ਇਹ ਹਨ ਨਕੋਦਰ ਸ਼ਹਿਰ ਦੇ ਉਸ ਹੱਸੇ ਦੀਆਂ ਤਸਵੀਰਾਂ ਜੋ ਕਿਸੇ ਸਮਜ਼ ਸੇਵਕ ਜਾ ਰਾਜਨੀਤਿਕ ਪਾਰਟੀ ਵੱਲੋ ਜਨਤਕ ਨਹੀਂ ਕੀਤੀਆਂ ਗਈਆਂ। ਕਿਉਕਿ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਵਿਕਾਸ ਦੇ ਖੋਖਲੇ ਦਾਅਵਿਆ ਦੀ ਫੌਕੀ ਸੱਚਾਈ। ਅਸੀ ਹਰ ਰੋਜ਼ “ਸਾਫ਼ ਭਾਰਤ ਸਵੱਛ ਭਾਰਤ” ਜਾਂ “ਹਰ ਗਲੀ ਬਿਹਤਰ ਬਨਾਏਗੇ, ਦੇਸ਼ ਕੋ ਹਮ ਸਜਾਏਗੇ” ਵਗੈਰਾ ਵਰਗੀਆਂ ਗੱਲਾਂ ਦੀਵਾਰਾਂ , ਕਿਤਾਬਾਂ ਆਦਿ ਵਿੱਚ ਪੜ੍ਹਦੇ ਜਾਂ ਦੇਖਦੇ ਹਾਂ ਜਿਸ ਨਾਲ ਲੱਗਦਾ ਹੈ ਦੇਸ਼ ਕਾਫੀ ਤਰੱਕੀ ਕਰ ਰਿਹਾ ਹੈ ਪਰ ਨਕੋਦਰ ਦੇ ਮੁਹੱਲਾ ਰਹਿਮਾਨਪੁਰਾ ਦੇ ਇੱਕ ਦੁੱਖੀ ਵਸਨੀਕ ਦੀ ਫਰਿਆਦ ‘ਤੇ ਜਦੋਂ ਅਸੀਂ ਉਸ ਦੀ ਗੱਲ ਸੁਣਨ ਗਏ ਤਾਂ ਜੋ ਨਜ਼ਾਰਾ ਰਸਤਿਆ ਦਾ ਦੇਖਿਆ ਉਹ ਇਹਨਾਂ ਤਸਵੀਰਾਂ ਰਾਂਹੀ ਬਿਆਨ ਕੀਤਾ ਹੈ।




ਕੀ ਇਥੇ ਵੋਟਰ ਨਹੀਂ?
ਉਸ ਵਸਨੀਕ ਦੇ ਸ਼ਬਦਾਂ ਨੇ ਸਾਨੂੰ ਮਜ਼ਬੂਰ ਕੀਤਾ ਉਹਨਾਂ ਦੇ ਮੁਹੱਲੇ ਦੀ ਇਹ ਦੁਰਦਸ਼ਾ ਜਨਤਾ ਅਤੇ ਸਰਕਾਰ ਸਾਹਮਣੇ ਰੱਖਣ ਦੀ। ਉਸ ਨੇ ਕਿਹਾ “ਕੀ ਇਥੋਂ ਦੇ ਲੋਕਾ ਦਾ ਕੋਈ ਕੌਂਸਲਰ ਨਹੀਂ ਕੋਈ ਵਿਧਾਇਕ ਨਹੀਂ? ਕੀ ਇਥੇ ਵੋਟਰ ਨਹੀਂ? ਇਥੇ ਬਹੁਤ ਟਾਈਮ ਬਾਅਦ ਕਿਸੇ ਕੌਂਸਲਰ ਨੇ ਇੱਟਾਂ ਦੀ ਸੜਕ ਬਣਾਈ ਸੀ। ਜੋਂ ਕਿ ਥੋੜੇ ਸਮੇਂ ਬਾਦ ਹੀ ਸੀਵਰੇਜ ਬੋਰਡ ਵੱਲੋਂ ਪਾਇਪ ਲਾਈਨ ਦਾ ਕੰਮ ਕਰਨ ਵਾਸਤੇ ਤੋੜ ਦਿੱਤੀ ਗਈ ਤੇ ਅੱਜ ਦੋ ਸਾਲ ਤੋਂ ਉੱਪਰ ਦਾ ਸਮਾ ਹੋ ਗਿਆ ਫਿਰ ਕਿਸੇ ਕੌਂਸਲਰ ਜਾ ਵਿਧਾਇਕ ਨੇ ਇੰਨਾ ਲੋਕਾ ਦੀ ਸਾਰ ਨਹੀਂ ਲਈ। ਇੱਥੋਂ ਦੇ ਲੋਕ ਪੈਦਲ ਤੇ ਕੀ ਕਾਰ ਜਾ ਮੋਟਰਸਾਈਕਲ ਤੇ ਵੀ ਆਵਾਜਾਈ ਨਹੀਂ ਕਰ ਸਕਦੇ ਇਥੋਂ ਦੇ ਹਾਲਾਤ ਇੰਨੇ ਬਦਤਰ ਹਨ ਕਿ ਕਈ ਲੋਕ ਇਥੋਂ ਡਿੱਗ ਕੇ ਸੱਟ ਤੱਕ ਲਗਵਾ ਚੁੱਕੇ ਹਨ।” ਗੱਲ ਡਿੱਗਣ ਦੀ ਨਹੀ ਰਸਤਿਆਂ ‘ਚ ਖੜ੍ਹੇ ਪਾਣੀ ਕਾਰਨ ਬਿਮਾਰੀਆ ਵੀ ਫੈਲ ਰਹੀਆਂ ਨੇ।
ਆਖਿਰ ਕਸੂਰ ਕਿਸਦਾ?
ਪਿਛਲੇ ਦਿ ਸਾਲਾਂ ਤੋਂ ਇਨੀਆਂ ਬੱਤਰ ਹਲਾਤਾਂ ਨਾਲ ਜੂੰਝ ਰਹੇ ਨਕੋਦਰ ਦੇ ਇਸ ਮੁਹੱਲੇ ਦੇ ਵਾਸੀਆ ਦਾ ਕੀ ਕਸੂਰ ਹੈ ਜੋ ਆਪਣੇ ਆਪ ਨੂੰ ਵਿਕਾਸ ਪਸੰਦ, ਇਮਾਨਦਾਰ ਅਤੇ ਅਗਾਵਧੂ ਸਰਕਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਵੀ ਇਹਨਾਂ ਦੀ ਫਰਿਆਦ ਨਹੀ ਸੁਣੀ ਜਾ ਰਹੀ। ਹਲਕਾ ਵਿਧਾਇਕਾ ਨੂੰ ਨਕੋਦਰ ਤੋਂ ਇਲਾਵਾ ਹਰ ਪਾਸਾ ਨਜ਼ਰ ਆਉਂਦਾ ਕਿਉਂਕਿ ਸ਼ਾਇਦ ਨਕੋਦਰ ਨੂੰ ਕੋਈ ਦਰਿਆ ਨਹੀ ਪੈਂਦਾ। ਸ਼ਹਿਰ ਬਹੁਤੇ ਹਿੱਸਿਆਂ ਵਿੱਚ ਚੰਗੀ ਭਲੀ ਹਾਲਤ ਵਾਲੀਆਂ ਵੀ ਸੜਕਾਂ ਪੁੱਟ ਪੁੱਟ ਕੇ ਦੋਬਾਰਾ ਇੱੰਟਰਲਾੱਕ ਲਗਾਈ ਜਾ ਰਹੀ ਹੈ ਅਤੇ ਇਸ ਮੁਹੱਲੇ ਬਣੀ ਬਣਾਈ ਨੂੰ ਪੁੱਟ ਕੇ ਉਹ ਇੱਟਾਂ ਪਤਾ ਨਹੀ ਕਿਸ ਠੇਕੇਦਾਰ ਦੀ ਕੰਧ ਨੂੰ ਲੱਗ ਗਈਆਂ ਹੋਣੀਆ ਅਤੇ ਪੈਸੇ ਆਪੋ ਆਪਣੇ ਖੀਸੇ ‘ਚ। ਇਹ ਵਿਚਾਰੇ ਦੇਖ ਰਹੇ ਨੇ ਕਿ ਕਦੋਂ ਕੋਈ ਇਹਨਾਂ ਦੀ ਸੁਣੇ ਤੇ ਰਸਤੇ ਪੱਕੇ ਬਣਨ।
ਅਜੀਹੇ ਹਲਾਤ ਹੋਣ ਤੇ ਕੀ ਕਰਨਾ ਚਾਹੀਦਾ ਹੈ?
