ਪੰਜਾਬ ਪੁਲਿਸ’ਚ ਬਖੂਬੀ ਸੇਵਾ ਨਿਭਾ ਰਹੇ ਰਕੇਸ਼ ਕੁਮਾਰ ਨੂੰ ਉਸ ਵੇਲੇ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸ੍ਰੀ ਮਲਕੀਤ ਸਿੰਘ ਉਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ l ਪ੍ਰੈੱਸ ਨਾਲ਼ ਗੱਲਬਾਤ ਕਰਦਿਆਂ ਹਰਜੀਤ ਸਿੰਘ ਜੀਤਾ (ਲੁਧਿਆਣਾ) ਨੇ ਦੱਸਿਆ ਕਿ ਮਲਕੀਤ ਸਿੰਘ ਉਮਰ ਕਰੀਬ 60 ਸਾਲ ਵਾਸੀ ਤਲਵੰਡੀ ਬੂਟਿਆਂ ਸ਼ਾਹਕੋਟ ਜਿਲਾ (ਜਲੰਧਰ) ਦੇ ਰਹਿਣ ਵਾਲੇ ਸਨ ਉਹਨਾਂ ਦੱਸਿਆ ਕਿ ਉਹਨਾਂ ਦੀ ਤਬੀਅਤ ਅਚਾਨਕ ਹੀ ਖਰਾਬ ਹੋਣ ਕਾਰਨ ਉਹਨਾਂ ਨੂੰ ਨਿੱਜੀ ਹਸਪਤਾਲ ਸ਼ਾਹਕੋਟ ਦਾਖਲ ਕਰਵਾਇਆ ਗਿਆ ਉਪਰੰਤ ਉਹਨਾਂ ਨੂੰ ਜਲੰਧਰ ਵਿਖੇ ਰੈਫਰ ਕਰਨ ਉਪਰੰਤ ਉਨਾਂ ਦੀ ਮੌਤ ਹੋ ਗਈ l ਇਸ ਮੌਕੇ ਪੁੱਤਰ ਰਕੇਸ਼ ਕੁਮਾਰ ਅਤੇ ਸੋਨੀ ਨੇ ਰੋਂਦਿਆਂ ਵਿਲਕਦਿਆਂ ਕਿਹਾ ਕਿ ਪਰਿਵਾਰ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ l ਉਹਨਾਂ ਦੱਸਿਆ ਕਿ ਮਲਕੀਤ ਸਿੰਘ ਆਪਣੇ ਜੀਵਨ ਵਿੱਚ ਦੋਹਤੇ ਦੋਹਤੀਆਂ ਪੋਤੇ ਪੋਤੀਆਂ ਤੋਂ ਅਤੇ ਆਪਣੇ ਪਰਿਵਾਰ ਤੋਂ ਬਿਲਕੁਲ ਹੀ ਸੰਤੁਸ਼ਟ ਸਨ ਹਰਜੀਤ ਸਿੰਘ ਨੇ ਦੱਸਿਆ ਕਿ ਸ ਮਲਕੀਤ ਸਿੰਘ ਬਹੁਤ ਹੀ ਮਿਲਾਪੜ ਖੁਸ਼ ਦਿਲ ਅਤੇ ਨੇਕ ਸੁਭਾਅ ਦੇ ਇਨਸਾਨ ਸਨ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਤਲਵੰਡੀ ਬੂਟਿਆਂ ਵਿਖੇ ਕੀਤਾ ਗਿਆ ਜਿਸ ਨੂੰ ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਨੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ l ਇਸ ਮੌਕੇ ਉਹਨਾਂ ਦੇ ਸਮੂਹ ਰਿਸ਼ਤੇਦਾਰ ਸੱਜਣ ਮਿੱਤਰ ਅਤੇ ਰਿਸ਼ਤੇਦਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ l ਅਖੀਰ ਵਿੱਚ ਉਹਨਾਂ ਦੱਸਿਆ ਕਿ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਉਨਾਂ ਦੇ ਪਿੰਡ ਤਲਵੰਡੀ ਬੂਟਿਆਂ ਮਿਤੀ 02 ਦਸੰਬਰ ਨੂੰ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਹੋਵੇਗੀ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਮਲਕੀਤ ਸਿੰਘ ਦੀ ਅਚਾਨਕ ਮੌਤ ਨਾਲ ਪਰਿਵਾਰ ਨੂੰ ਵੱਡਾ ਸਦਮਾਮ
Leave a review
Reviews (0)
This article doesn't have any reviews yet.