ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ :-ਚੇਅਰਮੈਨ ਡਾਕਟਰ ਮੋਹਿਤ ਮਹਾਜਨ

ਸ੍ਰੀ ਰਕੇਸ਼ ਕੌਂਸਲ ਆਈ.ਪੀ.ਐਸ ਡੀ.ਆਈ.ਜੀ ਕ੍ਰਾਈਮ ਪੰਜਾਬ ਰਹੇ ਮੁੱਖ ਮਹਿਮਾਨ ਡਾ.ਮੋਹਿਤ ਮਹਾਜਨ ਨੇ ਬੋਰਡ ਨਤੀਜੇ ਵਿੱਚ ਮੈਰਿਟ ਲੈਣ ਵਾਲੇ ਪੰਜ ਵਿਦਿਆਰਥੀਆਂ ਨੂੰ ਨਗਦ ਪੁਰਸਕਾਰ ਦਿੱਤੇ। ਜਿਨਾਂ ਵਿੱਚ ਪ੍ਰਾਚੀ, ਪਵਨਪ੍ਰੀਤ ਕੌਰ, ਬੰਧਨਪ੍ਰੀਤ ਕੌਰ 3100 ਅਤੇ ਹਿਤਾਕਸ਼ੀ ਅਤੇ ਮਨਪ੍ਰੀਤ ਕੌਰ ਨੂੰ 2100 ਰੁਪਏ ਨਗਦ ਰਾਸ਼ੀ ਦਿੱਤੀ ਗਈ। ਮੁੱਖ ਮਹਿਮਾਨ ਸ੍ਰੀ ਰਕੇਸ ਕੌਂਸਲ ਨੇ ਸਕੂਲ ਦੇ 400 ਤੋਂ ਵੱਧ ਬੱਚਿਆਂ ਦੁਆਰਾ ਸਟੇਜ ਪਰਫੋਰਮੈਂਸ ਕਰਨ ਦੇ ਲਈ ਖੁਸ਼ੀ ਪ੍ਰਗਟ ਕੀਤੀ ਅਤੇ ਮਾਤਾ ਪਿਤਾ ਨੂੰ ਉਹਨਾਂ ਦੇ ਬੱਚਿਆਂ ਦੀ ਅਨੁਸਾਰ ਹੀ ਉਹਨਾਂ ਆਪਣੀ ਪੜਾਈ ਦੇ ਖੇਤਰ ਨੂੰ ਚੁਣਨ ਦੇ ਲਈ ਸਲਾਹ ਦਿੱਤੀ। ਬੱਚਿਆਂ ਦੀ ਆਈਟਮ ਦੇਖ ਕੇ ਮਾਤਾ ਪਿਤਾ ਵੀ ਪੰਡਾਲ ਵਿੱਚ ਨੱਚਣ ਲਈ ਮਜਬੂਰ ਹੋ ਗਏ। ਪਿ੍ਰੰਸੀਪਲ ਜਤਿੰਦਰ ਗੁਪਤਾ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। ਗੋਲਡਨ ਸੀਨੀਅਰ ਸੈਕਡਰੀ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਸ੍ਰੀ ਰਕੇਸ਼ ਕੌਂਸਲ ਆਈ.ਪੀ.ਐਸ ਡੀ.ਆਈ.ਜੀ ਕ੍ਰਾਈਮ ਪੰਜਾਬ ਮੁੱਖ ਮਹਿਮਾਨ ਦੇ ਤੌਰ ਤੇ ਸਾਮਿਲ ਹੋਏ। ਜਦਕਿ ਇਸ ਪ੍ਰੋਗਰਾਮ ਦੀ ਅਗਵਾਈ ਗੋਲਡਨ ਗਰੁੱਪ ਦੇ ਚੇਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਕੀਤੀ। ਮੁੱਖ ਮਹਿਮਾਨ ਸ੍ਰੀ ਰਕੇਸ਼ ਕੌਂਸਲ ਦੇ ਪ੍ਰੋਗਰਾਮ ਵਿੱਚ ਪਹੁੰਚਣ ਤੇ ਉਹਨਾਂ ਦਾ ਸਵਾਗਤ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਡਾਲ ਵਿੱਚ ਪੰਜਾਬੀ ਬੋਲੀਆਂ ਪਾ ਕ ਅਤੇ ਪੰਜਾਬੀ ਸੱਭਿਆਚਾਰ ਦਾ ਪ੍ਰਦਰਸ਼ਨ ਕਰਦੇ ਹੋਏ ਕੀਤਾ। ਜਦ ਕਿ ਮੁੱਖ ਮਹਿਮਾਨ ਦਾ ਸਵਾਗਤ ਗੋਲਡਨ ਗਰੁੱਪ ਦੇ ਚੇਅਰਮੈਨ ਡਾ. ਮੋਹਿਤ ਮਹਾਜਨ ਨੇ ਉਹਨਾਂ ਨੂੰ ਫੁੱਲਾਂ ਦੀ ਮਾਲਾ ਤੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ। ਮੁੱਖ ਮਹਿਮਾਨ ਦੇ ਸਵਾਗਤ ਦੇ ਲਈ ਐਮ.ਡੀ ਅਨੂ ਮਹਾਜਨ, ਗੋਲਡਨ ਕਾਲਜ ਦੇ ਡਾਇਰੈਕਟਰ ਇੰਜੀ.ਰਾਘਵ ਮਹਾਜਨ, ਸ੍ਰੀਮਤੀ ਆਯੂਸੀ ਮਹਾਜਨ, ਸ੍ਰੀ ਨੰਗਲੀ ਅਕੈਡਮਿਕ ਸੀਨੀਅਰ ਸਕੈ. ਸਕੂਲ ਦੇ ਡਾਇਰੈਕਟਰ ਸ੍ਰੀ ਵਿਨਾਇਕ ਮਹਾਜਨ, ਪਿ੍ਰੰਸੀਪਲ ਜਤਿੰਦਰ ਗੁਪਤਾ, ਪਿ੍ਰੰਸੀਪਲ ਡਾ. ਸੁਰਿੰਦਰ ਸਿੰਘ, ਡਾ. ਅਸੋਕ ਮਹਾਜਨ, ਡਾ. ਮੀਨਾ ਮਹਾਜਨ, ਸ੍ਰੀ ਰਕੇਸ਼ ਜੋਤੀ, ਦੀਪਕ ਮਹਾਜਨ ਅਤੇ ਹੋਰ ਅਣਗਣਿਤ ਲੋਕ ਵੀ ਸ਼ਾਮਿਲ ਰਹੇ।


ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਦੇ ਵੱਲੋਂ ਜੋਤ ਪ੍ਰਜਲਿਤ ਕਰਕੇ ਰਸਮ ਅਦਾ ਕੀਤੀ ਗਈ ਅਤ ਇਸ ਦੇ ਉਪਰੰਤ ਡਾ.ਮੋਹਿਤ ਮਹਾਜਨ ਨੇ ਮੁੱਖ ਮਹਿਮਾਨ ਨੂੰ ਦਸ਼ਾਲਾ ਭੇਂਟ ਕੀਤਾ ਤੇ ਪ੍ਰੋਗਰਾਮ ਦੀ ਸੁਰੂਆਤ ਸਕੂਲ ਦੇ ਬੱਚਿਆਂ ਵੱਲੋਂ ਗਣੇਸ ਵੰਦਨਾ ਦੇ ਨਾਲ ਕੀਤੀ ਗਈ। ਇਸ ਦੇ ਉਪਰੰਤ ਵੈਲਕਮ ਸੌਂਗ, ਰੋਮਾਂਸ ਸੌਂਗ, ਮੇਰੇ ਦੇਸ਼ ਦੀ ਧਰਤੀ, ਐਨੀਮਲ ਵਰਲਡ, ਗ੍ਰੈਂਡ ਪੇਰਟਸ, ਮੌਜਾਂ ਹੀ ਮੌਜਾਂ, ਮੋਬਾਈਲ ਫੋਨ, ਚੰਦਰਯਾਨ, ਡਾਂਡੀਆਂ, ਗਰੁੱਪ ਸੌਂਗ, ਕਵਾਲੀ ਲੜਕੀਆਂ ਦਾ ਭੰਗੜਾ, ਗੁਜਰਾਤੀ ਡਾਂਸ, ਰਮਾਇਣ ਤੇ ਅਧਾਰਿਤ ਡਾਂਸ, ਅਰਦਾਸ, ਵੈਸਟਰਨ ਡਾਂਸ, ਗਣੇਸ ਵੰਦਨਾ ਕੱਟਪੁਤਲੀ ਡਾਂਸ, ਗੱਤਕਾ, ਗਿੱਧਾ, ਸਰਦਾਰ ਪਟੇਲ ਤੇ ਅਧਾਰਿਤ ਕੋਰਿਊਗ੍ਰਾਫੀ, ਮਾਂ ਦੁਰਗਾ ਦੇ ਅਲੱਗ ਰੂਪਾਂ ਦੀ ਝਾਕੀ, ਭੰਗੜਾ ਗਿੱਧਾ ਡੋਗਰੀ ਡਾਂਸ ਆਦਿ ਕਈ ਸੁੰਦਰ ਆਈਟਮਾਂ ਪੇਸ਼ ਕੀਤੀਆਂ ਗਈਆਂ। ਇਸ ਪ੍ਰੋਗਰਾਮ ਦੇ ਦੌਰਾਨ ਸਕੂਲ ਦੇ ਪਿ੍ਰੰਸੀਪਲ ਜਤਿੰਦਰ ਗੁਪਤਾ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕਰਕੇ ਸਕੂਲ ਦੇ ਬੱਚਿਆਂ ਦੀਆਂ ਪ੍ਰਤੀਯੋਗਤਾਵਾਂ ਅਤੇ ਆਗਾਮੀ ਹੋਣ ਵਾਲੇ ਪ੍ਰੋਗਰਾਮਾਂ ’ਚ ਸਕੂਲ ਦੀ ਪ੍ਰਗਤੀ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।


ਇਸ ਦੇ ਉਪਰੰਤ ਡਾ. ਮੋਹਿਤ ਮਹਾਜਨ ਨੇ ਮੁੱਖ ਮਹਿਮਾਨ ਨੂੰ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਸਾਰੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਅੱਜ ਦੇ ਮੁੱਖ ਮਹਿਮਾਨ ਸ੍ਰੀ ਰਾਕੇਸ਼ ਕੌਂਸਲ ਵੀ ਗੋਲਡਨ ਸਕੂਲ ਕੇ.ਡੀ ਦੇ ਵਿਦਿਆਰਥੀ ਰਹੇ ਹਨ। ਅਤੇ ਉਹ ਪੜਾਈ ਦੇ ਨਾਲ ਖੇਡਾਂ ਵਿੱਚ ਵੀ ਹਮੇਸ਼ਾ ਮੋਹਰੀ ਰਹੇ ਹਨ। ਡਾ. ਮੋਹਿਤ ਮਹਾਜਨ ਨੇ ਦੱਸਿਆ ਕਿ ਸ੍ਰੀ ਰਕੇਸ਼ ਕੌਂਸਲ ਸਕੂਲ ਦੀ ਬੈਂਡ ਟੀਮ ਵਿੱਚ ਵੀ ਆਪਣਾ ਵਿਸੇਸ ਯੋਗਦਾਨ ਦਿੰਦੇ ਰਹੇ ਹਨ ਅਤੇ ਉਹਨਾਂ ਨੂੰ ਆਪਣੀ ਪੜਾਈ ਇੰਨਾਂ ਵਿਸ਼ਵਾਸ ਹੁੰਦਾ ਸੀ ਕਿ ਉਹ ਆਪਣਾ ਨਤੀਜਾ ਘੋਸ਼ਿਤ ਤੋਂ ਪਹਿਲਾਂ ਹੀ ਸਵ.ਦੀਨਾ ਨਾਥ ਮਹਾਜਨ ਜੀ ਦੇ ਲਈ ਫੁੱਲਾਂ ਦੀ ਮਾਲਾ ਲੈ ਕੇ ਆਇਆ ਕਰਦੇ ਸਨ ਕਿਉਂਕਿ ਉਹਨਾਂ ਆਪਣੀ ਪੜਾਈ ਤੇ ਗਹਿਰਾ ਵਿਸ਼ਵਾਸ ਸੀ।
ਇਸ ਦੇ ਉਪਰੰਤ ਆਪਣੇ ਸੰਬੋਧਨ ਵਿੱਚ ਸ੍ਰੀ ਰਕੇਸ਼ ਕੌਂਸਲ ਨੇ ਸਾਰੇ ਮਾਤਾ ਪਿਤਾ ਨੂੰ ਕਿਹਾ ਕਿ ਉਹਨਾਂ ਨੂੰ ਹਮੇਸਾ ਆਪਣੇ ਬੱਚਿਆਂ ’ਤੇ ਆਪਣੀਆਂ ਅਕਾਸ਼ਾਵਾਂ ਨਹੀਂ ਥੋਪਨੀਆਂ ਚਾਹੀਦੀਆਂ ਬਲ ਕੀ ਜੋ ਉਹਨਾਂ ਦੇ ਬੱਚੇ ਆਪਣੀ ਰੁਚੀ ਦੇ ਅਨੁਸਾਰ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਆਪਣੇ ਜੀਵਨ ਵਿੱਚ ਉਹ ਪ੍ਰਾਪਤ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਮੁੱਖ ਮਹਿਮਾਨ ਨੇ ਲੋਕਾਂ ਨੂੰ ਦੱਸਿਆ ਕਿ ਗੋਲਡਨ ਸਕੂਲ ਦੇ ਨਾਲ ਉਹਨਾਂ ਦਾ ਗਹਿਰਾ ਨਾਤਾ ਹੈ ਅਤੇ ਗੋਲਡਨ ਸਕੂਲ ਦੀ ਸਿੱਖਿਆ ਦੀ ਬਦੌਲਤ ਹੀ ਅੱਜ ਉਹ ਉੱਚ ਕਾਰਜਕਰਤਾ ਹੋਣ ਵਿੱਚ ਸਫ਼ਲ ਰਹੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨ ਨੂੰ ਚੇਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਸਮਰਿਤੀ ਚਿੰਨ ਭੇਂਟ ਕੀਤਾ ਦੱਸਣਯੋਗ ਹੈ ਕਿ ਗੋਲਡਨ ਸਕੂਲ ਦੇ ਵਿਦਿਆਰਥੀ ਤੇ ਹਰ ਸਾਲ ਗੁਰਦਾਸਪੁਰ ਦੇ ਹੋਰ ਸਕੂਲਾਂ ਦੀ ਤੁਲਨਾ ਵਿੱਚ ਸਭ ਤੋਂ ਵੱਧ ਡਾਕਟਰ ਬਣਨ ਵਿੱਚ ਕਾਮਯਾਬ ਹੁੰਦੇ ਹਨ। ਇਸ ਪ੍ਰੋਗਰਾਮ ਵਿੱਚ ਸਾਰੇ ਮਾਤਾ ਪਿਤਾ ਦੇ ਖਾਣ ਪੀਣ ਦੇ ਲਈ ਕਈ ਤਰਾਂ ਦੇ ਸਨੈਕਸ ਦਾ ਵੀ ਪ੍ਰਬੰਧ ਕੀਤਾ ਗਿਆ। ਇਹ ਗੱਲ ਵੀ ਦੱਸਣ ਯੋਗ ਹੈ ਕਿ ਮੁੱਖ ਮਹਿਮਾਨ ਅਤੇ ਡਾਕਟਰ ਮੋਹਿਤ ਮਹਾਜਨ ਅਤੇ ਸਕੂਲ ਪਿ੍ਰੰਸੀਪਲ ਨੇ ਸਕੂਲ ਦੇ 2022-23 ਦੇ ਪੁਜੀਸ਼ਨ ਹੋਲਡਟਜ਼ ਨੂੰ ਨੈਸ਼ਨਲ ਅਤੇ ਸਟੇਟ ਵਿਜੇਤਾ ਖਿਡਾਰੀਆਂ ਨੂੰ ਵੀ ਇਨਾਮ ਵੰਡੇ ਗਏ। ਇਸ ਮੌਕੇ ਸ਼ਹਿਰ ਦੇ ਸਾਰੇ ਮੰਨੇ ਪਰਮੰਨੇ ਲੋਕ ਜਿਹਨਾਂ ਵਿੱਚ ਦੀਪਕ ਮਹਾਜਨ, ਤੇ ਵੱਖ ਵੱਖ ਸਕੂਲ ਦੇ ਪ੍ਰਿੰਸੀਪਲ ਅਤੇ ਕਈ ਸੰਸਥਾਵਾਂ ਦੇ ਅਧਿਕਾਰੀ ਵੀ ਸਾਮਿਲ ਸਨ

Sukhdev Singh

Leave a review

Reviews (0)

This article doesn't have any reviews yet.
Sukhdev Singh
Sukhdev Singh
Recent Joined Journalist. Under training.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...