ਇਲਾਕੇ ਦੇ ਸਰਗਰਮ ਚੋਰ ਗਿਰੋਹ ਨੇ ਨੇੜਲੇ ਪਿੰਡ ਿਝੰਗੜ੍ਹਾਂ ਕਲਾਂ ਦੇ ਇਕ ਕਿਸਾਨ ਦੇ ਘਰ ਦੇ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੇ ਘਰ ਦੇ ਬਹਾਰ ਖੜ੍ਹੀ ਕੀਤੀ ਡਬਲ ਟਾਈਰਾਂ ਵਾਲੀ ਵੱਡੀ ਟਰਾਲੀ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਸ ਸਬੰਧੀ ਸਥਾਨਕ ਸਦਰ ਥਾਣਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਪਿੰਡ ਿਝੰਗੜ੍ਹਾਂ ਕਲਾਂ ਦੇ ਕਿਸਾਨ ਰਣਧੀਰ ਸਿੰਘ ਤੇ ਉਸ ਦੇ ਪਿਤਾ ਮਾਨ ਸਿੰਘ ਨੇ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ‘ਚ ਸਰਗਰਮ ਚੋਰਾਂ ਦੇ ਗਿਰੋਹ ਨੇ ਉਨ੍ਹਾਂ ਦੀ ਡਬਲ ਟਾਈਰਾਂ ਵਾਲੀ ਵੱਡੀ ਟਰਾਲੀ ਚੋਰੀ ਕਰ ਲਈ ਗਈ ਹੈ।
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਦੇਰ ਰਾਤ ਨੂੰ ਆਪਣਾ ਰੂਟੀਨ ਦਾ ਕੰਮ ਕਾਰ ਖ਼ਤਮ ਕਰਕੇ ਆਪਣੀ ਟਰਾਲੀ ਆਪਣੇ ਘਰ ਦੇ ਪਿੱਛਲੇ ਪਾਸੇ ਰੂਟੀਨ ਦੀ ਤਰ੍ਹਾਂ ਖੜ੍ਹੀ ਕੀਤੀ ਸੀ। ਮਾਨ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਕਰੀਬ ਅੱਧੀ ਰਾਤ ਨੂੰ ਕਰੀਬ 1 ਵਜੇ ਉਠ ਕੇ ਪਾਣੀ ਪੀਤਾ ਤਾਂ ਉਸ ਨੇ ਦੇਖਿਆ ਕਿ ਟਰਾਲੀ ਉਥੇ ਨਹੀਂ ਸੀ। ਇਸੇ ਦੌਰਾਨ ਉਹ ਇਸੇ ਭੁਲੇਖੇ ‘ਚ ਰਾਤ ਨੂੰ ਸੌਅ ਗਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਤੋਂ ਕੋਈ ਜਾਣਕਾਰ ਕਿਸਾਨ ਦੱਸ ਕੇ ਟਰਾਲੀ ਪਾ ਲੈ ਗਿਆ ਹੋਵੇਗਾ। ਕਿਉਂਕਿ ਇਸ ਸਮੇਂ ਉਨ੍ਹਾਂ ਦੇ ਪਿੰਡਾਂ ‘ਚ ਜੀਰੀ ਦੀ ਫ਼ਸਲ ਦੀ ਕਟਾਈ ਦਾ ਚੱਲ ਰਹੀ ਹੈ। ਇਸੇ ਦੌਰਾਨ ਜਦੋਂ ਉਨ੍ਹਾਂ ਦੇ ਪਰਿਵਾਰ ਨੇ ਸਵੇਰੇ ਆਪਸ ‘ਚ ਬੈਠ ਕੇ ਗੱਲਬਾਤ ਕੀਤੀ ਕਿ ਉਨ੍ਹਾਂ ਦੀ ਟਰਾਲੀ ਕਿਥੇ ਹੈ ਤੇ ਕੌਣ ਲੈ ਗਿਆ। ਇਹ ਸੁਣ ਕੇ ਸਾਰਾ ਪਰਿਵਾਰ ਹੱਕਾ ਬੱਕਾ ਤੇ ਹੈਰਾਨ ਰਹਿ ਗਿਆ। ਇਸੇ ਦੌਰਾਨ ਉਨ੍ਹਾਂ ਦੇ ਪਰਿਵਾਰ ਨੇ ਪਿੰਡ ਦੇ ਹੋਰਨਾਂ ਜਾਣਕਾਰਾਂ ਕਿਸਾਨਾਂ ਤੋਂ ਆਪਣੀ ਟਰਾਲੀ ਲੈ ਜਾਣ ਬਾਰੇ ਪਤਾ ਕੀਤਾ ਤਾਂ ਕਿਸੇ ਪਾਸੇ ਤੋਂ ਟਰਾਲੀ ਬਾਰੇ ਕਿਸੇ ਨੂੰ ਕੋਈ ਉਂਘ ਸੂਾਘ ਨਹੀਂ ਹੈ। ਇਸੇ ਦੌਰਾਨ ਉਨ੍ਹਾਂ ਨੂੰ ਟਰਾਲੀ ਦੀਆ ਪੈੜਾ ਦੇਖਣ ਤੋਂ ਪਤਾ ਲੱਗਿਆ ਕਿ ਕੋਈ ਅਣਪਛਾਤੇ ਚੋਰ ਗਿਰੋਹ ਉਨ੍ਹਾਂ ਦੀ ਟਰਾਲੀ ਨੂੰ ਰਾਤ ਨੂੰ ਖੇਤਾਂ ‘ਚੋਂ ਰਕੌਲੀ ਪਿੰਡ ਦੀ ਿਲੰਕ ਸੜਕ ‘ਤੇ ਚੜ੍ਹਾਕੇ ਕਿਸੇ ਪਾਸੇ ਨੂੰ ਲੈ ਗਏ। ਰਣਧੀਰ ਸਿੰਘ ਤੇ ਮਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਕੱਠਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਟਰਾਲੀ ਦੇ ਉੱਪਰ ਉਸ ਦੇ ਭਰਾ ਜਸਵਿੰਦਰ ਸਿੰਘ ਪੁੱਤਰ ਹਜ਼ੂਰਾ ਸਿੰਘ ਵਾਸੀ ਿਝੰਗੜ੍ਹਾਂ ਕਲਾ ਲਿਖਵਾਇਆ ਹੋਇਆ ਹੈ। ਟਰਾਲੀ ਦਾ ਸਾਈਜ਼ ਬਾਰਾ ਸਾਢੇ ਛੇ ਹੈ । ਡਬਲ ਟਾਇਰਾਂ ਵਾਲੀ ਟਰਾਲੀ ਨੂੰ ਨੀਲਾ ਰੰਗ ਕੀਤਾ ਹੋਇਆ ਹੈ ਤੇ ਬਿੱਡ ਵੀ ਲਗਾਇਆ ਹੋਇਆ ਹੈ। ਮਾਨ ਸਿੰਘ ਨੇ ਦੱਸਿਆ ਕਿ ਟਰਾਲੀ ਦੀ ਕਾਫ਼ੀ ਭਾਲ ਕਰਨ ਤੋਂ ਬਾਅਦ ਵੀ ਟਰਾਲੀ ਉਨ੍ਹਾਂ ਨੂੰ ਨਹੀਂ ਮਿਲੀ ਹੈ।
ਇਸੇ ਦੌਰਾਨ ਉਨ੍ਹਾਂ ਵਲੋਂ ਸਥਾਨਕ ਸਦਰ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਾਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਟਰਾਲੀ ਚੋਰੀ ਕਰਨ ਵਾਲੇ ਚੋਰ ਗਿਰੋਹ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।