ਜਿੱਲ੍ਹਾ ਪ੍ਰਧਾਨ ਨੇ ਕੀਤੀ ਬਲਾਕ ਪ੍ਰਧਾਨ ਨਾਲ ਮੀਟਿੰਗ

ਅੱਜ ਆਮ ਆਦਮੀ ਪਾਰਟੀ ਨਕੋਦਰ ਦਫਤਰ ਵਿਖੇ ਇੱਕ ਮੀਟਿੰਗ ਹੋਈ ਇਸ ਮੀਟਿੰਗ ਦੀ ਅਗਵਾਈ ਜ਼ਿਲ੍ਹਾ ਦਿਹਾਤੀ ਪ੍ਰਧਾਨ ਸਟੀਫਨ ਕਲੇਰ ਅਤੇ ਪਾਰਟੀ ਵੱਲੋਂ ਲਗਾਏ ਗਏ ਅਬਜਰਵਰ ਐਮਐਲਏ ਦੇਵ ਮਾਨ,ਐਲ ਪੋਕ ਮੁਹੰਮਦ ਮੋਹੀ ਲੋਕ ਸਭਾ ਇਨਚਾਰਜ ਅਸ਼ਵਨੀ ਅਗਰਵਾਲ ਜੀ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਦਾ ਅਜੰਡਾ ਨਵੇਂ ਲਗਾਏ ਗਏ ਬਲਾਕ ਪ੍ਰਧਾਨਾਂ ਨੂੰ ਐਕਟਿਵ ਕਰਨਾ ਅਤੇ ਉਹਨਾਂ ਦਾ ਸਨਮਾਨ ਕਰਨਾ ਸੀ। ਇਹ ਮੀਟਿੰਗ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਦਫਤਰ ਵਿੱਚ ਹੋਈ ਇਸ ਮੀਟਿੰਗ ਵਿੱਚ ਮੁੱਖ ਮਹਿਮਾਨਾਂ ਨੇ ਸਭ ਤੋਂ ਪਹਿਲਾਂ ਨਵੇਂ ਚੁਣੇਗੇ ਬਲਾਕ ਪ੍ਰਧਾਨਾਂ ਦਾ ਮਾਣ ਸਨਮਾਨ ਕੀਤਾ ।

ਨਕੋਦਰ ਦੇ ਮੁੱਖ ਦਫਤਰ ਵਿਖੇ ਇਕੱਤਰ ਆਪ ਬਲਾਕ ਪ੍ਰਧਾਨ ਅਤੇ ਟੀਮ ਮੈਂਬਰ।

ਇਸ ਮੀਟਿੰਗ ਵਿੱਚ ਮੁੱਖ ਬੁਲਾਰਿਆਂ ਨੇ ਦੱਸਿਆ ਕਿ ਹੁਣ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਹੁਣ ਇਲੈਕਸ਼ਨ ਦਾ ਦੌਰ ਸ਼ੁਰੂ ਹੋ ਰਿਹਾ ਜਿਸ ਤਰ੍ਹਾਂ ਨਗਰ ਪੰਚਾਇਤਾਂ ,ਨਗਰ ਕੌਂਸਲ ਅਤੇ ਬਲਾਕ ਸੰਮਤੀ ਜਿਲ੍ਹਾ ਪਰਸ਼ਦ ,ਤੇ ਪੰਚਾਇਤਾਂ ਦੀਆਂ ਇਲੈਕਸ਼ਨਾਂ ਆ ਰਹੀਆਂ ਹਨ ਅਤੇ ਅਖੀਰ ਵਿੱਚ 2024 ਵਿੱਚ ਲੋਕ ਸਭਾ ਦੇ ਇਲੈਕਸ਼ਨ ਵੀ ਆ ਰਹੇ ਹਨ। ਇਹਨਾਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਾਰੇ ਬਲਾਕ ਪ੍ਰਧਾਨਾਂ ਨੂੰ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਆਪਣੇ ਆਪਣੇ ਏਰੀਆ ਵਿੱਚ ਐਕਟਿਵ ਹੋ ਕੇ ਲੋਕਾਂ ਦੇ ਕੰਮ ਕਰਵਾਏ ਜਾਣ ਅਤੇ ਜੋ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਪੂਰੇ ਕੀਤੇ ਹਨ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਹਰ ਘਰ ਵਿੱਚ ਪਹੁੰਚਾਉਣ ਦੀ ਜਿੰਮੇਵਾਰੀ ਦਿੱਤੀ ਗਈ ਵਰਕਰਾਂ ਨੂੰ ਐਕਟਿਵ ਕਰਕੇ ਹਰ ਘਰ ਘਰ ਜਾ ਕੇ ਪੰਜਾਬ ਸਰਕਾਰ ਦੀਆਂ ਕੀਤੀਆਂ ਉਪਲਬਧੀਆਂ ਨੂੰ ਪਹੁੰਚਾਇਆ ਜਾਵੇ। ਅੱਜ ਦੀ ਇਸ ਮੀਟਿੰਗ ਵਿੱਚ ਨਕੋਦਰ ਹਲਕੇ ਦੇ ਸਾਰੇ ਹੀ ਨਵੇਂ ਬਲਾਕ ਪ੍ਰਧਾਨਾਂ ਨੇ ਸ਼ਿਰਕਤ ਕੀਤੀ ਜਿਵੇਂ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਨਕੋਦਰ ਸੁਰਿੰਦਰ ਕੁਮਾਰ ਉੱਗੀ ਬਲਾਕ ਪ੍ਰਧਾਨ ਅਮਨ ਤੱਖਰ ਬਲਾਕ ਪ੍ਰਧਾਨ,ਐਡਵੋਕੇਟ ਜਸਪ੍ਰੀਤ ਥਾਪਰ ਬਲਾਕ ਪ੍ਰਧਾਨ ਜਸਵੀਰ ਸੰਘੋਵਾਲ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...