ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੇ ਸੰਬੰਧ ਵਿੱਚ ਸਜਾਇਆ ਨਗਰ ਕੀਰਤਨ

ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੇਨ ਬਜ਼ਾਰ ਸ਼ਾਹਕੋਟ ਤੋਂ ਪੰਜ ਪਿਆਰਿਆ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾ ਸਵੇਰ ਸਮੇਂ 2 ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ, ਉਪਰੰਤ ਜੈਕਾਰਿਆ ਦੀ ਗੂੰਜ ਨਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪ੍ਰੀਕਰਮਾ ਕਰਦਾ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਸ਼ਾਮਲ ਹੋਈਆਂ। ਇਸ ਮੌਕੇ ਸੰਗਤਾਂ ਵੱਲੋਂ ਨਗਰ ਕੀਰਤਨ ਤੇ ਫੁੱਲਾ ਦੀ ਵਰਖਾ ਕੀਤੀ ਗਈ ਅਤੇ ਵੱਖ-ਵੱਖ ਥਾਂਈ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਫੁੱਲਾਂ ਨਾਲ ਸਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ ਵੱਡੀ ਗਿਣਤੀ ‘ਚ ਸੰਗਤਾਂ ਸ਼ਬਦ ਗਾਇਨ ਕਰ ਰਹੀਆਂ ਸਨ। ਸਮਾਜ ਸੇਵੀ ਸੰਸਥਾਵਾਂ ਦੁਕਾਨਦਾਰਾਂ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਫੌਜੀ ਬੈਂਡ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵੀ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਇਆ। ਇਸ ਮੌਕੇ ਸੁਰਜੀਤ ਗੱਤਖਾ ਅਖਾੜਾ ਭਿੰਡਰ ਕਲਾਂ ਦੇ ਸਿੰਘਾ ਨੇ ਗੱਤਖੇ ਦੇ ਹੈਰਾਨੀਜਨਕ ਜੌਹਰ ਵਿਖਾਏ।

ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਰਤਨ ਸਿੰਘ ਕਾਕੜ ਕਲਾਂ ਇੰਚਾਰਜ਼ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ, ਬਚਿੱਤਰ ਸਿੰਘ ਕੋਹਾੜ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਸ਼ਾਹਕੋਟ, ਜਥੇਦਾਰ ਸੁਲੱਖਣ ਸਿੰਘ ਨਿਮਾਜ਼ੀਪੁਰ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਲਕਾ ਸ਼ਾਹਕੋਟ ਬਲਕਾਰ ਸਿੰਘ ਚੱਠਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਪੁਰ, ਬਲਵੀਰ ਸਿੰਘ ਦੌਦਰ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਨੇ ਉਚੇਚੇ ਤੌਰ ਤੇ ਸਿ਼ਰਕਤ ਕੀਤੀ ਤੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਮੁੱਖ ਸਖਸ਼ੀਅਤਾਂ ਸੇਵਾਦਾਰਾਂ ਅਤੇ ਸਹਿਯੋਗੀ ਸੱਜਣਾ ਦਾ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ 26 ਨਵੰਬਰ ਨੂੰ ਸਵੇਰੇ 6:30 ਵਜੇ ਸ਼੍ਰੀ ਨਿਸ਼ਾਨ ਸਾਹਿਬ ਜੀ ਦੇ ਚੌਲਾ ਸਾਹਿਬ ਦੀ ਸੇਵਾ ਹੋਵੇਗੀ ਅਤੇ 27 ਨਵੰਬਰ ਨੂੰ ਸਵੇਰੇ 7 ਵਜੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪੈਣਗੇ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਡਾ. ਅਰਵਿੰਦਰ ਸਿੰਘ ਰੂਪਰਾ ਵਾਈਸ ਪ੍ਰਧਾਨ ਸੁਖਜੀਤ ਸਿੰਘ ਝੀਤਾ ਸਾਬਕਾ ਪ੍ਰਧਾਨ ਹਰਬੰਸ ਸਿੰਘ, ਜਨਰਲ ਸੈਕਟਰੀ ਮਾ. ਚਰਨਜੀਤ ਸਿੰਘ, ਕੈਸ਼ੀਅਰ ਲਖਵਿੰਦਰ ਸਿੰਘ ਸੋਖੀ ਮਨਪ੍ਰੀਤ ਸਿੰਘ ਦੀਪਕ ਗੁਲਜ਼ਾਰ ਸਿੰਘ ਥਿੰਦ ਸਾਬਕਾ ਚੇਅਰਮੈਨ ਪਵਨ ਅਗਰਵਾਲ ਰੋਮੀ ਗਿੱਲ ਦੋਵੇਂ ਸਾਬਕਾ ਐੱਮ.ਸੀ, ਕੁਲਵਿੰਦਰ ਸਿੰਘ ਜੌੜਾ ਮਨਜੀਤ ਸਿੰਘ ਸੱਤਾ ਟਰਾਂਸਪੋਰਟਰ ਬੂਟਾ ਸਿੰਘ ਕਲਸੀ ਸੁਰਿੰਦਰਪਾਲ ਸਿੰਘ ਸੁਖਪਾਲ ਸਿੰਘ ਦੇਵਗੁਣ ਅਵਤਾਰ ਸਿੰਘ ਖੁਰਪਾ, ਜੋਗਾ ਸਿੰਘ ਜਸਵਿੰਦਰ ਸਿੰਘ ਪੋਪਲੀb ਕੁਲਬੀਰ ਸਿੰਘ ਜੰਮੂ ਪਰਮਜੀਤ ਸਿੰਘ ਝੀਤਾ ਸਰਬਜੀਤ ਸਿੰਘ ਵਿਰਦੀ ਸੁਖਵਿੰਦਰ ਸਿੰਘ ਚਤਰੱਥ ਅਜੀਤ ਸਿੰਘ ਝੀਤਾ ਅਵਤਾਰ ਸਿੰਘ ਰੂਪਰਾ ਲਛਮਣ ਸਿੰਘ ਗਗਨ ਜਿੰਦਲ ਸੁਖਦੀਪ ਸਿੰਘ ਸੋਨੂੰ ਕੰਗ, ਜਥੇਦਾਰ ਚਰਨ ਸਿੰਘ ਸਿੰਧੜ ਸਾਬਕਾ ਚੇਅਰਮੈਨ, ਰਣਧੀਰ ਸਿੰਘ ਰਾਣਾ ਸ਼ਹਿਰੀ ਪ੍ਰਧਾਨ ਸ਼੍ਰੋਅਦ ਗੁਰਦੀਪ ਸਿੰਘ ਗਰੇਵਾਲ, ਰਤਨ ਸਿੰਘ ਰੱੱਖੜਾ ਗੁਰਪ੍ਰੀਤ ਸਿੰਘ, ਧਰਮਿੰਦਰ ਸਿੰਘ ਰੂਪਰਾ ਗੁਰਮੀਤ ਸਿੰਘ ਮਿਸਤ੍ਰੀ, ਮਾ. ਪ੍ਰਭਜੀਤ ਸਿੰਘ ਬੱੱਤਰਾ ਬਿਕਰਮਜੀਤ ਸਿੰਘ ਸੁਖੀਜਾ, ਤਜਿੰਦਰ ਸਿੰਘ ਖਾਲਸਾ ਜਸਵੀਰ ਸਿੰਘ ਜੱਸੀ ਅੰਮ੍ਰਿਤ ਲਾਲ ਕਾਕਾ ਕੁਲਬੀਰ ਸਿੰਘ ਧੰਜੂ ਤਾਰਾ ਚੰਦ ਸਾਬਕਾ ਐੱਮ.ਸੀ. ਚਰਨਕੰਵਲਜੀਤ ਸਿੰਘ ਚੰਨੀ ਗੁਰਦਿਆਲ ਸਿੰਘ, ਪਵਨ ਪੁਰੀ ਸਾਬਕਾ ਪ੍ਰਧਾਨ, ਜਸਪਾਲ ਸਿੰਘ ਮਿਗਲਾਨੀ ਬਲਜਿੰਦਰ ਸਿੰਘ ਖਿੰਡਾ ਕੁਲਦੀਪ ਸਿੰਘ ਦੀਦ ਨਵਨੀਤ ਸਿੰਘ ਸਹੋਤਾ ਪਰਮਜੀਤ ਕੌਰ ਬਜਾਜ ਸਾਬਕਾ ਵਾਈਸ ਪ੍ਰਧਾਨ ਆਸ਼ੀਸ਼ ਅਗਰਵਾਲ ਪਰਮਵੀਰ ਸਿੰਘ ਪੰਮਾ ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ. ਮਾ. ਅਮਰਪ੍ਰੀਤ ਸਿੰਘ ਸੇਵਾ ਮੁਕਤ ਲੈਕ. ਮਨਜੀਤ ਸਿੰਘ, ਕੁਲਵੰਤ ਸਿੰਘ ਕੰਤਾ ਢੰਡੋਵਾਲ ਰਮੇਸ਼ ਹੰਸ ਯਸ਼ਪਾਲ ਗੁਪਤਾ ਗਗਨਦੀਪ ਸਿੰਘ ਜੌੜਾ ਬੰਟੀ ਬੱਠਲਾ ਟਿੰਪੀ ਕੁਮਰਾ ਸੰਜੀਵ ਸੋਬਤੀ ਕਮਲਜੀਤ ਸਿੰਘ ਪਨੇਸਰ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਟੂਵੀਲਰ ਚੁਰਾਉਣ ਵਾਲੇ ਤਿੰਨ ਅਰੋਪੀਆਂ ਨੇ ਪਾ ਰੱਖੀ ਸੀ ਧਮਾਲ! ਸਿੰਘਮ SHO ਸਿਟੀ ਨਕੋਦਰ ਨੇ ਵੀ ਵਿਖਾਇਆ ਆਪਣਾ ਕਮਾਲ।

ਜਲੰਧਰ/ਨਕੋਦਰ:(ਰਮਨ/ਨਰੇਸ਼ ਨਕੋਦਰੀ) ਬੀਤੇ ਦਿਨੀਂ ਹਰਕਮਲਪ੍ਰੀਤ ਸਿੰਘ (ਖੱਖ) PPS.ਸੀਨੀਅਰ ਪੁਲਿਸ...

24 ਵਾ ਸਲਾਨਾ ਧਾਰਮਿਕ ਜੋੜ ਮੇਲਾ ਅਤੇ ਭੰਡਾਰਾ 23 ਨਵੰਬਰ ਦਿਨ ਸ਼ਨੀਵਾਰ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ...

ਨੈੱਟ ਕੰਮ ਸੈਟ ਗੀਤ ਨੂੰ ਮਿਲ ਰਿਹਾ ਭਰਮਾ ਹੁੰਗਾਰਾ

ਪ੍ਰੈਸ ਨਾਲ ਗੱਲ ਕਰਦਿਆਂ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ...

ਵਿੰਗ ਨੇ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੇ ਲਾਵਰੇ ਦੀ ਪਹਿਚਾਣ ਕਰਨ ਸਬੰਧੀ ਦਿੱਤੀ ਟਰੇਨਿੰਗ

ਲੁਧਿਆਣਾ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ...