ਉੱਪ ਮੰਡਲ ਅਫ਼ਸਰ ( ਸ਼ਹਿਰੀ ) ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 11 ਕੇ.ਵੀ. ਤ੍ਰਿਮੋ ਰੋਡ ਫੀਡਰ ਅਤੇ 11 ਕੇ. ਵੀ ਸਿਟੀ ਫੀਡਰ ਅਧੀਨ ਆਉਂਦੇ ਏਰੀਏ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਾਰਨ ਅੱਜ ਸ਼ਨੀਵਰ ਨੂੰ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤਕ ਬੰਦ ਰਹੇਗੀ । ਇੰਨਾ ਫੀਡਰਾਂ ਅਧੀਨ ਆਉਂਦਾ ਏਰੀਆ ਪ੍ਰੇਮ ਨਗਰ ਬਾਈਪਾਸ ਤੱਕ , ਮੇਨ ਬਜ਼ਾਰ , ਲਾਇਬ੍ਰੇਰੀ ਰੋਡ , ਨਿਊ ਗੀਤਾ ਭਵਨ ਰੋਡ , ਡਾ. ਅਬਰੋਲ ਹਸਪਤਾਲ ਤੱਕ , ਤ੍ਰਿਮੋ ਰੋਡ , ਸੰਤ ਨਗਰ ਤੋ ਹੱਲਾ ਮੋੜ ਤੱਕ , ਬਹਿਰਾਮਪੁਰ ਰੋਡ ਬਾਗ ਤੱਕ , ਪੁਰਾਣੀ ਸਬਜ਼ੀ ਮੰਡੀ ਜੀ . ਟੀ . ਰੋਡ ਤੋ ਡਾਕਖਾਨਾ ਚੌਂਕ , ਜੇਲ ਰੋਡ ਤੇ ਪੈਂਦੀਆਂ ਸਰਕਾਰੀ ਕੋਠੀਆਂ , ਕਾਲਜ ਰੋਡ , ਗੋਪਾਲ ਨਗਰ , ਕ੍ਰਿਸ਼ਨਾ ਨਗਰ , ਬਾਠ ਵਾਲੀ ਗਲੀ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ
Sukhdev Singh