ਅਸੀ ਜਾਣਦੇ ਹਾਂ ਕਿ ਤਿਉਹਾਰਾਂ ਦਾ ਮੌਸਮ ਹੈ ਤੇ ਹਰ ਪਾਸੇ ਰੌਣਕਾਂ ਨਜ਼ਰ ਆਉਂਦੀਆ ਨੇ ਹਰ ਪਾਸੇ ਕਿਸੇ ਨਾ ਕਿਸੇ ਨੇ ਆਪਣੇ ਵਲੋਂ ਜਨਤਾ ਨੂੰ ਦੁਸਹਿਰਾ, ਦਿਵਾਲੀ, ਵਾਲਮੀਕਿ ਜਯੰਤੀ ਆਦਿ ਦੀਆ ਮੁਬਾਰਕਾਂ ਦੇਣ ਵਾਲਾ ਫਲੈਕਸ ਬੋਰਡ ਲਗਾਇਆ ਹੈ। ਨਕੋਦਰ ਨਗਰ ਕੌਂਸਲ ਨੇ ਵੀ ਦੁਸਹਿਰਾ ਗਰਾਂਊਡ ਵਿੱਚ ਦਾਖਿਲ ਹੁੰਦਿਆ ਹੀ ਸਾਹਮਣੇ ਨਜ਼ਰ ਆਵੇ ਇਸ ਹਿਸਾਬ ਨਾਲ ਇੱਕ ਸਮੂਹ ਨਗਰ ਕੌਂਸਲਰਾਂ ਵਲੋਂ ਬੋਰਡ ਲਗਾਇਆ। ਪਤਾ ਨਹੀ ਇਹ ਜਲਦਬਾਜ਼ੀ ਵਿੱਚ ਹੋਈ ਕੋਈ ਗਲਤੀ ਸੀ ਜਾਂ ਜਾਣਬੁੱਝ ਕੇ ਕੀਤੀ ਸ਼ਰਾਰਤ; ਉਹਨਾਂ ਨੇ ਨਕੋਦਰ ਦੇ 3 ਕੌਂਸਲਰ ਪਵਨ ਗਿੱਲ (ਵਾਰਡ ਨੰਬਰ 12), ਹੇਮੰਤ ਸ਼ਰਮਾ (ਵਾਰਡ ਨੰਬਰ 4) ਅਤੇ ਏਕਤਾ ਜੈਨ (ਵਾਰਡ ਨੰਬਰ 15) ਦੀ ਤਸਵੀਰ ਬੋਰਡ ਵਿੱਚ ਨਹੀ ਲਗਾਈ ਜਦਕਿ ਬਾਕੀ 14 ਕੌਂਸਲਰਾਂ ਦੀਆ ਤਸਵੀਰਾਂ ਤੇ ਨਾਮ ਦਰਸਾਏ ਗਏ। ਅਗਰ ਇਹ ਬੋਰਡ ਰਾਵਣ ਦਹਿਨ ਦੇ ਕੁੱਝ ਸਮਾਂ ਪਹਿਲਾਂ ਲਗਾਇਆ ਜਾਂਦਾ ਤਾਂ ਸ਼ਾਇਦ ਕਿਸੇ ਨੂੰ ਇਸ ਗੱਲ ਦਾ ਪਤਾ ਵੀ ਨਾ ਲਗਦਾ ਕਿਉਂਕਿ ਉਸ ਵਕਤ ਲੋਕਾਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ ਤੇ ਭੱਜ ਨੱਠ ‘ਚ ਕਿਸੇ ਦਾ ਬੋਰਡਾਂ ਵੱਲ ਧਿਆਨ ਨਹੀ ਜਾਂਦਾ। ਪਰ ਬੋਰਡ ਐੱਟਰੀ ਪੁਆਇੰਟ ਦੇ ਸਾਹਮਣੇ ਹੋਣ ਕਾਰਨ ਧਿਆਨ ਗਿਆ ਤਾਂ ਸਵਾਲਾਂ ਦਾ ਜਿਵੇਂ ਹੜ੍ਹ ਹੀ ਆ ਗਿਆ। ਲੋਕਾਂ ਦੀਆ ਗੱਲਾਂ ਵਿੱਚ ਜੋ ਸਵਾਲ ਜ਼ਿਆਦਾ ਪਾਏ ਗਏ ਉਹ ਇਹ ਸਨ;
- 👉 ਸ਼ਹਿਰ ਦੀਆਂ ਅਲੱਗ-2 ਵਾਰਡਾ ‘ਚੋਂ ਚੁਣੇ ਤਿੰਨ ਕੌਂਸਲਰ ਕੀ ਮਿਉੰਸਪਲ ਕੌਂਸਲ ਨਕੋਦਰ ਦੇ ਕੌਂਸਲਰ ਨਹੀਂ?
- 👉 ਕੀ ਇਹਨਾਂ ਤਿੰਨਾਂ ਕੌਂਸਲਰਾਂ ਨੂੰ ਮਿਉਂਸਪਲ ਕੌਂਸਲ ਨਕੋਦਰ ਕੌਂਸਲਰ ਨਹੀਂ ਮੰਨਦੀ?
