ਸ ਸ ਸ ਸਕੂਲ ਕਾਮਲ ਵਾਲਾ ਵਿਖੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਇੱਕ ਨਿਵੇਕਲਾ ਉਪਰਾਲਾ ਕਰਦੇ ਹੋਏ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮਿਤੀ 16-12-2023 ਨੂੰ ਮੈਗਾ ਮਾਪੇ ਅਧਿਆਪਕ ਮਿਲਨੀ ਰੱਖੀ ਗਈ ਸੀ ਉਸ ਲੜੀ ਤਹਿਤ ਅੱਜ ਕਾਮਲ ਵਾਲਾ ਵਿਖੇ ਮੈਗਾ ਮਾਪੇ ਅਧਿਆਪਕ ਮਿਲਨੀ ਕਰਵਾਈ ਗਈ ਜਿਸਦੀਆਂ ਤਿਆਰੀਆਂ ਕੁਝ ਦਿਨ ਪਹਿਲਾਂ ਹੀ ਪ੍ਰਿਸੀ਼ਪਲ ਸ੍ਰੀ ਸੰਜੀਵ ਟੰਡਨ ਜੀ ਦੀ ਯੋਗ ਅਗਵਾਈ ਤੇ ਸਕੂਲ ਇੰਚਾਰਜ ਗੁਰਜੰਟ ਸਿੰਘ ਜੀ ਦੀ ਰਹਿਨੁਮਾਈ ਹੇਠ ਅਰੰਭ ਦਿੱਤੀਆਂ ਗਈਆਂ ਸਨ। ਸੋ ਅੱਜ ਇਸ ਮੀਟਿੰਗ ਵਿੱਚ ਬੱਚਿਆਂ ਦੇ ਮਾਪਿਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਨਾਲ ਹੀ ਸਕੂਲ ਐਸ ਐਮ ਸੀ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਤੇ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਜੀ ਨੇ ਹਾਜ਼ਰੀ ਵੀ ਭਰੀ। ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਕੂਲ ਮੀਡੀਆ ਕੋਆਰਡੀਨੇਟਰ ਜਗਬੀਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਟਾਫ ਵਲੋਂ ਆਏ ਮਹਿਮਾਨਾਂ ਅਤੇ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੀਟਿੰਗ ਵਿੱਚ ਅਧਿਆਪਕਾਂ ਨੇ ਮਾਪਿਆਂ ਨਾਲ ਬੱਚਿਆਂ ਦੀ ਚੰਗੀ ਕਾਰਗੁਜ਼ਾਰੀ,ਕਲਾਸ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ ਅਤੇ ਪੜ੍ਹਾਈ ਵਿੱਚ ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ ਅਤੇ ਬੱਚਿਆਂ ਦੁਆਰਾ ਆਪਣੀ ਕਲਾ ਦਿਖਾਉਂਦੇ ਹੋਏ ਦੋ ਚਾਰਟ ਮਾਡਲ ਤਿਆਰ ਕੀਤੇ ਗਏ ਸੀ ਉਨ੍ਹਾਂ ਦੀਆਂ ਸਟਾਲਾਂ ਲਗਾਈਆਂ ਗਈਆਂ ਅਤੇ ਬੱਚਿਆਂ ਤੇ ਮਾਪਿਆਂ ਲਈ ਉਪਨ ਲਾਇਬ੍ਰੇਰੀ ਲਗਾਈ ਗਈ ਅਤੇ ਕਿਤਾਬਾਂ ਦਾ ਲੰਗਰ ਲਗਾਇਆ ਗਿਆ। ਇਸ ਮੀਟਿੰਗ ਵਿੱਚ ਸਕੂਲ ਮੁੱਖੀ ਗੁਰਜੰਟ ਸਿੰਘ ਜੀ ਨੇ ਸੰਬੋਧਨ ਕਰਦੇ ਹੋਏ ਮਾਪਿਆਂ ਨਾਲ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਲਈ ਮਾਪਿਆਂ ਦੀ ਭਾਗੀਦਾਰੀ ਦੀ ਮੰਗ ਕੀਤੀ ਤਾਂ ਕਿ ਸਮੇਂ ਸਮੇਂ ਤੇ ਉਨ੍ਹਾਂ ਦੀ ਯੋਗ ਅਗਵਾਈ ਕੀਤੀ ਜਾ ਸਕੇ। ਇਸ ਉਪਰੰਤ ਆਏ ਹੋਏ ਮਹਿਮਾਨਾਂ ਲਈ ਚਾਹ- ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਸਮੇਂ ਕਮੇਟੀ ਚੇਅਰਮੈਨ ਹਰਜੀਤ ਸਿੰਘ ਜੀ ਦੁਆਰਾ ਵੀ ਸਕੂਲ ਦੀਆਂ ਪ੍ਰਾਪਤੀਆਂ ਮਾਪਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਅਤੇ ਇਲਾਕ਼ਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਤੇ ਮੁਫ਼ਤ ਤੇ ਮਿਆਰੀ ਸਿੱਖਿਆ ਦਿਵਾਉਣ ਪੁਰਜ਼ੋਰ ਅਪੀਲ ਕੀਤੀ। ਇਸ ਸਮੇਂ ਸਕੂਲ ਅਧਿਆਪਕ ਵਿਕਰਮਜੀਤ ਸਿੰਘ ਗੁਰਲਾਲ ਸਿੰਘ ਜਸਕਰਨ ਸਿੰਘ ਬਲਵਿੰਦਰ ਸਿੰਘ ਸਤਨਾਮ ਸਿੰਘ ਮੱਖਣ ਸਿੰਘ ਮੈਡਮ ਸੰਦੀਪ ਕੌਰ ਅਮਨਦੀਪ ਕੌਰ ਕੁਲਦੀਪ ਕੌਰ ਪ੍ਰਿੰਕਾ ਰਾਣੀ ਨਵਜੋਤ ਕੌਰ ਅਤੇ ਬਲਜੀਤ ਕੌਰ ਹਾਜ਼ਰ ਰਹੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਮਾਪੇ ਅਧਿਆਪਕ ਮਿਲਣੀ ਦੌਰਾਨ ਭਰਵਾਂ ਹੁੰਗਾਰਾਮ
Leave a review
Reviews (0)
This article doesn't have any reviews yet.