ਐਤਵਾਰ ਸ਼ਾਮ ਨੂੰ ਸਤਲੁਜ ਦਰਿਆ ਤੇ ਇੱਕ ਮੰਦਭਾਗੀ ਘਟਨਾ ਵਾਪਰੀ। ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਚੋਂ ਦਰਿਆ ਤੇ ਨਹਾਉਣ ਗਏ ਤਿੰਨ ਨਬਾਲਗ ਲੜਕਿਆਂ ਦੀ ਦਰਿਆ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਕਾਸਾ ਬਾਅਦ ਇਲਾਕੇ ਚੋਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਗੁਰ ਕਿਰਪਾ ਕਲੋਨੀ ਭੱਟੀਆਂ ਦੇ ਰਹਿਣ ਵਾਲੇ ਪ੍ਰਿੰਸ ਯਾਦਵ (16) ਗੁਰੂ ਹਰਿਰਾਇ ਨਗਰ ਦੇ ਵਾਸੀ ਰੋਹਿਤ ਕੁਮਾਰ (16) ਅਤੇ ਗੀਤਾ ਨਗਰ ਦੇ ਵਾਸੀ ਅੰਸ਼ੂ ਗੁਪਤਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਤਿੰਨੋਂ ਲੜਕੇ ਐਤਵਾਰ ਨੂੰ ਆਪਣੇ ਮਾਪਿਆਂ ਨੂੰ ਖੇਡਣ ਦਾ ਬਹਾਨਾ ਲਗਾ ਕੇ ਆਪਣੇ ਦੋ ਹੋਰ ਦੋਸਤਾਂ ਦੇ ਨਾਲ ਸਤਲੁਜ ਦਰਿਆ ਤੇ ਨਹਾਉਣ ਚਲੇ ਗਏ। ਪੰਜੇ ਲੜਕੇ ਦਰਿਆ ਵਿੱਚ ਵੜ ਗਏ ਅਤੇ ਨਹਾਉਣ ਲੱਗ ਪਏ। ਇਸੇ ਦੌਰਾਨ ਪ੍ਰਿੰਸ ਰੋਹਿਤ ਅਤੇ ਅੰਕੁਸ਼ ਥੋੜਾ ਜਿਹਾ ਅੱਗੇ ਚਲੇ ਗਏ ਅਤੇ ਪਾਣੀ ਦਾ ਬਹਾਵ ਤੇਜ਼ ਹੋਣ ਕਾਰਨ ਉਹ ਡੁੱਬਣ ਲੱਗ ਪਏ। ਲੜਕਿਆਂ ਦੇ ਦੋ ਸਾਥੀ ਬੜੀ ਮੁਸ਼ਕਿਲ ਨਾਲ ਪਾਣੀ ਚੋਂ ਨਿਕਲ ਕੇ ਬਾਹਰ ਆਏ ਅਤੇ ਆਪਣੇ ਤਿੰਨਾਂ ਦੋਸਤਾਂ ਨੂੰ ਬਚਾਉਣ ਵਿੱਚ ਅਸਫਲ ਰਹੇ। ਲੜਕਿਆਂ ਦੇ ਸਾਹਮਣੇ ਹੀ ਉਨਾਂ ਦੇ ਦੋਸਤ ਪਾਣੀ ਵਿੱਚ ਡੁੱਬ ਗਏ। ਦੋਵਾਂ ਲੜਕਿਆਂ ਨੇ ਇਸ ਸਬੰਧੀ ਪਾਣੀ ਵਿੱਚ ਲਾਪਤਾ ਹੋਏ ਤਿੰਨਾਂ ਲੜਕਿਆਂ ਦੇ ਮਾਪਿਆਂ ਨੂੰ ਸੂਚਨਾ ਦਿੱਤੀ। ਜਾਣਕਾਰੀ ਤੋਂ ਬਾਅਦ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਕਾਸਾ ਬਾਅਦ ਇਲਾਕੇ ਚੋਂ ਤਿੰਨਾਂ ਲੜਕਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਲੁਧਿਆਣਾ ‘ਚ ਵਾਪਰਿਆ ਮੰਦਭਾਗਾ ਹਾਦਸਾਲ
Leave a review
Reviews (0)
This article doesn't have any reviews yet.