ਥਿੰਦ ਆਈ ਹਸਪਤਾਲ ‘ਤੇ ਮਹਿਲਾ ਨੇ ਲਾਏ ਗੰਭੀਰ ਦੋਸ਼

ਬੁੱਧਵਾਰ ਸ਼ਾਮ ਨੂੰ ਥਿੰਦ ਆਈ ਹਸਪਤਾਲ ਦੇ ਬਾਹਰ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਇਕ ਬੁਜ਼ੁਰਗ ਅੌਰਤ ਨੇ ਥਿੰਦ ਆਈ ਹਸਪਤਾਲ ਤੇ ਗੰਭੀਰ ਦੋਸ਼ ਲਾਉਂਦੀਆਂ ਕਿਹਾ ਕਿ ਅਪੇ੍ਸ਼ਨ ਤੋਂ ਬਾਅਦ ਉਸ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਡਾਕਟਰਾਂ ‘ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਲੋਕਾਂ ਨੇ ਹਸਪਤਾਲ ਦੇ ਸਾਹਮਣੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਅੌਰਤ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਕਾਂਤਾ ਦੇਵੀ ਅੱਖਾਂ ‘ਚ ਚਿੱਟਾ ਮੋਤੀਆ ਦਾ ਅਪੇ੍ਸ਼ਨ ਕਰਵਾਉਣ ਲਈ ਥਿੰਦ ਆਈ ਹਸਪਤਾਲ ‘ਚ ਆਈ। ਜਿਥੇ ਉਸ ਦਾ 9 ਅਕਤੂਬਰ ਨੂੰ ਅਪੇ੍ਸ਼ਨ ਕੀਤਾ ਗਿਆ। ਕਾਂਤਾ ਦੇਵੀ ਨੇ ਦੱਸਿਆ ਕਿ ਅਪੇ੍ਸ਼ਨ ਤੋਂ ਪਹਿਲਾ ਉਸ ਨੂੰ ਦਿਖਾਈ ਦਿੰਦਾ ਸੀ ਤੇ ਉਹ ਥੋੜਾ ਬਹੁਤ ਪੜ੍ਹ ਵੀ ਲੈਂਦੀ ਸੀ ਪਰ ਹੁਣ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। ਅਪੇ੍ਸ਼ਨ ਤੋਂ ਪਹਿਲਾ ਡਾਕਟਰਾਂ ਨੇ ਕਿਹਾ ਸੀ ਕਿ ਅਪੇ੍ਸ਼ਨ ਤੋਂ ਬਾਅਦ ਲੈਂਸ ਪਾਉਣ ‘ਤੇ ਉਸ ਨੂੰ ਸਾਫ-ਸਾਫ ਦਿਖਾਈ ਦੇਵੇਗਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੋਟੀ ਰਕਮ ਖਰਚ ਕਰਨ ਦੇ ਬਾਵਜੂਦ ਉਨਾਂ੍ਹ ਦੇ ਮਰੀਜ਼ ਦਾ ਸਹੀ ਇਲਾਜ ਨਾ ਹੋਣ ਕਾਰਨ ਉਸ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਹੈ। ਉਧਰ ਡਾ. ਥਿੰਦ ਨੇ ਦੱਸਿਆ ਕਿ ਮਹਿਲਾ ਕਾਂਤਾ ਦੇਵੀ ਨੂੰ ਦੱਸ ਦਿੱਤਾ ਗਿਆ ਸੀ ਕਿ ਜੋ ਅੱਖਾਂ ਦੀ ਰੋਸ਼ਨੀ ਇਸ ਵੇਲੇ ਹੈ ਉਹ ਅਪੇ੍ਸ਼ਨ ਤੋਂ ਬਾਅਦ ਲੈਂਸ ਪਾਉਣ ‘ਤੇ ਉਨੀ ਹੀ ਜਾਂ ਇਸ ਤੋਂ ਥੋੜੀ ਜ਼ਿਆਦਾ ਹੋ ਜਾਵੇਗੀ। ਡਾ. ਥਿੰਦ ਨੇ ਕਿਹਾ ਕਿ ਇਸ ਵੇਲੇ ਉਸ ਦੀ ਅੱਖਾਂ ਦੀ ਰੋਸ਼ਨੀ ਪਹਿਲਾ ਵਾਂਗ ਹੀ ਹੈ ਉਹ ਜਿਥੋਂ ਮਰਜੀ ਚੈੱਕ ਕਰਵਾ ਲੈਣ।

Leave a review

Reviews (0)

This article doesn't have any reviews yet.
Paramjit Mehra
Paramjit Mehra
Paramjit Singh Alias Paramjit Mehra is our sincere Journalist from District Jalandhar.
spot_img

Subscribe

Click for more information.

More like this
Related

82.53 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲਾ ਇੱਕ ਅਰੋਪੀ ਚੜ੍ਹਿਆ ਪੁਲਿਸ ਦੇ ਹੱਥੇ!

ਜਲੰਧਰ/ਨਕੋਦਰ/ਉੱਗੀ (ਨਰੇਸ਼ ਨਕੋਦਰੀ) ਜਲੰਧਰ ਦਿਹਾਤੀ ਪੁਲਿਸ ਨੇ ਕੈਪੀਟਲ ਸਮਾਲ...

जनसेवा वेलफेयर सोसाइटी में डॉक्टर प्रिंस मेहरा को किया सम्मानित।

जनसेवा वेलफेयर सोसायटी चंडीगढ़ में कई वर्षों से समाज...

ਪਹਿਲਾ ਵਿਸ਼ਾਲ ਮੇਲਾ ਅਤੇ ਭੰਡਾਰਾ 16 ਨਵੰਬਰ ਨੂੰ ਹੋਵੇਗਾ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ...