ਬੀਤੇ ਦਿਨੀ ਸਮੂਹ ਨਾਹਰ ਪਰਿਵਾਰ ਵੱਲੋਂ ਸ੍ਰਿਸ਼ਟੀ ਰਚਾਇਤਾ ਪ੍ਰਭੂ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਦਿਵਸ਼ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ: ਭੀਮ ਰਾਓ ਅੰਬੇਡਕਰ ਚੌਕ ਨਕੋਦਰ ਵਿੱਚ ਸਥਿਤ ਪੰਮਾ ਟੀ ਸਟਾਲ ਦੇ ਅੱਗੇ ਬੜੇ ਹੀ ਉਤਸ਼ਾਹ ਪੂਰਵਕ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਸੁਭ ਦਿਨ ਤੇ FMCP ਪੰਜਾਬ ਪ੍ਰਧਾਨ ਅਤੇ FEED FRONT INSIGHT ਦੇ ਪੱਤਰਕਾਰ ਪਰਮਜੀਤ ਮੇਹਰਾ ਨੇ ਗੱਲਬਾਤ ਸਾਂਝਾ ਕਰਦਿਆਂ ਦੱਸਿਆ ਕਿ ਸਮੂਹ ਨਾਹਰ ਪਰਿਵਾਰ ਵੱਲੋ ਅੱਜ ਦੇ ਸੁਭ ਦਿਨ ਮੌਕੇ ਤੇ ਜੋ ਲੰਗਰ ਦਾ ਆਯੋਜਨ ਕੀਤਾ ਗਿਆ ਇਸਦੀ ਜਿਨ੍ਹੀ ਵੀ ਸਲਾਘਾ ਕੀਤੀ ਜਾਵੇ ਉਨ੍ਹੀਂ ਹੀ ਥੋੜ੍ਹੀ ਹੋਵੇਗੀ। ਇਸ ਲੰਗਰ ਦੇ ਆਯੋਜਨ ਮੌਕੇ ਤੇ ਹੈਪੀ ਨਾਰੰਗ ਅਤੇ ਉਨ੍ਹਾਂ ਦੇ ਸਪੁੱਤਰ ਲਕਸ਼ੇ ਨਾਰੰਗ ਨੇ ਵਿਸ਼ੇਸ਼ ਤੌਰ ਤੇ ਪਹੁੰਚਕੇ ਅਪਣੀ ਹਾਜਰੀ ਲਗਵਾਈ ਅਤੇ ਮਹਾਂਰਿਸ਼ੀ ਪ੍ਰਭੂ ਵਾਲਮੀਕਿ ਮਹਾਰਾਜ ਜੀ ਦੇ ਚਰਨਾਂ ‘ਚ ਨਤਮਸਤਕ ਹੁੰਦਿਆਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਅਸ਼ਵਨੀ ਕੁਮਾਰ ਨਾਹਰ, ਰਾਜ ਕੁਮਾਰ ਨਾਹਰ, ਰਜੇਸ਼ ਨਾਹਰ (ਸ਼ੇਛਾ) ਸਾਲੂ ਨਾਰੰਗ, ਸਨੀ ਪੁਰੀ, ਪਵਨ ਨਾਹਰ, ਕੁਸ਼ ਨਾਹਰ, ਅਮਿਤ ਨਾਹਰ, ਸਨੀ ਨਾਹਰ, ਨੀਰਜ ਨਾਹਰ, ਅਮਿਤ ਨਾਹਰ, ਕਾਲੀ ਭੱਟੀ, ਆਦਿ ਨਾਹਰ ਪਰਿਵਾਰ ਨੇ ਸਮੂਹ ਸੰਗਤਾਂ ਨੂੰ ਬੜੀ ਹੀ ਸਰਧਾ ਪੂਰਵਕ ਲੰਗਰ ਛਕਾਇਆ ਅਤੇ ਸਮੂਹ ਨਾਹਰ ਪਰਿਵਾਰ ਵੱਲੋਂ ਮਹਾਂਰਿਸ਼ੀ ਪ੍ਰਭੂ ਵਾਲਮੀਕਿ ਮਹਾਰਾਜ ਜੀ ਦੇ ਚਰਨਾਂ ਚ ਨਤਮਸਤਕ ਹੁੰਦਿਆਂ ਸਰਬਤ ਦੇ ਭਲੇ ਲਈ ਸੱਚੇ ਦਿਲੋਂ ਅਰਦਾਸ ਕੀਤੀ ਕਿ ਇਹ ਭਾਗਾਂ ਵਾਲਾ ਸੁਭ ਦਿਨ ਸਾਰਿਆਂ ਨੂੰ ਵਧੇਰੇ ਖੁਸ਼ੀਆਂ ਪ੍ਰਦਾਨ ਕਰੇ ਤਾਂ ਜੋ ਅਸੀਂ ਸਾਰੇ ਪ੍ਰਭੂ ਵਾਲਮੀਕਿ ਮਹਾਰਾਜ ਜੀ ਵੱਲੋਂ ਦਰਸਾਏ ਗਏ ਰਸਤੇ ਤੇ ਚੱਲਕੇ ਅਪਣਾ ਜੀਵਨ ਖੁਸ਼ਹਾਲ ਬਣਾਕੇ ਹੋਰ ਅੱਗੇ ਵੱਧ ਸਕੀਏ।
ਦੇਖੋ ਲੰਗਰ ਦੀਆਂ ਕੁੱਝ ਤਸਵੀਰਾਂ: