ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਚੇਅਰਮੈਨ ਡਾ.ਮੋਹਿਤ ਮਹਾਜਨ ਵੀਰ ਬਾਲ ਦਿਵਸ ਦੇ ਤੌਰ ’ਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਦਿੱਤੀ ਗਈ ਸ਼ਰਧਾਂਜਲੀ, ਡਾ.ਮੋਹਿਤ ਮਹਾਜਨ ਨੇ ਸਿਰੋਪੇ ਭੇਂਟ ਕਰਕੇ ਡਾਇਰੈਕਟਰ ਵਿਨਾਇਕ ਮਹਾਜਨ, ਡਾਇਰੈਕਟਰ ਰਾਘਵ ਮਹਾਜਨ ਅਤੇ ਪਿ੍ਰੰਸੀਪਲ ਪੂਨਮ ਕਪਿਲਾ, ਮੈਡਮ ਅਨੁ ਮਹਾਜਨ ਅਤੇ ਹੋਰ ਮੰਨੇ ਪਰਮੰਨੇ ਨੂੰ ਵੀ ਸਨਮਾਨਿਤ ਕੀਤਾ ਗਿਆ। ਸ੍ਰੀ ਨੰਗਲੀ ਅਕੈਡਮਿਕਸ ਸੀ.ਸਕੈ.ਸਕੂਲ, ਗੁਰਦਾਸਪੁਰ ਵਿੱਚ ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਵਿੱਤਰ ਪਾਠ ਕਰਵਾਇਆ ਗਿਆ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਯਾਦ ਕਰਕੇ ਉਹਨਾਂ ਸਤ-ਸਤ ਕੋਟਿ ਨਮਨ ਕਰਕੇ ਵੀਰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਇਸ ਮੌਕੇ ’ਤੇ ਸ੍ਰੀ ਨੰਗਲੀ ਅਕੈਡਮਿਕਸ ਸੀ.ਸਕੈ.ਸਕੂਲ ਦੇ ਡਾਇਰੈਕਟਰ ਵਿਨਾਇਕ ਮਹਾਜਨ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਬੇਹੱਦ ਸ਼ਰਧਾ ਅਤੇ ਸਨਮਾਨ ਪੂਰਵਕ ਸਕੂਲ ਵਿੱਚ ਬਿਰਾਜਮਾਨ ਕੀਤਾ ਅਤੇ ਗੁਰੂ ਜੀ ਪਵਿੱਤਰ ਬਾਣੀ ਨੂੰ ਸਭ ਦੇ ਨਾਲ ਸਰਵਣ ਕੀਤਾ। ਇਸ ਦੇ ਬਾਰੇ ਵਿੱਚ ਦੱਸਦੇ ਹੋਏ ਚੇਅਰਮੈਨ ਡਾ.ਮੋਹਿਤ ਮਹਾਜਨ ਨੇ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਅਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਜੋ ਕੌਮ ਆਪਣੇ ਸ਼ਹੀਦਾਂ ਦੀ ਸ਼ਹੀਦੀ ਨੂੰ ਭੁੱਲ ਜਾਂਦੀ ਹੈ ਉਹ ਕਦੇ ਵੀ ਤਰੱਕੀ ਨਹੀਂ ਕਰ ਸਕਦੀ। ਇਸ ਮੌਕੇ ’ਤੇ ਗੰ੍ਰਥੀ ਸਿੰਘਾਂ ਦੇ ਵਲੋਂ ਪਾਠ ਦੇ ਭੋਗ ਉਪਰੰਤ ਸਾਰਿਆਂ ਨੂੰ ਗੁਰੂ ਦਾ ਪ੍ਰਸ਼ਾਦ ਵੰਡਿਆ ਗਿਆ ਅਤੇ ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Leave a review

Reviews (0)

This article doesn't have any reviews yet.
Sukhdev Singh
Sukhdev Singh
Recent Joined Journalist. Under training.
spot_img

Subscribe

Click for more information.

More like this
Related

24 ਵਾ ਸਲਾਨਾ ਧਾਰਮਿਕ ਜੋੜ ਮੇਲਾ ਅਤੇ ਭੰਡਾਰਾ 23 ਨਵੰਬਰ ਦਿਨ ਸ਼ਨੀਵਾਰ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ...

ਨੈੱਟ ਕੰਮ ਸੈਟ ਗੀਤ ਨੂੰ ਮਿਲ ਰਿਹਾ ਭਰਮਾ ਹੁੰਗਾਰਾ

ਪ੍ਰੈਸ ਨਾਲ ਗੱਲ ਕਰਦਿਆਂ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ...

ਵਿੰਗ ਨੇ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੇ ਲਾਵਰੇ ਦੀ ਪਹਿਚਾਣ ਕਰਨ ਸਬੰਧੀ ਦਿੱਤੀ ਟਰੇਨਿੰਗ

ਲੁਧਿਆਣਾ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ...