ ਸੁਰਾਂ ਵਿੱਚ ਝੂਮਦੇ ਹੋਏ ਨਜ਼ਰ ਆਏ।ਇਸ ਪ੍ਰੋਗਰਾਮ ਵਿੱਚ ਪਲੇ ਡਾਂਸ ਨਰਸਰੀ ਦੇ ਬੱਚਿਆਂ ਨੇ ਇੰਗਲਿਸ਼ ਪਲੇ, ਨਰਸਰੀ ਮਿਕੀ ਮਾਊਸ, ਅੱਜ ਦੀ ਪਾਰਟੀ, ਫ਼ੋਨ ਐਡੀਸ਼ਨ ਸਰਸਵਤੀ ਵੰਦਨਾ , ਅਰੋਬਿਕਸ , ਡੈਂਡੀਕੇਸ਼ਨ ਨੂੰ ਪੇਰਟਸ, ਆਰਕੈਸਟਰਾਂ, ਵੈਲਕਮ ਸੌਗ, ਟ੍ਰੀਬਿਊਟ ਟੂ ਸੋਲਜਰਸ, ਜੀ 20, ਕਲਚਰ ਡਾਂਸ, ਫਾਰਮਰ ਸਟਊਗਲਰ, ਇਸ਼ਰੋ ਸੇਵ ਵਾਟਰ, ਜੇਨਰੇਸ਼ਨ ਗੈਪ, ਸਿਵ ਤਾਂਡਵ, ਕ੍ਰਿਸ਼ਨ ਲੀਲਾ, ਨਾਰੀ ਸ਼ਕਤੀ ਤੇ ਅਧਾਰਿਤ ਐਟਮ, ਗੱਤਕਾ, ਗਿੱਧਾ ਭੰਗੜਾ, ਆਦਿ ਕਈ ਰੋਮਾਂਚ ਨਾਲ ਭਰਪੂਰ ਪ੍ਰੋਗਰਾਮਾਂ ਨੂੰ ਪੇਸ਼ ਕੀਤਾ ਗਿਆ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ ਬੱਚਿਆਂ ਨੂੰ ਕਿਹਾ ਕਿ ਉਹਨਾਂ ਨੂੰ ਇਸ ਪ੍ਰੋਗਰਾਮ ਵਿੱਚ ਆ ਕੇ ਬਹੁਤ ਖੁਸ਼ੀ ਹੋਈ ਅਤੇ ਇਹ ਦੇਖ ਕੇ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ੍ਰੀ ਨੰਗਲੀ ਸਕੂਲ ਤੇ ਬੱਚੇ ਬਹੁਤ ਨਿਪੁੰਨ ਹਨ। ਜੋ ਆਪਣੀ ਕਲਾ ਦੇ ਬੱਲ ਤੇ ਬਹੁਤ ਵਧੀਆ ਆਈਟਮ ਪੇਸ਼ ਕਰਕੇ ਸਕੂਲ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸ ਦੇ ਉਪਰੰਤ ਸਕੂਲ ਦੇ ਪ੍ਰਿੰਸੀਪਲ ਪੂਨਮ ਕਾਪਿਲਾ ਨੇ ਸਕੂਲ ਦੀ ਸਲਾਨਾ ਰਿਪੋਰਟ ਜਿਸ ਵਿੱਚ ਉਹਨਾਂ ਨੇ ਸਕੂਲ ਦੀਆਂ ਪ੍ਰਤੀਯੋਗਤਾਵਾਂ ਅਤੇ ਅੰਗਾਮੀ ਸਮੇਂ ਸਕੂਲ ਪ੍ਰਬੰਧਕ ਦੇ ਵੱਲੋਂ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਡਿਟੇਲ ਪੇਸ਼ ਕੀਤੀ। ਇਸ ਦੇ ਬਾਅਦ ਚੇਅਰਮੈਨ ਮੋਹਿਤ ਮਹਾਜਨ ਨੇ ਆਪਣੇ ਸੰਦੇਸ਼ ਵਿੱਚ ਸਕੂਲ ਦੇ ਇਸ ਸਲਾਨਾ ਪੁਰਸਕਾਰ ਵਿਤਰਨ ਸਮਾਰੋਹ ਦੇ ਚੰਗੇ ਪ੍ਰਦਰਸ਼ਨ ਦੇ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਮੁੱਖ ਮਹਿਮਾਨ ਵਲੋਂ ਸਿੱਖਿਆ ਵਿੱਚ ਉੱਚੇ ਆਯਾਮ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਮੁੱਖ ਮਹਿਮਾਨ ਬ੍ਰਿਗੇਡੀਅਰ ਕਰਨ ਸਿੰਘ ਨੂੰ ਚੇਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਸਕੂਲ ਦੇ ਵੱਲੋਂ ਸਨਮਾਨ ਚਿੰਨ ਭੇਂਟ ਕੀਤਾ। ਪ੍ਰੋਗਰਾਮ ਵਿੱਚ ਹਾਜ਼ਰ ਸਾਰੇ ਮਹਿਮਾਨਾਂ ਦੇ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਜਿਸ ਦਾ ਸਾਰੇ ਲੋਕਾਂ ਨੇ ਖੂਬ ਆਨੰਦ ਲਿਆ।

Leave a review

Reviews (0)

This article doesn't have any reviews yet.
Sukhdev Singh
Sukhdev Singh
Recent Joined Journalist. Under training.
spot_img

Subscribe

Click for more information.

More like this
Related

ਟੂਵੀਲਰ ਚੁਰਾਉਣ ਵਾਲੇ ਤਿੰਨ ਅਰੋਪੀਆਂ ਨੇ ਪਾ ਰੱਖੀ ਸੀ ਧਮਾਲ! ਸਿੰਘਮ SHO ਸਿਟੀ ਨਕੋਦਰ ਨੇ ਵੀ ਵਿਖਾਇਆ ਆਪਣਾ ਕਮਾਲ।

ਜਲੰਧਰ/ਨਕੋਦਰ:(ਰਮਨ/ਨਰੇਸ਼ ਨਕੋਦਰੀ) ਬੀਤੇ ਦਿਨੀਂ ਹਰਕਮਲਪ੍ਰੀਤ ਸਿੰਘ (ਖੱਖ) PPS.ਸੀਨੀਅਰ ਪੁਲਿਸ...

24 ਵਾ ਸਲਾਨਾ ਧਾਰਮਿਕ ਜੋੜ ਮੇਲਾ ਅਤੇ ਭੰਡਾਰਾ 23 ਨਵੰਬਰ ਦਿਨ ਸ਼ਨੀਵਾਰ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ...

ਨੈੱਟ ਕੰਮ ਸੈਟ ਗੀਤ ਨੂੰ ਮਿਲ ਰਿਹਾ ਭਰਮਾ ਹੁੰਗਾਰਾ

ਪ੍ਰੈਸ ਨਾਲ ਗੱਲ ਕਰਦਿਆਂ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ...

ਵਿੰਗ ਨੇ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੇ ਲਾਵਰੇ ਦੀ ਪਹਿਚਾਣ ਕਰਨ ਸਬੰਧੀ ਦਿੱਤੀ ਟਰੇਨਿੰਗ

ਲੁਧਿਆਣਾ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ...