ਨਹਿਰੂ ਪਾਰਕ ਗੁਰਦਾਸਪੁਰ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਗਰੀਬ ਪਰਿਵਾਰਾਂ ਨੂੰ ਕਰਜ਼ਾ ਜਾਲ਼ ਚੋਂ ਬਾਹਰ ਕੱਢਣ ਲਈ ਰੈਲੀ, ਪ੍ਰਦਰਸ਼ਨ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ।ਇਸ ਸਮੇਂ ਬੋਲਦਿਆਂ ਮੋਰਚੇ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ,ਮੀਤ ਸਕੱਤਰ ਵਿਜੇ ਸੋਹਲ, ਦਲਬੀਰ ਭੋਲਾ ਮਲਕਵਾਲ, ਗੁਲਜ਼ਾਰ ਸਿੰਘ ਭੁੰਬਲੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਮਾਨ ਸਰਕਾਰ ਨਿਜੀ ਕੰਪਨੀਆਂ ਦਾ ਕਰਜ਼ਾ ਸਰਕਾਰ ਆਪਣੇ ਜੁਮੇਂ ਲਵੇ, ਇਹ ਵੀ ਐਲਾਨ ਕੀਤਾ ਗਿਆ ਕਿ ਜਿਨ੍ਹਾਂ ਚਿਰ ਸਰਕਾਰ ਗਰੀਬਾਂ ਦਾ ਕਰਜ਼ਾ ਆਪਣੇ ਜੁਮੇਂ ਨਹੀਂ ਲੈਂਦੀ ਕਰਜਾਧਾਰਕਾ ਵਲੋਂ ਕਰਜ਼ੇ ਦੀਆਂ ਕਿਸ਼ਤਾਂ ਦਾ ਬਾਈਕਾਟ ਰੱਖਣਗੀਆਂ। ਆਗੂਆਂ ਕਿਹਾ ਕਿ ਗਰੀਬਾਂ ਦੇ ਕਰਜ਼ਾ ਜਾਲ ਵਿਚ ਫਸਣ ਲਈ ਸਰਕਾਰਾਂ ਜ਼ੁੰਮੇਵਾਰ ਹਨ ਕਿਉਂਕਿ ਕਿਸੇ ਵੀ ਕੇਂਦਰ ਅਤੇ ਪੰਜਾਬ ਸਰਕਾਰ ਨੇ ਗਰੀਬਾਂ ਦੇ ਰੋਜ਼ਗਾਰ ਲਈ ਕੋਈ ਨੀਤੀ ਤਹਿ ਨਹੀਂ ਕੀਤੀ, ਇਨ੍ਹਾਂ ਮਜ਼ਦੂਰਾਂ ਲਈ 18 ਸਾਲ ਪਹਿਲਾਂ ਬਣਾਇਆ ਗਿਆ ਮਨਰੇਗਾ ਕਾਨੂੰਨ ਵੀ ਮਜ਼ਦੂਰਾਂ ਨੂੰ ਕੋਈ ਰਾਹਤ ਨਹੀਂ ਪਹੁਚਾ ਸਕਿਆ ਕਿਉਂਕਿ ਰਾਜ ਸਰਕਾਰ ਇਸ ਰੋਜ਼ਗਾਰ ਨੂੰ ਗਰੀਬਾਂ ਤੱਕ ਪਹੁਚਾਉਣ ਲਈ ਸੁਹਿਰਦ ਹੀ ਨਹੀਂ, ਮਨਰੇਗਾ ਦਾ ਜ਼ਿਆਦਾ ਤਰ ਪੈਸਾ ਭਿਰਸ਼ਟਾਚਾਰ ਦੀ ਭੇਟ ਚੜ੍ਹ ਰਿਹਾ ਹੈ। ਆਗੂਆਂ ਦੋਸ਼ ਲਾਏ ਕਿ ਮੋਦੀ ਸਰਕਾਰ ਨੇ ਆਪਣੇ 10 ਸਾਲ ਦੇ ਰਾਜ ਵਿੱਚ ਕਾਰਪੋਰੇਟਾ ਦਾ 25 ਲੱਖ ਹਜ਼ਾਰ ਕਰੋੜ ਰੁਪਏ ਕਰਜ਼ਾ ਵੱਟੇ ਖ਼ਾਤੇ ਸੁਟ ਦਿੱਤਾ ਹੈ ,ਮਾਨ ਸਰਕਾਰ ਨੇ ਆਪਣੀ ਮਸ਼ਹੂਰੀ ਲਈ 700 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਉਪਰ ਖ਼ਰਚਣ ਸਮੇਤ ਸਰਕਾਰੀ ਖਜ਼ਾਨੇ ਚੋ ਕਰੋੜਾਂ ਰੁਪਏ ਬਾਹਰਲੇ ਪ੍ਰਾਂਤਾਂ ਦੇ ਚੋਣ ਪ੍ਰਚਾਰ ਉਪਰ ਖਰਚ ਕਰ ਦਿੱਤੇ ਹਨ ਪਰ ਗਰੀਬਾਂ ਦੇ ਕੁਝ ਸੌ ਕਰੋੜ ਕਰਜ਼ੇ ਨੂੰ ਆਪਣੇ ਜੁਮੇਂ ਲੈਣ ਲਈ ਤਿਆਰ ਨਹੀਂ ਹਨ। ਆਗੂਆਂ ਨਿਜੀ ਵਿੱਤੀ ਕੰਪਨੀਆਂ ਉੱਪਰ ਦੋਸ਼ ਲਾਏ ਕਿ ਇਨ੍ਹਾਂ ਕੰਪਨੀਆਂ ਵਲੋਂ ਗਰੀਬਾਂ ਤੋਂ ਕਰਜ਼ੇ ਦੀਆਂ ਕਿਸ਼ਤਾਂ ਜਬਰੀ ਉਗਰਾਹੀਆ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਘਰਾਂ ਦਾ ਘਰੇਲੂ ਸਾਮਾਨ ਚੁਕਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸੰਘਰਸ਼ ਨੂੰ ਪੰਜਾਬ ਪੱਧਰ ਤੇ ਲਿਜਾਣ ਲਈ 14 ਦਸੰਬਰ ਨੂੰ ਅਮ੍ਰਿਤਸਰ ਅਤੇ 18 ਦਸੰਬਰ ਨੂੰ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਰੈਲੀਆਂ ਕੀਤੀਆਂ ਜਾਣਗੀਆਂ।ਇਹ ਵੀ ਐਲਾਨ ਕੀਤਾ ਗਿਆ ਕਿ ਕਰਜ਼ੇ ਦੀ ਮੁਆਫੀ ਤੱਕ ਸੰਘਰਸ਼ ਚਲਦਾ ਰਹੇਗਾ। ਇਸ ਸਮੇਂ ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਉਚਾਧਕਾਲਾ, ਸਕਿੰਦਰ ਸਾਂਬਾ, ਕੁਲਦੀਪ ਰਾਜੂ,ਪਾਲਾ ਘੋਨੇਵਾਲ, ਸੁਖਵੰਤ ਸਿੰਘ ਹਜਾਰਾ, ਕਪਤਾਨ ਸਿੰਘ ਬਾਸਰਪੁਰਾ,ਦਰਸ਼ਨਾਂ, ਬਲਵਿੰਦਰ ਮਸੀਹ, ਬਸੀਰ ਗਿੱਲ ਅਤੇ ਸੋਨੀਆ ਚੰਗੂਵਾਲ ਵੀ ਹਾਜ਼ਰ ਸਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਹਿਰੂ ਪਾਰਕ ਗੁਰਦਾਸਪੁਰ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚੇ ਨੇ ਕੀਤੀ ਰੈਲੀਨ
Leave a review
Reviews (0)
This article doesn't have any reviews yet.