ਵਾਹ ਪੰਜਾਬੀ ਸ਼ੇਰਾਂ ਇੰਟਰਨੈਸ਼ਨਲ ਗਾਇਕ ਰਣਜੀਤ ਮਨੀ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2024 ਵਿੱਚ

ਮੇਰੇ ਰਾਂਝੇ ਦੇ ਪ੍ਰਿੰਸੀਪਲ ਜੀ ਹਾੜਾ ਕਟਿਓ ਨਾ ਕਾਲਜੇ ਚੋ ਨਾਂ ਇਸ ਸੁਪਰਹਿਟ ਗੀਤਾਂ ਦੇ ਗਾਇਕ ਰਣਜੀਤ ਮਨੀ। ਨਵੇਂ ਸਾਲ ਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2024 ਜੋ ਕਿ 1 ਜਨਵਰੀ ਰਾਤ 8 ਵਜੇ ਤੋ ਲੈਕੇ 9ਵਜੇ ਤੱਕ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ ਪ੍ਰਸਾਰਿਤ ਹੋ ਰਿਹਾ ਹੈ ਵਿੱਚ ਰਣਜੀਤ ਮਨੀ ਜੀ ਦਾ ਨਵਾਂ ਗੀਤ ” ਵਾਹ ਪੰਜਾਬੀ ਸ਼ੇਰਾਂ” ਤੁਸੀਂ ਦੇਖ ਸਕੋਗੇ ਤੇ ਸੁਣ ਸਕੋਗੇ। ਪ੍ਰੋਗਰਾਮ ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਕਿ ਰਣਜੀਤ ਮਨੀ ਜੀ ਦੇ ਗੀਤ ਵਾਹ ਪੰਜਾਬੀ ਸ਼ੇਰਾਂ ਨੂੰ ਕਲਮਬੱਧ ਕੀਤਾ ਰਣਜੀਤ ਦੀਪੀ ਸਰਕਪੁਰੀਆ ਯੂ ਕੇ ਜਿਹਨਾਂ ਦੇ ਪਹਿਲਾ ਲਿਖੇ ਹੋਏ ਗੀਤ “ਨੱਚਣ ਨੂੰ ਦਿਲ ਕਰਦਾ” “ਉਸਤਾਦ ਜਨਾਬ ਸੁਰਿੰਦਰ ਸ਼ਿੰਦਾ ਜੀ ਮੈਂ ਹਾਂ ਕਿੰਗ ਪੰਜਾਬੀ ਮਨਜੀਤ ਪੱਪੂ ਤੇ ਅਸੀਂ ਹਾਂ ਸੱਪ ਖੜੱਪੇ ਸੁਖਵਿੰਦਰ ਸੁੱਖੀ ਤੇ ਹੋਰ ਬਹੁਤ ਗੀਤ ਤੁਸੀਂ ਸੁਣ ਚੁੱਕੇ ਹੋ। ਵਾਹ ਪੰਜਾਬੀ ਸ਼ੇਰਾਂ ਗੀਤ ਦੀ ਤਰਜ਼ ਤਿਆਰ ਕੀਤੀ ਗਈ ਸਾਹਿਲ ਚੌਹਾਨ ਵਲੋ। ਸੰਗੀਤ ਮਿਕਸਿੰਗ ਕੀਤੀ ਗਈ ਰਵੀ ਚੌਹਾਨ ਵਲੋਂ। ਸੰਗੀਤ ਨੂੰ ਤਿਆਰ ਕੀਤਾ ਗਿਆ ਹਰਿ ਅਮਿਤ ਵਲੋਂ। ਪ੍ਰੋਗਰਾਮ ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਕਿਹਾ ਕਿ ਜਿਵੇਂ ਕਿ ਤੁਸੀਂ ਸਾਡੇ ਪਹਿਲਾ ਗੀਤਾਂ ਨੂੰ ਪਿਆਰ ਦਿੱਤਾ ਤੇ ਪਸੰਦ ਕੀਤਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਗਾਇਕ ਰਣਜੀਤ ਮਨੀ ਦੀ ਆਵਾਜ਼ ਵਿੱਚ ਗਾਇਆ ਗੀਤ ਵਾਹ ਪੰਜਾਬੀ ਸ਼ੇਰਾਂ ਵੀ ਜ਼ਰੂਰ ਪਸੰਦ ਆਵੇਗਾ। 1 ਜਨਵਰੀ ਸਾਰੇ ਜਣੇ ਦੇਖੋ 8 ਵਜੇ ਤੋਂ 9 ਵਜੇ ਤੱਕ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2024। ਇਸ ਗੀਤ ਨੂੰ ਤੁਸੀਂ ਅਲਗ ਅਲਗ ਸੋਸ਼ਲ ਸਾਈਟਾਂ ਤੇ ਸੁਣੋਗੇ ਤੇ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਤੇ ਦੇਖੋਗੇ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...