ਨਗਰ ਨਿਗਮ ਦੀ ਵਾਰਡਬੰਦੀ ਦੇ ਬਾਅਦ ਨਵੇਂ ਬਣੇ ਵਾਰਡ-81 ਦੀ ਅਬਾਦੀ ਰਾਮ ਨਗਰ ਵਿਖੇ ਪਿਛਲੇ ਡੇਢ ਸਾਲ ਤੋਂ ਸੀਵਰੇਜ ਦੀ ਸਮੱਸਿਆ ਚਲ ਰਹੀ ਹੈ ਜਿਸ ਕਾਰਨ ਇਲਾਕਾ ਨਿਵਾਸੀ ਬਹੁਤ ਪਰੇਸ਼ਾਨ ਹਨ। ਬੰਦ ਸੀਵਰੇਜ ਤੋਂ ਪੇ੍ਸ਼ਾਨ ਹੋ ਕੇ ਇਲਾਕੇ ਦੀਆਂ ਅੌਰਤਾਂ ਨੇ ਸਮਾਜ ਸੇਵਿਕਾ ਨੀਲਮ ਸੋਢੀ ਦੀ ਅਗਵਾਈ ‘ਚ ਨਿਗਮ ਪ੍ਰਤੀ ਰੋਸ ਪ੍ਰਗਟਾਇਆ ਤੇ ਨਾਅਰੇਬਾਜ਼ੀ ਕੀਤੀ। ਇਲਾਕਾ ਵਾਸੀਆ ਨੇ ਦੋਸ਼ ਲਾਇਆ ਕਿ ਮਹੀਨੇ ‘ਚ 25 ਦਿਨ ਸੀਵਰ ਬੰਦ ਰਹਿੰਦਾ ਹੈ ਤੇ ਨਿਗਮ ਨੂੰ ਜਦੋਂ ਵੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਸੀਵਰਮੈਨ ਆ ਕੇ ਬਾਂਸ ਮਾਰ ਕੇ ਚਲੇ ਜਾਂਦੇ ਹਨ। ਥੋੜ੍ਹਾ ਬਹੁਤ ਸੀਵਰ ਖੁੱਲ੍ਹਦਾ ਹੈ ਤੇ ਫਿਰ ਬੰਦ ਹੋ ਜਾਂਦਾ ਹੈ। ਉਨਾਂ੍ਹ ਨੇ ਮੰਗ ਕੀਤੀ ਹੈ ਕਿ ਇਥੇ ਸੁਪਰ ਸੱਕਸ਼ਨ ਮਸ਼ੀਨ ਲਾ ਕੇ ਸੀਵਰ ਦੀ ਸਫਾਈ ਕਰਾਈ ਜਾਏ। ਨੀਲਮ ਸੋਢੀ ਨਾਲ ਰੋਸ ਪ੍ਰਗਟਾਉਣ ਵਾਲੀਆਂ ਅੌਰਤਾਂ ‘ਚ ਕੁਲਵਿੰਦਰ ਕੌਰ, ਜਸਵਿੰਦਰ ਕੁਮਾਰ, ਸੰਦੀਪ ਕੌਰ, ਗੌਰੀ, ਜੱਸੀ, ਗੌਰਾ, ਕਰਨ, ਰੂਪ ਲਾਲ ਬਚਨੋ, ਪਰਮਜੀਤ ਕੌਰ, ਸੰਤੋਸ਼, ਪਿੰਕੀ, ਲਾਡੀ, ਰੇਸ਼ਮ ਆਦਿ ਮੌਜੂਦ ਸਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਰਾਮਨਗਰ ‘ਚ ਬੰਦ ਸੀਵਰੇਜ ਤੋਂ ਲੋਕ ਪਰੇਸ਼ਾਨ, ਨਹੀਂ ਹੋਈ ਸੁਣਵਾਈਰ
Leave a review
Reviews (0)
This article doesn't have any reviews yet.