ਫਖ਼ਰ ਜ਼ਮਾਨ ਤੇ ਬਾਰਿਸ਼ ਨੇ ਵਿਗਾੜੀ ਨਿਊਜ਼ੀਲੈਂਡ ਦੀ ਖੇਡ

ਪਹਿਲੇ ਚਾਰ ਮੈਚ ਜਿੱਤ ਕੇ ਵਿਸ਼ਵ ਕੱਪ ‘ਚ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਨਿਊਜ਼ੀਲੈਂਡ ਦੀ ਟੀਮ ਸ਼ਨਿਚਰਵਾਰ ਨੂੰ ਵਿਸ਼ਵ ਕੱਪ ਦੇ ਮੈਚ ਵਿਚ ਪਾਕਿਸਤਾਨ ਤੋਂ 401 ਦੌੜਾਂ ਦਾ ਵੱਡਾ ਸਕੋਰ ਬਣਾਉਣ ਦੇ ਬਾਵਜੂਦ ਹਾਰ ਗਈ। ਸ਼ਾਨਦਾਰ ਫਾਰਮ ‘ਚ ਚੱਲ ਰਹੇ ਰਚਿਨ ਰਵਿੰਦਰਾ (108) ਨੇ ਇਸ ਵਿਸ਼ਵ ਕੱਪ ‘ਚ ਆਪਣਾ ਤੀਜਾ ਸੈਂਕੜਾ ਜੜ ਕੇ ਕੀਵੀ ਟੀਮ ਪਾਕਿਸਤਾਨ ਨੂੰ 402 ਦੌੜਾਂ ਦਾ ਟੀਚਾ ਦਿੱਤਾ।

ਜਵਾਬ ’ਚ ਪਾਕਿਸਤਾਨ ਵੱਲੋਂ ਫਖ਼ਰ ਜ਼ਮਾਨ (126*) ਨੇ ਸਿਰਫ 63 ਗੇਂਦਾਂ ’ਚ ਤੇਜ਼ ਸੈਂਕੜਾ ਲਗਾ ਕੇ ਨਿਊਜ਼ੀਲੈਂਡ ਦੀ ਹਾਲਤ ਖਰਾਬ ਕਰ ਦਿੱਤੀ ਅਤੇ ਰਹਿੰਦੀ ਕਸਰ ਬਾਰਿਸ਼ ਨੇ ਪੂਰੀ ਕਰ ਦਿੱਤੀ। ਪਾਕਿਸਤਾਨ ਨੇ ਡਕਵਰਥ ਲੁਇਸ ਨਿਯਮ ਨਾਲ ਇਹ ਮੈਚ 21 ਦੌੜਾਂ ਨਾਲ ਜਿੱਤ ਕੇ ਸੈਮੀਫਾਈਨਲ ’ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਪਾਕਿਸਤਾਨ ਦੀ ਟੀਮ ਨੇ 21.3 ਓਵਰਾਂ ਵਿਚ ਇਕ ਵਿਕਟ ਗੁਆ ਕੇ 160 ਦੌੜਾਂ ਬਣਾ ਲਈਆਂ ਸਨ ਜਦੋਂ ਮੀਂਹ ਕਾਰਨ ਖੇਡ ਨੂੰ ਰੋਕਣਾ ਪਿਆ। ਉਦੋਂ ਜ਼ਮਾਨ 106 ਅਤੇ ਕਪਤਾਨ ਬਾਬਰ ਆਜ਼ਮ 46 ਦੌੜਾਂ ਬਣਾ ਕੇ ਖੇਡ ਰਹੇ ਸੀ। ਜਦੋਂ ਖੇਡ ਰੁਕੀ ਤਾਂ ਪਾਕਿਸਤਾਨੀ ਟੀਮ ਡਕਵਰਥ ਲੁਈਸ ਨਿਯਮ ਦੇ ਮੁਤਾਬਕ 10 ਦੌੜਾਂ ਨਾਲ ਅੱਗੇ ਸੀ।

ਹਾਲਾਂਕਿ ਡੇਢ ਘੰਟੇ ਬਾਅਦ ਜਦੋਂ ਖੇਡ ਸ਼ੁਰੂ ਹੋਇਆ ਤਾਂ ਮੈਚ ਨੂੰ 41 ਓਵਰਾਂ ਦਾ ਕਰ ਦਿੱਤਾ ਗਿਆ ਅਤੇ ਪਾਕਿਸਤਾਨ ਨੂੰ ਜਿੱਤ ਲਈ 342 ਦੌੜਾਂ ਦਾ ਨਵਾਂ ਟੀਚਾ ਦਿੱਤਾ ਗਿਆ। ਜਦੋਂ ਪਾਕਿਸਤਾਨੀ ਪਾਰੀ ਸ਼ੁਰੂ ਹੋਈ ਤਾਂ ਬਾਬਰ ਅਤੇ ਫਖ਼ਰ ਜ਼ਮਾਨ ਨੇ ਕੀਵੀ ਗੇਂਦਬਾਜ਼ਾਂ ’ਤੇ ਕੋਈ ਰਹਿਮ ਨਹੀਂ ਦਿਖਾਇਆ ਅਤੇ ਕਾਫੀ ਦੌੜਾਂ ਬਣਾਈਆਂ। ਉਨ੍ਹਾਂ ਨੇ ਖਾਸ ਤੌਰ ’ਤੇ ਲੈੱਗ ਸਪਿੰਨਰ ਈਸ਼ ਸੋਢੀ ਨੂੰ ਨਿਸ਼ਾਨਾ ਬਣਾਇਆ। ਬਾਬਰ ਨੇ 23ਵੇਂ ਓਵਰ ਦੀ ਗੇਂਦਬਾਜ਼ੀ ਕਰਨ ਆਏ ਸੋਢੀ ਦੀ ਪਹਿਲੀ ਗੇਂਦ ’ਤੇ ਚੌਕਾ ਲਗਾ ਕੇ ਵਿਸ਼ਵ ਕੱਪ ’ਚ ਆਪਣਾ ਅੱਠਵਾਂ ਅਰਧ ਸੈਂਕੜਾ ਬਣਾਇਆ।

ਇਸ ਤੋਂ ਬਾਅਦ ਸੋਢੀ ਦੇ ਅਗਲੇ ਓਵਰ ’ਚ ਫਖ਼ਰ ਜ਼ਮਾਨ ਨੇ ਤਿੰਨ ਛੱਕੇ ਜੜੇ ਅਤੇ 25ਵੇਂ ਓਵਰ ’ਚ ਪਾਕਿਸਤਾਨ 200 ਦੌੜਾਂ ਦੇ ਨੇੜੇ ਪਹੁੰਚ ਗਿਆ। ਇਸ ਤੋਂ ਬਾਅਦ 26ਵੇਂ ਓਵਰ ਦੀਆਂ ਸਿਰਫ਼ ਤਿੰਨ ਗੇਂਦਾਂ ਹੀ ਸੁੱਟੀਆਂ ਗਈਆਂ ਜਦੋਂ ਮੀਂਹ ਆ ਗਿਆ ਅਤੇ ਮੈਚ ਨੂੰ ਦੁਬਾਰਾ ਰੋਕਣਾ ਪਿਆ। ਭਾਰੀ ਮੀਂਹ ਕਾਰਨ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਪਰ ਉਦੋਂ ਤੱਕ ਫਖ਼ਰ ਅਤੇ ਬਾਬਰ ਆਪਣਾ ਕੰਮ ਕਰ ਚੁੱਕੇ ਸੀ।

ਪਾਕਿਸਤਾਨ ਡਕਵਰਥ ਲੁਇਸ ਨਿਯਮ ਮੁਤਾਬਕ 21 ਦੌੜਾਂ ਨਾਲ ਅੱਗੇ ਸੀ। ਬਾਬਰ ਅਤੇ ਜ਼ਮਾਨ ਨੇ 194 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਵਿਸ਼ਵ ਕੱਪ ਵਿਚ ਕਿਸੇ ਵੀ ਵਿਕਟ ਲਈ ਸਭ ਤੋਂ ਵਧੀਆ ਸਾਂਝੇਦਾਰੀ ਹੈ। ਜ਼ਮਾਨ ਨੇ ਵਿਸ਼ਵ ਕੱਪ ਵਿਚ ਪਾਕਿਸਤਾਨ ਲਈ ਸਭ ਤੋਂ ਤੇਜ਼ ਸੈਂਕੜਾ ਲਗਾਇਆ।

ਆਖ਼ਰੀ-4 ਦੀ ਦੌੜ ਹੋਈ ਰੁਮਾਂਚਕ:

ਨਿਊਜ਼ੀਲੈਂਡ ’ਤੇ ਜਿੱਤ ਦੇ ਨਾਲ ਹੀ ਪਾਕਿਸਤਾਨ ਨੇ ਸੈਮੀਫਾਈਨਲ ਦੀ ਦੌੜ ’ਚ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੈ। ਕੀਵੀਜ਼ ਦੀ ਹਾਰ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਵੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਪਾਕਿਸਤਾਨ ਦੀ ਜਿੱਤ ਨਾਲ ਆਖ਼ਰੀ-4 ਦੀ ਦੌੜ ਰੁਮਾਂਚਕ ਹੋ ਗਈ ਹੈ। ਨਿਊਜ਼ੀਲੈਂਡ ਦੀ ਟੀਮ ਅੱਠ ਮੈਚਾਂ ਵਿਚ ਚਾਰ ਜਿੱਤਾਂ ਤੇ ਚਾਰ ਹਾਰਾਂ ਨਾਲ ਅੱਠ ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਵੀ ਅੱਠ ਅੰਕ ਹੋ ਗਏ ਹਨ ਅਤੇ ਉਹ ਪੰਜਵੇਂ ਸਥਾਨ ’ਤੇ ਹੈ। ਪਾਕਿਸਤਾਨ ਦਾ ਆਖਰੀ ਮੈਚ ਜਿੱਥੇ ਇੰਗਲੈਂਡ ਨਾਲ ਹੋਵੇਗਾ, ਉੱਥੇ ਨਿਊਜ਼ੀਲੈਂਡ ਨੂੰ ਆਪਣਾ ਆਖਰੀ ਮੈਚ ਸ੍ਰੀਲੰਕਾ ਖਿਲਾਫ ਖੇਡਣਾ ਹੈ। ਦੋਵਾਂ ਟੀਮਾਂ ਨੂੰ ਵੱਡੇ ਫਰਕ ਨਾਲ ਜਿੱਤਣਾ ਪਵੇਗਾ।

ਰਚਿਨ ਨੇ ਤੋੜਿਆ ਸਚਿਨ ਦਾ ਰਿਕਾਰਡ

ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੇ ਨਿਊਜ਼ੀਲੈਂਡ ਦੇ ਆਲਰਾਊਂਡਰ ਰਚਿਨ ਰਵਿੰਦਰਾ ਨੇ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਵਿਸ਼ਵ ਕੱਪ ’ਚ ਆਪਣਾ ਤੀਜਾ ਸੈਂਕੜਾ ਲਗਾਇਆ। ਉਹ ਵਿਸ਼ਵ ਕੱਪ ਵਿਚ ਤਿੰਨ ਸੈਂਕੜੇ ਲਗਾਉਣ ਵਾਲੇ ਪਹਿਲੇ ਕੀਵੀ ਬੱਲੇਬਾਜ਼ ਹਨ। ਇਸ ਦੇ ਨਾਲ ਹੀ ਰਚਿਨ ਨੇ 25 ਸਾਲ ਤੋਂ ਘੱਟ ਉਮਰ ’ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦਾ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜ ਦਿੱਤਾ। ਰਚਿਨ ਨੇ 94 ਗੇਂਦਾਂ ਦੀ ਆਪਣੀ ਪਾਰੀ ਵਿਚ 15 ਚੌਕੇ ਅਤੇ ਇਕ ਛੱਕਾ ਲਗਾਇਆ। ਉਸ ਨੇ ਕਪਤਾਨ ਕੇਨ ਵਿਲੀਅਮਸਨ (95) ਨਾਲ ਦੂਜੀ ਵਿਕਟ ਲਈ 180 ਦੌੜਾਂ ਦੀ ਸਾਂਝੇਦਾਰੀ ਕੀਤੀ। ਰਚਿਨ ਨੇ ਇਸ ਵਿਸ਼ਵ ਕੱਪ ’ਚ 523 ਦੌੜਾਂ ਬਣਾਈਆਂ ਹਨ ਅਤੇ ਉਹ ਕਵਿੰਟਨ ਡਿਕਾਕ (545) ਤੋਂ ਬਾਅਦ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਰਚਿਨ ਨੇ 19 ਇਕ ਰੋਜ਼ਾ ਮੈਚਾਂ ਵਿਚ ਕੁੱਲ 604 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚੋਂ 523 ਦੌੜਾਂ ਅੱਠ ਵਿਸ਼ਵ ਕੱਪ ਮੈਚਾਂ ਵਿਚ ਆਈਆਂ ਹਨ।

Leave a review

Reviews (0)

This article doesn't have any reviews yet.
Paramjit Mehra
Paramjit Mehra
Paramjit Singh Alias Paramjit Mehra is our sincere Journalist from District Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...