‘ਭੋਲਾ ਯਮਲਾ ਇਕ ਉਹ ਮਹਾਨ ਸ਼ਖਸ਼ੀਅਤ ਹੈ ਜਿਸ ਨੇ ਆਪਣੀ ਜਿੰਦਗੀ ਦੇ 30 ਸਾਲ ਪੰਜਾਬ,ਪੰਜਾਬੀਅਤ ਤੇ ਸੱਭਿਆਚਾਰ ਦੀਂ ਸੇਵਾ ਭਲਾਈ ਵਿੱਚ ਪੂਰੇ ਤਨ ਦੇਹੀ ਨਾਲ ਬਿਨਾਂ ਕਿਸੇ ਲਾਲਚ ਲਾਏ ਹਨ ਜਿਸ ਦੇ ਸਦਕਾ ਪੰਜਾਬ ਸਰਕਾਰ ਵੱਲੋਂ ਬਈ ਭੋਲਾ ਯਮਲਾ ਨੂੰ ਸਟੇਟ ਅਵਾਰਡ ਨਾਲ ਨਿਵਾਜਿਆ ਗਿਆ ਇੱਥੇ ਵਰਨਣਯੋਗ ਹੈ ਕਿ ਭੋਲਾ ਯਮਲਾ ਜੀ ਭਾਰਤ ਦੇ ਚੌਥੇ ਸਰਵੋਤਮ ਪੁਰਸਕਾਰ ਪਦਮ ਸ੍ਰੀ ਅਵਾਰਡ ਲਈ ਵੀ ਨਾਮਜਦ ਹੋ ਚੁੱਕੇ ਹਨਬਾਈ ਜੀ ਹਮੇਸ਼ਾ ਸਮਾਜ ਸੇਵਾ ਲਈ ਤਤਪਰ ਰਹਿੰਦੇ ਹਨ,ਪ੍ਰੋ. ਭੋਲਾ ਯਮਲਾ ਹੋਰਾਂ ਨੂੰ ਉਚੇਰੀ ਵਿਦਿਆ ਹਾਸਿਲ ਹੈ ਤੇ ਸਮਾਜ ਦੇ ਹਰ ਦੁੱਖ ਸੁੱਖ ਵਿੱਚ ਹਮੇਸ਼ਾ ਖੜੇ ਰਹਿੰਦੇ ਹਨ ਜੋ ਕਿ ਇੱਕ ਸਭਿਅੱਕ ਲੋਕ ਗਾਇਕ ਸਾਬਿਤ ਹੋਏ ਹਨ, ਓਸੇ ਤਰਾਂ ਉਹ ਲੋਕ ਨੇਤਾ ਦੇ ਤੌਰ ਤੇ ਵੀ ਸਾਬਤ ਹੋਣਗੇ। ਲੋਕ ਸਭਾ ਹਲਕਾ ਫਰੀਦਕੋਟ ਦੇ ਸਭ ਤੋਂ ਵੱਧ ਯੋਗ ਉਮੀਦਵਾਰ ਸਿਰਫ ਪ੍ਰੋਫੈਸਰ ਬਾਈ ਭੋਲਾ ਯਮਲਾ ਜੀ ਹਨ” ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉੱਗੇ ਗਾਇਕ ਦਲਵਿੰਦਰ ਦਿਆਲਪੁਰੀ ਨੇ ਕਿਹਾ ਕਿ ਜੇਕਰ ਬਾਈ ਭੋਲਾ ਯਮਲਾ ਫਰੀਦਕੋਟ ਦੇ ਉਮੀਦਵਾਰ ਹੋਣਗੇ ਤਾਂ ਸਾਰੇ ਪੰਜਾਬ ਦੇ ਲੋਕ ਉਹਨਾਂ ਨਾਲ ਖੜੇ ਹਨ ਤੇ ਉਹ ਆਪ ਚੋਣਾਂ ਦੌਰਾਨ ਇਲਾਕੇ ਵਿੱਚ ਆ ਕੇ ਤਨ ਮਨ ਧਨ ਨਾਲ ਹਮਾਇਤ ਕਰਨਗੇ। ਆਰਟਿਸਟ ਵੈਲਫੇਅਰ ਸੋਸਾਇਟੀ ਰਜਿ. ਪੰਜਾਬ ਦੇ ਜਨਰਲ ਸਕੱਤਰ ਸੁਖਰਾਜ ਬਰਕੰਦੀ ਹੋਰਾਂ ਨੇ ਦੱਸਿਆ ਕਿ ਸਮੁੱਚੇ ਕਲਾਕਾਰ ਭਾਈਚਾਰੇ ਵੱਲੋਂ ਵੀ ਭੋਲਾ ਯਮਲਾ ਨੂੰ ਪੁਰਜੋਰ ਸਮਰਥਨ ਦਿੱਤਾ ਜਾਵੇਗਾ।
Desclaimer:
(ਇਸ ਖ਼ਬਰ ਨੂੰ ਸਾਡੇ ਵਲੋਂ ਪ੍ਰਮੋਟ ਨਹੀਂ ਕੀਤਾ ਜਾਂਦਾ, ਅਸੀਂ ਇਸ ਖਬਰ ਵਿੱਚ ਕਿਸੇ ਬਿਆਨ ਜਾਂ ਗੱਲ ਨਾਲ ਸਹਿਮਤੀ ਨਹੀਂ ਜਤਾਉਂਦੇ। ਇਹ ਪੈਡ ਨਿਊਜ਼ ਹੈ ਅਤੇ ਇਸ ਨਿਊਜ਼ ਅੰਦਰ ਕਿਸੇ ਵੀ ਸ਼ਬਦ ਦੀ ਅਸੀ ਪੁਸ਼ਟੀ ਨਹੀਂ ਕਰਦੇ)