ਪੰਜਾਬ ਵਿੱਚ ਸਰਕਾਰੀ ਸਕੂਲਾਂ ਦੀਆਂ ਕਈ ਇਮਾਰਤਾਂ ਢੈ ਢੇਰੀ ਹੋਣ ਦੇ ਹਾਲਾਤ ਵਿੱਚ ਹਨ ਅਤੇ ਬੱਚੇ ਇਨ੍ਹਾਂ ਇਮਾਰਤਾਂ ਵਿੱਚ ਸਿੱਖਿਆ ਲੈਣ ਲਈ ਮਜਬੂਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਕਈ ਇਮਾਰਤਾਂ 70 -80 ਸਾਲ ਤੋਂ ਵੱਧ ਸਮੇਂ ਦੀਆਂ ਬਣੀਆਂ ਹੋਈਆਂ ਹਨ ਜੋ ਸਮੇਂ ਮੁਤਾਬਕ ਉਹਨਾਂ ਦੀ ਰਿਪੇਅਰ ਹੁੰਦੀ ਆਈ ਹੈ ਪਰ ਹੁਣ ਇਹ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਬਿਲਕੁਲ ਖਸਤਾ ਹਾਲਤ ਵਿੱਚ ਹਨ ਜਿਨਾਂ ਵਿੱਚ ਬੱਚਿਆਂ ਨੂੰ ਮਜਬੂਰਨ ਪੜਨ ਲਈ ਬੈਠਣਾ ਪੈਂਦਾ ਹੈ ਅਤੇ ਆਏ ਦਿਨ ਹੀ ਬਾਰਸ਼ਾਂ ਦੇ ਕਾਰਨ ਇਹਨਾਂ ਇਮਾਰਤਾਂ ਦਾ ਢੈ ਢੇਰੀ ਹੋਣ ਦਾ ਖਤਰਾ ਰਹਿੰਦਾ ਹੈ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਉਸਾਰੀਆਂ ਜਾਣ ਤਾਂ ਜੋ ਇਹਨਾਂ ਪੜਨ ਵਾਲੇ ਬੱਚਿਆਂ ਨਾਲ ਕਿਸੇ ਵੀ ਤਰਾਂ ਦਾ ਹਾਦਸਾ ਹੋਣ ਤੋਂ ਰੋਕਿਆ ਜਾ ਸਕੇ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਹੋਰ ਮਹਿਕਮਿਆ ਵੱਲ ਖਾਸ ਧਿਆਨ ਦੇ ਰਹੀ ਹੈ ਉਥੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਵੱਲ ਵੀ ਪਹਿਲ ਦੇ ਅਧਾਰ ਤੇ ਧਿਆਨ ਦੇਵੇ ਅਤੇ ਜਲਦ ਤੋਂ ਜਲਦ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਜੋ ਢੈ ਢੇਰੀ ਹੋਣ ਦੀ ਮਿਆਰ ਤੇ ਹਨ ਉਹਨਾਂ ਨੂੰ ਖਤਮ ਕਰਕੇ ਨਵੀਆਂ ਇਮਾਰਤਾਂ ਉਸਾਰੀਆਂ ਜਾਣ ਜਿੱਥੇ ਨੌਜਵਾਨ ਬੱਚੇ ਸਿੱਖਿਆ ਦੇ ਖੇਤਰ ਵਿੱਚ ਅੱਗੇ ਵੱਧ ਸਕਣ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਜਿਸ ਤਰ੍ਹਾਂ ਪ੍ਰਾਈਵੇਟ ਸਕੂਲਾਂ ਕਾਲਜਾਂ ਦੀਆਂ ਨਵੀਆਂ ਇਮਾਰਤਾਂ ਉਸਾਰੀਆਂ ਜਾਂਦੀਆਂ ਹਨ ਅਤੇ ਲੋਕਾਂ ਵੱਲੋਂ ਆਪਣੇ ਬੱਚਿਆਂ ਦੀ ਜਾਨ ਵੱਲ ਵੇਖਦੇ ਆਂ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਪੜਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਜ਼ਿਆਦਾਤਰ ਇਸੇ ਕਾਰਨ ਲੋਕ ਪ੍ਰਾਈਵੇਟ ਸਕੂਲਾਂ ਵੱਲ ਰੁਖ ਕਰ ਰਹੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘੱਟ ਰਹੀ ਹੈ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਨੇ ਕਿਹਾ ਕੀ ਸਰਕਾਰ ਪਹਿਲ ਦੇ ਆਧਾਰ ਤੇ ਸਰਕਾਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਉਸਾਰਨ ਵੱਲ ਧਿਆਨ ਦੇਵੇ ਤਾਂ ਜੋ ਹਰ ਵਰਗ ਦੇ ਲੋਕ ਸਰਕਾਰੀ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਪੜਾਉਣ ਲਈ ਉਤਸਾਹਿਤ ਹੋਣ ਅਤੇ ਸਿੱਖਿਆ ਦੇ ਖੇਤਰ ਵਿੱਚ ਅੱਗੇ ਜਾਣ ਇਸ ਮੌਕੇ ਸਿੱਖਿਆ ਦੀ ਖੇਤਰ ਵਿੱਚ ਸਰਬ ਸਮਾਜ ਦੇ ਬੱਚਿਆਂ ਨੂੰ ਅੱਗੇ ਲਿਆਣ ਲਈ ਵਿਚਾਰ ਬਟਾਂਦਰਾ ਕਰਦੇ ਸਮੇਂ ਯੂਥ ਪ੍ਰਧਾਨ ਅਵਿਨਾਸ਼ ਹੇਅਰ ਪ੍ਰਧਾਨ ਬਲਕਾਰ ਸਹੋਤਾ ਪ੍ਰਧਾਨ ਦੋਆਬਾ ਜੋਨ ਲਵਪ੍ਰੀਤ ਲਿਤਰਾ ਸਕੱਤਰ ਪੰਜਾਬ ਧਰਮਪਾਲ ਗਿੱਲ ਸਪੋਰਟਸ ਵਿੰਗ ਪ੍ਰਧਾਨ ਮੇਜਰ ਸਿੰਘ ਪ੍ਰਧਾਨ ਤੀਰਥ ਵਜੂਹਾ ਪ੍ਰਧਾਨ ਗੁਰਪ੍ਰੀਤ ਸਿੰਘ ਅਮਰਜੀਤ ਸਿੰਘ ਗੁਰਜੀਤ ਸਿੰਘ ਨਿਰਮਲ ਸਿੰਘ ਪ੍ਰਧਾਨ ਦੀਪ ਸਹੋਤਾ ਅਤੇ ਹੋਰ ਜਥੇਬੰਦੀ ਦੇ ਆਗੂ ਸਨ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਸਰਕਾਰੀ ਸਕੂਲਾਂ ਦੀਆਂ ਕਈ ਇਮਾਰਤਾਂ ਖਸਤਾ ਹਾਲਤ ਵਿੱਚ ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣ ਦੀ ਲੋੜ: ਧਰਮਿੰਦਰ ਨੰਗਲਸ
Leave a review
Reviews (0)
This article doesn't have any reviews yet.