ਸਾਂਝ ਕੇਂਦਰ ਨਕੋਦਰ ਵੱਲੋਂ ਨਸ਼ਾ ਮੁਕਤ ਪ੍ਰੋਗਰਾਮ ਤਹਿਤ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।

ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫੇਰਜ਼ ਡਵੀਜਨ ਪੰਜਾਬ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਮੁੱਖਵਿੰਦਰ ਸਿੰਘ ਭੁੱਲਰ (ਪੀ.ਪੀ.ਐਸ) ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼੍ਰੀਮਤੀ ਮਨਜੀਤ ਕੌਰ (ਪੀ.ਪੀ.ਐਸ.) ਪੁਲਿਸ ਕਪਤਾਨ ਪੀ.ਬੀ.ਆਈ-ਕਮ-ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਜਲੰਧਰ ਦਿਹਾਤੀ ਜੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਭੁਪਿੰਦਰ ਸਿੰਘ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਜਲੰਧਰ ਦਿਹਾਤੀ ਦੀ ਦੇਖ-ਰੇਖ ਹੇਠ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਨ ਨਕੋਦਰ ਵਿਖੇ ਨਸ਼ਾ ਮੁਕਤ ਪ੍ਰੋਗਰਾਮ’ ਤਹਿਤ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਤੇ ਰਿਟਾਇਰਡ ਇੰਸਪੈਕਟਰ ਗੁਰਦੀਪ ਲਾਲ ਜਲੰਧਰ ਸਾਂਝ ਕੇਂਦਰ ਅਤੇ ਪੰਜਾਬ ਪੁਲਿਸ ਮੀਡੀਆ ਇੰਚਾਰਜ ਰਾਜ ਕੁਮਾਰ ਵੱਲੋ ਬੱਚਿਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ, ਨਾਲ ਹੀ ਸਾਈਬਰ ਕਰਾਈਮ ਸਬੰਧੀ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ । ਅਤੇ ਏ ਐਸ ਆਈ ਨਰਿੰਦਰ ਸਿੰਘ ਸਬ ਡਵੀਜਨ ਇੰਚਾਰਜ ਨਕੋਦਰ ਨੇ ਬੱਚਿਆਂ ਨੂੰ ਡਜਾਸਟਰ ਮੈਨਜਮੈਂਟ, ਸੈਲਫ ਡਸਿੱਪਲਿਨ ਅਪਣਾਉਣ ਆਧਿਆਪਕਾਂ ਦਾ ਸਤਿਕਾਰ ਕਰਨ, ਆਪਣੀ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਸਾਈਬਰ ਕ੍ਰਾਈਮ, ਡਰੱਗਜ਼, ਟ੍ਰੈਫਿਕ ਅਵੇਅਰਨੈਸ, ਯੂਵਾ ਸਾਂਝ ਪ੍ਰੋਗਾਰਾਮ ਬਾਰੇ, ਸਰਕਾਰ ਵਲੋਂ ਗਰੀਬਾਂ ਪਰਿਵਾਰਾਂ ਨੂੰ ਮਿਲਣ ਵਾਲੀਆਂ ਫਰੀ ਸਹੂਲਤਾਂ ਔਰਤਾਂ ਬੱਚਿਆ ਅਤੇ ਬਜ਼ੁਰਗਾਂ ਦੀ ਸਹਾਇਤਾ ਲਈ ਹੈਲਪ ਲਾਈਨ ਨੰਬਰ 181 112 1930 1091 ਅਤੇ 1098 1930 ਸਾਈਬਰ ਕ੍ਰਾਈਮ ਸਬੰਧੀ ਅਤੇ ਔਰਤਾਂ ਦੀ ਸਹਾਇਤਾ ਲਈ ਸ਼ਕਤੀ ਐਪ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਪੌਦੇ ਲਗਾਉਣ, ਚੰਗੇ ਨਾਗਰਿਕ ਬਨਣ ਅਤੇ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੀਨੀਅਰ ਲੇਂਡੀ ਕਾਂਸਟੇਬਲ ਪਰਮਜੀਤ ਸੀਨੀਅਰ ਕਾਂਸਟੇਬਲ ਅਕਾਸ਼ਦੀਪ ਸਿੰਘ ਸ਼੍ਰੀਮਤੀ ਅੰਬਾਨੀ ਦੱਤ ਸ਼ਰਮਾ ਪ੍ਰਿੰਸੀਪਲ ਅਤੇ ਕਾਲਜ ਸਟਾਫ ਅਤੇ ਗੁਰਪ੍ਰੀਤ ਸਿੰਘ ਸੰਧੂ ਐੱਮ ਸੀ ਨਕੋਦਰ ਆਦਿ ਹਾਜ਼ਰ ਸਨ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

चंडीगढ़ में पैट शो की शुरुआत।

चंडीगढ़ में हर साल की भांति 2 दिन का...

विश्व ध्यान दिवस के अवसर पर विहंगम योग साधना का आयोजन।

प्रथम विश्व ध्यान दिवस के पावन अवसर पर विहंगम...