ਗੱਲ ਕੌੜੀ ਲੱਗੂ ਪਰ ਕਰਨੀ ਪੈਣੀ ਆ ਇਹ ਹੋਣਾ ਵੀ ਜਰੂਰੀ ਹੈ ਅਗਰ ਸਰਕਾਰ, ਲੋਕਲ ਪ੍ਰਸ਼ਾਸ਼ਨ ਕੋਈ ਉਸਾਰੀ ਜਾਂ ਮੁਰੰਮਤ ਦਾ ਕੰਮ ਕਰਕੇ ਕਿਸੇ ਗਲੀ ਮੁਹੱਲੇ ਦੇ ਰਾਹ ਖਰਾਬ ਕਰਦਾ ਜਾਂ ਉਸਨੂੰ ਦੋਬਾਰਾ ਬਣਾਉਣ ਲਈ ਲੰਬਾ ਸਮਾਂ ਲੈਦਾ ਤਾਂ ਉਸ ਸੰਬਧਿਤ ਅਧਿਕਾਰੀ ਦੀ ਕੰਮ ਹੋਣ ਤੱਕ ਦੀ ਤਨਖਾਹ ਰੋਕ ਦਿੱਤੀ ਜਾਵੇ, ਠੇਕੇਦਾਰ ਦੀਆਂ ਪੈਮਂਟਾਂ ਅਤੇ ਨਵੇਂ ਠੇਕੇ ਰੋਕ ਦਿੱਤੇ ਜਾਣ ਅਤੇ ਮੁਹੱਲੇ ਵਾਸੀਆ ਨੂੰ ਚਾਹੀਦਾ ਪ੍ਰਸ਼ਾਸ਼ਨ ਦਾ ਬਾਈਕਾਟ ਕਰਨ, ਕਿਸੇ ਵੀ ਤਰ੍ਹਾਂ ਦਾ ਟੈਕਸ, ਬਿੱਲ ਆਦਿ ਨਾ ਦਿੱਤਾ ਜਾਵੇ। ਕੋਈ ਲੈਣ ਆਵੇ ਤਾਂ ਉਸਨੂੰ ਪਹਿਲਾਂ ਮੁਹਲੇ ਦੀ ਸੱਮਸਿਆ ਦੂਰ ਕਰਨ ਲਈ ਕਿਹਾ ਜਾਵੇ। ਮੁਹੱਲੇ ਵਾਸੀ ਕਿਸੇ ਲੀਡਰ, ਪ੍ਰਧਾਨ, ਐੱਮ ਸੀ, ਐੱਲ ਐੱਲ ਏ ਅਦਿ ਦੀ ਰੈਲੀ, ਯਾਤਰਾ ਆਦਿ ਵਿੱਚ ਨਾ ਜਾਣ ਅਤੇ ਇਲੈਕਸ਼ਨ ਆਉਣ ਤੇ ਇਸਦਾ ਪੂਰਨ ਬਾਈਕਾਟ ਕਰਨ ਅਤੇ ਵੋਟ ਨਾ ਪਾਕੇ ਆਪਣਾ ਰੋਸ ਪ੍ਰਗਟ ਕਰਨ। ਕਿਉਂਕਿ ਆਮ ਜਨਤਾ ਦੇ ਟੈਕਸ ਆਦਿ ਤੋਂ ਇਹ ਸਰਕਾਰਾਂ ਦੇ ਚੁੱਲੇ ਬੱਲਦੇ ਨੇ ਅਤੇ ਆਮ ਜਨਤਾ ਹੀ ਨਰਕ ਭਰੀ ਜਿੰਦਗੀ ਜੀਣ ਲਈ ਮਜ਼ਬੂਰ ਹੈ..ਕਿਉ?