ਸੰਤ ਗੁਰਦੇਵ ਸਿੰਘ ਗਿੱਲ ਵੈਲਫੇਅਰ ਸੋਸਾਇਟੀ ਵੱਲੋਂ ਮੋਗਾ ਵਿਖੇ ਸਮਾਜ ਸੇਵੀ ਆਗੂਆਂ ਨੂੰ ਕੀਤਾ ਗਿਆ ਸਨਮਾਨਿਤ

ਸੰਤ ਗੁਰਦੇਵ ਸਿੰਘ ਗਿੱਲ ਵੈਲਫੇਅਰ ਸੋਸਾਇਟੀ ਮੋਗਾ ਵੱਲੋਂ ਤਪ ਸਥਾਨ ਸੰਤ ਗੁਰਦੇਵ ਸਿੰਘ ਗਿੱਲ ਰਾਮਗੰਜ ਮੰਡੀ ਗਲੀ ਨੰਬਰ ਇੱਕ ਮੋਗਾ ਵਿਖੇ ਸਮਾਜ ਸੁਧਾਰ ਵਿੱਚ ਕਾਰਜ ਕਰਨ ਵਾਲੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਰੱਖੇ ਗਏ ਸਮਾਗਮ ਦੀ ਅਗਵਾਈ ਸੇਵਕ ਵਿਜੇ ਸ਼ੈਰੀ ਮੁੱਖ ਸੰਚਾਲਕ ਵਾਲਮੀਕ ਆਸ਼ਰਮ ਮੋਗਾ ਨੇ ਕੀਤੀ। ਇਸ ਮੌਕੇ ਵਾਲਮੀਕ ਸਭਾ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸ੍ਰੀ ਅਸ਼ੋਕ ਸਫਰੀ ਜਥੇਦਾਰ ਬਲਦੇਵ ਸਿੰਘ ਮਾਲਵਾ ਜੋਨ ਇੰਚਾਰਜ ਦਸਮੇਸ਼ ਤਰਨਾਦਲ ਜਥੇਦਾਰ ਅਵਤਾਰ ਸਿੰਘ ਜ਼ਿਲ੍ਹਾ ਇੰਚਾਰਜ ਦਾ ਮੋਗਾ ਨੂੰ ਸਮੂਹ ਸੁਸਾਇਟੀ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨਿਤ ਸ਼ਖਸ਼ੀਅਤਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਬ੍ਰਹਮ ਗਿਆਨੀ ਮਹਾਕਵੀ ਸੰਤ ਗੁਰਦੇਵ ਸਿੰਘ ਗਿੱਲ ਇੰਗਲੈਂਡ ਵਾਲਿਆਂ ਵੱਲੋਂ ਸ਼੍ਰੀ ਰਮਾਇਣ ਆਦਿ ਧਰਮ ਗ੍ਰੰਥ ਅੰਮ੍ਰਿਤ ਬਾਣੀ ਜੋ ਸਮਾਜ ਨੂੰ ਭੇਂਟ ਕੀਤੀ ਹੈ ਉਸ ਦਾ ਕੌਮ ਕਦੀ ਵੀ ਦੇਣ ਨਹੀਂ ਦੇ ਸਕਦੀ ਅਸੀਂ ਮੋਗਾ ਵਿਖੇ ਅੰਮ੍ਰਿਤਸਰ ਬਰਨਾਲਾ ਬਾਈਪਾਸ ਨਜ਼ਦੀਕ ਉਸਾਰੇ ਜਾਣ ਵਾਲੇ ਵਾਲਮੀਕ ਆਸ਼ਰਮ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਹਮੇਸ਼ਾ ਤਤਪਰ ਰਹਾਂਗੇ ਅਤੇ ਵਾਲਮੀਕ ਮਜਬੀ ਭਾਈਚਾਰੇ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰਨ ਲਈ ਜਲਦੀ ਹੀ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣਗੇ ਤਾਂ ਜੋ ਸਾਡੇ ਆਉਣ ਵਾਲੇ ਭਵਿੱਖ ਨੂੰ ਸਾਡੇ ਲੋਕਾਂ ਨੂੰ ਆਪਣੇ ਸੰਤਾਂ ਮਹਾਂਪੁਰਸ਼ਾਂ ਦਾ ਯੋਧੇ, ਜਰਨੈਲਾਂ ਦੀਆਂ ਕੀਮਤੀ ਦਿੱਤੀਆਂ ਕੁਰਬਾਨੀਆਂ ਬਾਰੇ ਬੱਚਿਆਂ ਤੇ ਨੌਜਵਾਨਾਂ ਨੂੰ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਸੁਰੇਸ਼ ਕਤੋਰੀਆ ਜਿਲਾ ਚੇਅਰਮੈਨ ਗੁਲੂ ਪ੍ਰਧਾਨ ਸਾਹਿਲ ਕੁਮਾਰ ਪ੍ਰਧਾਨ ਵਿਸ਼ਾਲ ਚਾਵਰੀਆ ਪ੍ਰਧਾਨ ਅਜੇ ਚਾਵਰੀਆ ਸੌਰਵ ਸੁਮਿਤ ਪ੍ਰਧਾਨ ਸੋਨੂ ਆਦਿ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਾਅਦਾ ਕੀਤਾ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...