ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਹੋਈ ਅਹਿਮ ਮੀਟਿੰਗ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮੀਟਿੰਗ ਜੋਨ ਪ੍ਰਧਾਨ ਹਰਵਿੰਦਰ ਸਿੰਘ ਮੱਲ੍ਹੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜੋਨ ਬਾਬਾ ਬੰਦਾ ਸਿੰਘ ਬਹਾਦਰ ਦੀ ਪੂਰੀ ਟੀਮਾਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਮੌਕੇ ਸਕੱਤਰ ਬਾਬਾ ਸੁਖਵੰਤ ਸਿੰਘ ਪ੍ਰੈਸ਼ ਸਕੱਤਰ ਦਲਜੀਤ ਸਿੰਘ ਸੇਖੂਪੁਰ, ਹਰਪ੍ਰੀਤ ਕੌਰ ,ਮੀਤ ਪ੍ਰਧਾਨ ਮੋਹਣ ਸਿੰਘ ਗਵਾਰ ,ਪ੍ਰਗਟ ਸਿੰਘ ਸਹੂਰ ਮੀਤ ਖਜਾਨਚੀ, ਸੁਖਜਿੰਦਰ ਸਿੰਘ ਡੇਰੀਵਾਲ ਦੇ ਨਾਲ ਹੀ ਇਕਾਈਆਂ ਦੇ ਪ੍ਰਧਾਨ ਵੀ ਸ਼ਾਮਲ ਹੋਏ ਪ੍ਰਗਟ ਸਿੰਘ ਸਹੂਰ, ਗੁਰਵੰਤ ਸਿੰਘ ਲਾਲੀ , ਰੇਸਮ ਸਿੰਘ ਬੋਹੜ ਵਡਾਲਾ, ਗੁਰਮੁਖ ਸਿੰਘ ਰਡਿਆਣਾ , ਸੁਖਜਿੰਦਰ ਸਿੰਘ ਬਾਜਵਾ, ਤਰਸੇਮ ਸਿੰਘ ਡੇਰੀਵਾਲ , ਲਖਵਿੰਦਰ ਸਿੰਘ ਦੇਹੜ, ਮੋਹਣ ਸਿੰਘ ਗਵਾਰ, ਕਲਵਿੰਦਰ ਕੌਰ ਦਬੁਰਜੀ, ਬਲਵਿੰਦਰ ਸਿੰਘ ਜੋਈਆ , ਦਵਿੰਦਰ ਸਿੰਘ ਬਾਲੀਮ ਆਦਿ ਹਾਜ਼ਰ ਸਨ ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਜੋਨ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਤੋਂ ਹਰਵਿੰਦਰ ਸਿੰਘ ਮੱਲੀ ਨੇ ਕਿਹਾ ਕਿ ਦੇਸ਼ ਦੀ ਭਾਜਪਾ ਜੋ ਸਰਕਾਰ ਕਿਸਾਨਾਂ ਮਜ਼ਦੂਰਾਂ ਸਮੇਤ ਆਮ ਲੋਕਾਂ ਦੇ ਹਿੱਤਾਂ ਨੂੰ ਦਰਕਿਨਾਰ ਕਰਕੇ ਮੀਡੀਆ ਸਮੇਤ ਸਾਰੇ ਸਾਧਨਾਂ ਨੂੰ ਕੂੜ ਪ੍ਰਚਾਰ ਲਈ ਵਰਤ ਕੇ ਖੇਤੀ ਸੈਕਟਰ ਸਮੇਤ ਦੇਸ਼ ਦੇ – ਸਾਰੇ ਅਦਾਰਿਆਂ ‘ਤੇ ਕਾਰਪੋਰੇਟ ਦਾ ਕਬਜ਼ਾ ” ਕਰਵਾਉਣ ਵਿਚ ਲੱਗੀ ਹੋਈ ਹੈ, ਉਸਨੂੰ
ਰੋਕਣ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਕ ਵਾਰ ਫਿਰ ਤੋਂ ਦਿੱਲੀ ਮੋਰਚੇ ਵਰਗੇ ਜਥੇਬੰਦਕ ਸੰਘਰਸ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਭਾਰਤੀ ਜਥੇਬੰਦੀਆਂ ਨਾਲ ਸੰਪਰਕ ਕਰ ਕੇ ਦਿੱਲੀ ਮੋਰਚੇ ਦੀਆਂ ਲਟਕ ਰਹੀਆਂ ਕਿਸਾਨ ਮਜ਼ਦੂਰ ਸਬੰਧੀ ਮੰਗਾਂ ‘ਤੇ ਸਰਕਾਰ ਨਾਲ ਸੰਘਰਸ਼ ਕਰਨੇ ਪੈਣਗੇ। ਕਿਸਾਨ ਆਗੂਆਂ ਦੱਸਿਆ ਕੇ ਮਾਝੇ ਵਿਚ ਇਕ ਵੱਡੀ ਰੈਲੀ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿਚ 2 ਜਨਵਰੀ ਨੂੰ ਹੋਵੇਗੀ, ਜਿਸ ਵਿਚ ਲੱਖਾਂ ਕਿਸਾਨਾਂ ਦਾ ਇਕੱਠ ਹੋਵੇਗਾ ਅਤੇ ਵੱਡੇ ਐਲਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 22 ਦਸੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਚ ਔਰਤਾਂ ਦੀ ਵੱਡੀ ਕਾਨਫਰੰਸ ਕਰ ਇਸ ਰੈਲੀ ਦੀ ਤਿਆਰੀ ਕਰਵਾਈ ਜਾਵੇਗੀ

Sukhdev Singh

Leave a review

Reviews (0)

This article doesn't have any reviews yet.
Sukhdev Singh
Sukhdev Singh
Recent Joined Journalist. Under training.
spot_img

Subscribe

Click for more information.

More like this
Related

ਟੂਵੀਲਰ ਚੁਰਾਉਣ ਵਾਲੇ ਤਿੰਨ ਅਰੋਪੀਆਂ ਨੇ ਪਾ ਰੱਖੀ ਸੀ ਧਮਾਲ! ਸਿੰਘਮ SHO ਸਿਟੀ ਨਕੋਦਰ ਨੇ ਵੀ ਵਿਖਾਇਆ ਆਪਣਾ ਕਮਾਲ।

ਜਲੰਧਰ/ਨਕੋਦਰ:(ਰਮਨ/ਨਰੇਸ਼ ਨਕੋਦਰੀ) ਬੀਤੇ ਦਿਨੀਂ ਹਰਕਮਲਪ੍ਰੀਤ ਸਿੰਘ (ਖੱਖ) PPS.ਸੀਨੀਅਰ ਪੁਲਿਸ...

24 ਵਾ ਸਲਾਨਾ ਧਾਰਮਿਕ ਜੋੜ ਮੇਲਾ ਅਤੇ ਭੰਡਾਰਾ 23 ਨਵੰਬਰ ਦਿਨ ਸ਼ਨੀਵਾਰ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ...

ਨੈੱਟ ਕੰਮ ਸੈਟ ਗੀਤ ਨੂੰ ਮਿਲ ਰਿਹਾ ਭਰਮਾ ਹੁੰਗਾਰਾ

ਪ੍ਰੈਸ ਨਾਲ ਗੱਲ ਕਰਦਿਆਂ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ...

ਵਿੰਗ ਨੇ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੇ ਲਾਵਰੇ ਦੀ ਪਹਿਚਾਣ ਕਰਨ ਸਬੰਧੀ ਦਿੱਤੀ ਟਰੇਨਿੰਗ

ਲੁਧਿਆਣਾ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ...