ਪਰਾਲੀ ਸਾੜਨ ਦੀ ਵੱਧ ਰਹੀਆਂ ਘਟਨਾਵਾਂ ਕਾਰਨ ਹਵਾ ਪ੍ਰਦੁਸ਼ਨ ਕਾਰਨ ਲੋਕਾਂ ਨੂੰ ਆ ਰਹੀਆਂ ਸਿਹਤ ਸਮੱਸਿਆਵਾਂ ਦੇ ਮੱਦੇਨਜਰ ਸਿਹਤ ਵਿਭਾਗ ਨੇ ਇੱਕ ਐਡਵਾਈਜਰੀ ਜਾਰੀ ਕੀਤੀ ਹੈ। ਲੋਕਾਂ ਨੂੰ ਇਸ ਐਡਵਾਈਜਰੀ ਦਾ ਪਾਲਣ ਕਰਨ ਦੇ ਨਾਲ ਨਾਲ ਮੁੜ ਤੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਇਹ ਪ੍ਰਦੁਸ਼ਨ ਉਨ੍ਹਾਂ ਦੀ ਖੁਦ ਦੀ ਸਿਹਤ, ਉਨ੍ਹਾਂ ਦੇ ਬਜੁਰਗਾਂ ਅਤੇ ਬੱਚਿਆਂ ਦੀ ਸਿਹਤ ਤੇ ਵੀ ਮਾਰੂ ਅਸਰ ਪਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਪਰਾਲੀ ਦਾ ਇਹ ਧੂੰਆ ਹੁਣ ਮਨੁੱਖਤਾ ਲਈ ਖਤਰਾ ਬਣ ਗਿਆ ਹੈ ਅਤੇ ਕਿਸਾਨਾਂ ਨੂੰ ਪਰਾਲੀ ਸਾੜਕੇ ਇਸ ਮਨੁੱਖਤਾ ਵਿਰੋਧੀ ਕਾਰਜ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਹੈ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਾ ਸਹਾਇਕ ਸਿਵਲ ਸਰਜਨ ਡਾ ਵਿਵੇਕ ਕੁਮਾਰ ਨੇ ਦੱਸਿਆ ਕਿ ਇਸ ਧੂੰਏ ਦਾ ਨੁਕਸਾਨ ਵੈਸੇ ਤਾਂ ਹਰੇਕ ਮਨੁੱਖ ਅਤੇ ਜੀਵ ਜੰਤ ਨੂੰ ਹੈ ਪਰ ਇਹ ਛੋਟੇ ਬੱਚੇ, ਬਜ਼ੁਰਗ, ਸ਼ੂਗਰ, ਦਿਲ ਦੀਆਂ ਬਿਮਾਰੀਆਂ, ਦਮਾ ਜਾਂ ਸਾਹ ਨਾਲੀ ਦੀਆਂ ਪੁਰਾਣੀਆਂ Wਕਾਵਟਾਂ ਵਾਲੀਆਂ ਬਿਮਾਰੀਆਂ ਵਰਗੀਆਂ ਸਥਿਤੀਆਂ ਵਾਲੇ ਲੋਕਾਂ ਲਈ ਘਾਤਕ ਸਾਬਤ ਹੋ ਸਕਦਾ ਹੈ।ਹਵਾ ਪ੍ਰਦੂਸ਼ਣ ਤੁਹਾਡੀ ਉਮਰ ਅਤੇ ਜੀਵਨ ਦੀ ਗੁਣਵੱਤਾ ਨੂੰ ਘਟਾ ਸਕਦਾ ਹੈ।
ਹਵਾ ਪ੍ਰਦੂਸ਼ਣ ਦੇ ਚਿੰਨ੍ਹ ਅਤੇ ਲੱਛਣ:
ਹਵਾ ਪ੍ਰਦੂਸ਼ਣ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਦੇ ਆਮ ਲੱਛਣ ਹਨ ਜਿਵੇਂ ਕਿ ਖੰਘ, ਸਾਹ ਚੜ੍ਹਨਾ, ਪਾਣੀ ਭਰਿਆ, ਨੱਕ, ਖਾਰਸ ਵਾਲੀਆਂ ਅੱਖਾਂ, ਅਤੇ ਭਾਰੀ ਸਿਰ। ਮਹੱਤਵਪੂਰਨ ਤੌਰ ਤੇ ਇਹਨਾਂ ਲੱਛਣਾਂ ਵਿੱਚ ਬੁਖਾਰ ਸ਼ਾਮਲ ਨਹੀਂ ਹੈ
ਬਚਾਓ ਲਈ ਕੀ ਕਰੀਏ।
ਮਾਹਿਰਾਂ ਵੱਲੋਂ ਜਾਰੀ ਸਿਹਤ ਸਲਾਹ ਅਨੁਸਾਰ ਆਪਣੇ ਆਪ ਨੂੰ ਬਚਾਓ, ਬਾਹਰੀ ਗਤੀਵਿਧੀਆਂ ਤੋਂ ਬਚੋ।ਕਿਸੇ ਸਿਹਤ ਸੰਭਾਲ ਪੇਸ਼ੇਵਰ ਨਾਲ ਸਲਾਹ ਕਰੋ। ਆਪੇ ਦਵਾਈਆਂ ਨਾ ਲਵੋ, ਐਂਟੀਬਾਇਓਟਿਕਸ, ਜਾਂ ਬਹੁਤ ਜਿਆਦਾ ਮਲਟੀਵਿਟਾਮਿਨਾਂ ਨਾਲ ਸਵੈ ਨੁਸਖੇ ਦੇਣ ਤੋਂ ਬਚੋ।ਲੋੜ ਪੈਣ ਤੇ ਖੰਘ ਨੂੰ ਦਬਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰੋ।ਜੇਕਰ ਤੁਹਾਡੀ ਸਿਹਤ ਸੰਬੰਧੀ ਸਮੱਸਿਆਵਾਂ ਹਨ, ਤਾਂ ਆਪਣੇ ਨਿਰਧਾਰਤ ਇਲਾਜਾਂ ਤੇ ਬਣੇ ਰਹੇ।ਅਸਥਮਾ ਦੇ ਮਰੀਜ਼ਾਂ ਨੂੰ ਸਿਫਾਰਸ਼ ਅਨੁਸਾਰ ਇਨਹੇਲਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਕ ਸਿਹਤਮੰਦ ਖੁਰਾਕ ਬਣਾਈ ਰੱਖੋ ਅਤੇ ਚੰਗੀ ਤਰ੍ਹਾਂ ਹਾਈਡਰੇਟਿਡ ਰਹੋ ਭਾਵ ਪੂਰਾ ਪਾਣੀ ਪੀਵੋ।ਫਲਾਂ ਅਤੇ ਤਰਲ ਪਦਾਰਥਾਂ ਸਮੇਤ ਪੌਸਟਿਕ ਖੁਰਾਕ ਲਵੋ।
ਇਹ ਸਾਵਧਾਨੀਆਂ ਰੱਖੋ
ਕਮਜ਼ੋਰ ਵਿਅਕਤੀਆਂ (ਬੱਚਿਆਂ, ਬਜ਼ੁਰਗਾਂ, ਅਤੇ ਸਿਹਤ ਸਮੱਸਿਆਵਾਂ ਵਾਲੇ) ਲਈ ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਰਹਿਣ ਤੇ ਖਾਸ ਕਰਕੇ ਭੀੜ ਵਾਲੇ ਖੇਤਰਾਂ ਅਤੇ ਬਾਜ਼ਾਰਾਂ ਵਿੱਚ ਨਾ ਜਾਵੋ।ਧੂੰਏ ਵਿਚ ਸਵੇਰ ਦੀ ਸੈਰ ਤੋਂ ਬਚੋ। ਸੂਰਜ ਚੜ੍ਹਨ ਤੋਂ ਬਾਅਦ ਸੈਰ ਕਰਨ ਦੀ ਚੋਣ ਕਰੋ। ਘਰ ਦੇ ਦਰਵਾਜੇ ਅਤੇ ਖਿੜਕੀਆਂ ਬੰਦ ਰੱਖੋ।
ਗਰਭਵਤੀ ਔਰਤਾਂ ਤੇ ਪ੍ਰਭਾਵ
ਇਸ ਹਵਾ ਪ੍ਰਦੂਸ਼ਨ ਦਾ ਗਰਭਵਤੀ ਔਰਤਾਂ ਤੇ ਬਹੁਤ ਮਾੜਾ ਪ੍ਰਭਾਵ ਪੈ ਸਕਦਾ ਹੈ ਅਤੇ ਉਹ ਖੁਦ ਜਾਂ ਉਨ੍ਹਾਂ ਦਾ ਬੱਚਾ ਗੰਭੀਰ ਰੂਪ ਨਾਲ ਪ੍ਰਭਾਵਿਤ ਹੋ ਸਕਦਾ ਹੈ। ਇਸ ਨਾਲ ਜੁੜੇ ਜੋਖਮਾਂ ਵਿਚ ਸ਼ਾਮਿਲ ਹੈ: ਘੱਟ ਵਜਨ ਦੇ ਬੱਚੇ ਦਾ ਜਨਮ, ਮਰੇ ਹੋਏ ਬੱਚੇ ਦਾ ਜ਼ਨਮ ਅਤੇ ਬੱਚੇ ਵਿਚ ਗੰਭੀਰ ਜਮਾਂਦਰੂ ਨੁਕਸ।
ਫੇਸ ਮਾਸਕ ਦੀ ਵਰਤੋਂ:ੑ
ਇਸ ਸਥਿਤੀ ਵਿਚ ਫੇਸ ਮਾਸਕ ਹਰ ਕਿਸੇ ਲਈ ਫਾਇਦੇਮੰਦ ਹੋ ਸਕਦਾ ਹੈ। ਟੀ 95 ਮਾਸਕ ਨਿਯਮਤ ਮਾਸਕ ਨਾਲੋਂ ਬਿਹਤਰ ਸੁਰੱਖਿਆ ਪ੍ਰਦਾਨ ਕਰਦੇ ਹਨ। ਬਜ਼ੁਰਗਾਂ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਵਾਲੇ ਵਿਅਕਤੀਆਂ ਨੂੰ ਟੀ 95 ਮਾਸਕ ਨੂੰ ਤਰਜੀਹ ਦੇਣੀ ਚਾਹੀਦੀ ਹੈ। ਬਾਹਰ ਜਾਣ ਵੇਲੇ ਹਮੇਸ਼ਾ ਸਾਫ਼ ਅਤੇ ਚੰਗੀ ਤਰ੍ਹਾਂ ਫਿੱਟ ਫੇਸ ਮਾਸਕ ਪਾਓ। ਨੱਕ ਉੱਤੇ ਕੱਪੜੇ ਦਾ ਮਾਸਕ ਪਹਿਨਣ ਦੀ ਪ੍ਰਭਾਵਸ਼ੀਲਤਾ ਸੀਮਤ ਹੈ।
ਇਹ ਵੀ ਕਰੋ।
ਹਵਾ ਪ੍ਰਦੁ਼ਸ਼ਨ ਨੂੰ ਘੱਟ ਕਰਨ ਲਈ ਕਿਸਾਨਾਂ ਦੇ ਨਾਲੑਨਾਲ ਸਮਾਜ ਦੇ ਹਰ ਵਿਅਕਤੀ ਲਈ ਜਰੂਰੀ ਹੈ ਅਤੇ ਉਸਦੀ ਜਿੰਮੇਵਾਰੀ ਹੈ। ਇਸ ਲਈ ਹਰੇਕ ਵਿਅਕਤੀ ਨੂੰ ਉਹ ਸਾਰੇ ਕਦਮ ਚੁੱਕਣੇ ਚਾਹੀਦੇ ਹਨ, ਜਿਸ ਨਾਲ ਹਵਾ ਪ੍ਰਦੁਸ਼ਨ ਨੂੰ ਘੱਟ ਕਰਨ ਵਿਚ ਸਹਿਯੋਗ ਹੋਵੇ। ਉਨ੍ਹਾਂ ਨੇ ਕਿਹਾ ਕਿ ਕਾਰ ਪੂਲਿੰਗ ਕਰਕੇ ਜਾਂ ਬੱਸਾਂ ਟ੍ਰੇਨਾਂ ਰਾਹੀਂ ਸਫਰ ਕਰਕੇ ਵੀ ਅਸੀਂ ਹਵਾ ਪ੍ਰਦੂਸ਼ਨ ਨੂੰ ਘੱਟ ਕਰਨ ਵਿਚ ਯੌਗਦਾਨ ਪਾ ਸਕਦੇ ਹਾਂ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਜੇ ਨਾ ਰੱਖੀ ਸਾਵਧਾਨੀ ਤਾਂ ਧੂੰਆਂ ਪਵੇਗਾ ਭਾਰੀਜ
Leave a review
Reviews (0)
This article doesn't have any reviews yet.