ਲਵ ਕੁਸ਼ ਵਿਜੇ ਦਿਵਸ ਮੌਕੇ ਤੇ ਵਾਲਮੀਕਿ ਸਮਾਜ ਲਈ ਕੰਮ ਵਾਲੀਆ ਸੰਗਠਨਾਂ ਨੂੰ ਸਨਮਾਨਿਤ ਕੀਤਾ ਗਿਆ ।

ਅੱਜ ਵਾਲਮੀਕਿ ਵਿਜੇ ਦਿਵਸ ਨੂੰ ਸਮਰਪਿਤ ਅੰਬੇਡਕਰ ਸੋਚ ਸੰਗਠਨ ਦੇ ਪ੍ਰਧਾਨ ਰਜਿੰਦਰ ਗਿੱਲ ਦੀ ਅਗਵਾਈ ਵਿੱਚ ਹੋਟਲ ਪਾਰਕ ਪਲਾਜ਼ਾ ਵਿਖੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵਾਲਮੀਕਿ ਮਹਾਰਾਜ ਦੇ ਪ੍ਰਗਟ ਦਿਵਸ ਤੇ ਚੰਗੀ ਕਾਰਗੁਜ਼ਾਰੀ ਕਰਨ ਵਾਲੀਆਂ ਸਭਾਵਾਂ ਅਤੇ ਸੰਗਠਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕ੍ਰਮਿੱਕਰ ਸਿੰਘ ਢਾਡੀ ਜ਼ਿਲ੍ਹਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ, ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪਰਮਾਤਮਾ ਵਾਲਮੀਕਿ ਮਹਾਰਾਜ ਦੇ ਚਿੱਤਰ ਨੂੰ ਫੁੱਲ ਚੜਾ ਕੇ ਸਭ ਨੂੰ ਵਿਜੇ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਇਸ ਤੋਂ ਬਾਅਦ ਆਏ ਹੋਏ ਅਲੱਗ ਅਲੱਗ ਬੁਲਾਰਿਆਂ ਨੇ ਪਰਮਾਤਮਾ ਵਾਲਮੀਕਿ ਮਹਾਰਾਜ ਦੇ ਦਿਖਾਏ ਹੋਏ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਬੋਲਦੇ ਹੋਏ ਕ੍ਰਮਿੱਕਰ ਸਿੰਘ ਡਾਢੀ ਨੇ ਕਿਹਾ ਕਿ ਪਰਮਾਤਮਾ ਵਾਲਮੀਕਿ ਮਹਾਰਾਜ ਦੇ ਹੱਥ ਵਿੱਚ ਕਲਮ ਫੜੀ ਹੋਈ ਹੈ ਜੋ ਕਿ ਹਰ ਇਨਸਾਨ ਨੂੰ ਪੜਨ ਦਾ ਸੰਦੇਸ਼ ਦਿੰਦੀ ਹੈ ਕਲਮ ਹੀ ਹੈ ਜੋ ਤੁਹਾਡੇ ਜੀਵਨ ਨੂੰ ਬਦਲ ਸਕਦੀ ਹੈ ਕਲਮ ਦੇ ਹੀ ਸਹਾਰੇ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਭਾਰਤ ਦੇਸ਼ ਦਾ ਮਹਾਨ ਸੰਵਿਧਾਨ ਲਿਖਿਆ ਅਤੇ ਭਾਰਤ ਦੇ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਦਾ ਹੱਕ ਦਵਾਇਆ ਇਸ ਤੋਂ ਇਲਾਵਾ ਇਹ ਕਲਮ ਹੀ ਹੈ ਜਿਸ ਨੇ ਅੱਜ ਭਾਰਤ ਦੀ ਹਰ ਬੇਟੀ ਨੂੰ ਆਪਣੀ ਜ਼ਿੰਦਗੀ ਵਿੱਚ ਸਫਲਤਾ ਦੀ ਪੋੜੀ ਚੜਨ ਦਾ ਰਾਹ ਦੱਸਿਆ ਹੈ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅਤੇ ਸਮਾਜ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਨ ਵਿੱਚ ਸਹਿਯੋਗ ਕਰੀਏ ਤਾਂ ਕਿ ਇਹ ਬੱਚੇ ਸਾਡਾ ਆਉਣ ਵਾਲਾ ਭਵਿੱਖ ਵਧੀਆ ਬਣਾ ਦੇਣ । ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਰਣਵੀਰ ਸਿੰਘ ਲੋਧੀਪੁਰ ਅਤੇ ਡਾਕਟਰ ਰਾਜੇਸ਼ ਬੈਂਸ ਨੇ ਆਣ ਆਲੀ ਨੌਜਵਾਨ ਪੀੜੀ ਨੂੰ ਸਿੱਖਿਆ ਪ੍ਰਤੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਕੋਈ ਵੀ ਗਰੀਬ ਇਨਸਾਨ ਸਿੱਖਿਆਤ ਹੋ ਕੇ ਡਾਕਟਰ ਜੱਜ ਵਕੀਲ ਅਤੇ ਪੀਸੀਐਸ ਜਾ ਆਈ.ਏ.ਐਸ ਲੱਗ ਸਕਦਾ ਹੈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਪਰਮਾਤਮਾ ਵਾਲਮੀਕਿ ਮਹਾਰਾਜ ਦੇ ਹੱਥ ਚ ਕਲਮ ਹੈ ਉਹ ਸੰਦੇਸ਼ ਦਿੰਦੀ ਹੈ ਕਿ ਤੁਸੀਂ ਸਮਾਜ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖਿਆ ਪ੍ਰਤੀ ਜਾਗਰਤ ਕਰੋ ਇਸ ਮੌਕੇ ਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਅੰਬੇਡਕਰ ਸੋਚ ਸੰਗਠਨ ਵੱਲੋਂ ਸਨਮਾਨ ਕੀਤਾ ਗਿਆ ।ਇਸ ਮੌਕੇ ਤੇ ਸਟੇਜ ਸਕੱਤਰ ਦੀ ਭੂਮਿਕਾ ਸੀਨੀਅਰ ਪੱਤਰਕਾਰ ਉੱਘੇ ਰੰਗ ਕਰਮੀ ਅਤੇ ਐਂਕਰ ਰਾਜ ਘਈ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਸਿੰਘ ਸਤੀਸ਼ ਡਾਮਾਣਾ ਜੋਗਰਾਜ ਕੋਟਲਾ, ਦਲੀਪ ਹੰਸ ਚੇਅਰਮੈਨ ਹੈਲਫ ਫਾਊਂਡੇਸ਼ਨ ਲੱਕੀ ਕਪਿਲਾ ਪ੍ਰਧਾਨ ਸੁਨੀਲ ਅਡਵਾਲ ਪ੍ਰਧਾਨ ਰੇਹੜੀ ਫੜੀ ਯੂਨੀਅਨ ਰਾਜਦੀਪ ਥੱਪਲ ਸਰਪੰਚ, ਜੈ ਕਿਸ਼ਨ ਸਰਪੰਚ ਰਿੰਕੂ ਜਿਦੰਵੜੀ ਸੁਰਜੀਤ ਪਿੰਕੀ ਮਨੋਜ ਘਈ ਬਲਵੀਰ ਵੀਰੂ ਗੁਰਭੇਜ ਸਿੰਘ ਪਰਦੀਪ ਕੁਮਾਰ ਪ੍ਰਧਾਨ ਵਾਲਮੀਕਿ ਸਭਾ ਗੰਗੂਵਾਲ ਕਰਨ ਕੁਮਾਰ, ਲੋਕੇਸ਼ ਗਿੱਲ ਸਮੀਰ ਸੋਨੂੰ ਪ੍ਰਧਾਨ, ਰਾਜ ਕੁਮਾਰ ਸੋਡਾ ਗੁਰਜੀਤ ਸਿੰਘ ਪੁੱਪੂ ਸਰੋਤਾ ਰਮੇਸ਼ ਕੁਮਾਰ ਬਲਰਾਮ ਮਲਿਕ ਸੰਜੀਵ ਅਟਾਲ ਅਸ਼ੋਕ ਕੁਮਾਰ ਲੋਦੀਪੁਰ ਸੰਜੇ ਬਾਵਾ ਸੁਨੀਲ ਕੁਮਾਰ ਦੀਪਕ ਘਈ ਹਾਜ਼ਰ ਸਨ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...