- 👉 ਜੇਕਰ ਮਿਉੰਸਪਲ ਕੌਂਸਲ ਨਕੋਦਰ ਇਨ੍ਹਾਂ ਤਿੰਨਾਂ ਕੌਂਸਲਰਾਂ ਨੂੰ ਕੌਂਸਲਰ ਮੰਨਦੀ ਹੈ, ਤਾਂ ਫਲੈਕਸ਼ ਬੋਰਡ ਉਪਰ ਇਨ੍ਹਾਂ ਤਿੰਨਾਂ ਕੌਂਸਲਰਾ ਦੀਆਂ ਫੋਟੋਆਂ ਕਿਉਂ ਨਹੀਂ ਲਗਾਈਆਂ ਗਈਆਂ?
- 👉 ਆਖੀਰ ਇਹਨਾਂ ਤਿੰਨਾਂ ਕੌਸਲਰਾਂ ਨੂੰ ਹੀ ਬੋਰਡ ਤੋਂ ਕਿਉਂ ਹਟਾਇਆ ਗਿਆ ਇਸਦਾ ਕਾਰਨ ਇਹਨਾਂ ਦੀ ਸੋਚ ਦਾ ਇੱਕ ਹੋਣਾ ਤਾਂ ਨਹੀ?
- 👉 ਦੁਸਹਿਰੇ ਦੇ ਉਤਸਵ ਮੌਕੇ ਤੇ ਮਿਉੰਸਪਲ ਕੌਂਸਲ ਦਾ ਅਜਿਹਾ ਕਰਨਾ ਕੀ ਉਚਿਤ ਸੀ?
- 👉 ਕੀ ਅਲੱਗ -2 ਵਾਰਡਾ ਦੇ ਵਸਨੀਕਾਂ ਵੱਲੋਂ ਇਨ੍ਹਾਂ ਤਿੰਨਾਂ ਕੌਂਸਲਰਾਂ ਨੂੰ ਜਿੱਤਾਕੇ ਮਿਉੰਸਪਲ ਕੌਂਸਲ ‘ਚ ਨਹੀਂ ਭੇਜਿਆ ਗਿਆ?
- 👉 ਇਹ ਤਿੰਨ ਕੌਂਸਲਰਾਂ ਨੂੰ ਮਿਉੰਸਪਲ ਕੌਂਸਲ ਨਕੋਦਰ ਨੇ ਕਿਤੇ ਜਾਣ ਬੁੱਝਕੇ ਨਜਰ ਅੰਦਾਜ਼ ਤਾਂ ਨਹੀਂ ਕੀਤਾ?
- 👉 ਮਿਉਂਸਪਲ ਕੌਂਸਲ ਨਕੋਦਰ ਵੱਲੋਂ ਅਜਿਹਾ ਕਰਨ ਦਾ ਆਖਿਰਕਾਰ ਕਾਰਨ ਕੀ ਹੈ?
- 👉 ਕੀ ਅਜਿਹਾ ਕਰਨ ਪਿੱਛੇ ਹੈ ਕਿਸੇ ਦੇ ਖੁਰਾਫਾਤੀ ਦਿਮਾਗ ਦੀ ਕੋਈ ਸਾਜ਼ਿਸ਼?
ਅਜੀਹੇ ਬਹੁਤ ਸਵਾਲ ਕਰਦੇ ਲੋਕ ਪਾਏ ਗਏ। ਹੁਣ ਇਸ ਗੱਲ ਦਾ ਸਪਸ਼ੱਟੀਕਰਨ ਨਗਰ ਕੌਸਲ ਨੂੰ ਦੇਣਾ ਚਾਹੀਦਾ ਹੈ। ਕਿਉਂਕਿ ਲੋਕਾਂ ਵਿੱਚ ਹੁੰਦੀ ਚਰਚਾ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਇਹ ਗੱਲ ਉਹਨਾਂ ਦੀ ਸ਼ਖਸਿਅਤ ਤੇ ਹਮਲਾ ਹੈ ਅਤੇ ਇੱਕ ਬੇਇੱਜ਼ਤ ਕਰਨ ਵਾਲਾ ਮਾਮਲਾ ਹੈ। ਹੋ ਸਕਦਾ ਹੈ ਕਿ ਇਹਨਾਂ ਤਿੰਨਾ ਕੌਸਲਰਾਂ ਵਿੱਚੋ ਕੋਈ ਕੌਂਸਲਰ ਇਸ ਨੂੰ ਆਪਣੀ ਹੀਣਤਾ ਮੰਨਦਿਆ ਨਗਰ ਕੌਂਸਲ ਨਕੋਦਰ ਖਿਲਾਫ ਕੋਈ ਕਾਰਵਾਈ ਕਰੇ। ਇਸ ਲਈ ਨਗਰ ਕੌਂਸਲ ਜਲਦ ਜਲਦ ਇਸ ਦਾ ਸ਼ਪਸ਼ਟੀਕਰਨ ਲੋਕਾਂ ਅੱਗੇ ਰੱਖੇ ਅਤੇ ਇਸ ਬੋਰਡ ਨੂੰ ਬਦਲਕੇ ਸਮੂ੍ਹ ਕੌਂਸਲਰਾਂ ਵਾਲਾ ਇੱਕ ਨਵਾਂ ਬੋਰਡ ਚੌਂਕ ਵਿੱਚ ਲਗਾਵੇ।