ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵਲੋਂ ਜਾਰੀ ਕੀਤੀਆ ਗਈਆ ਹਦਾਇਤਾਂ ਤੇ ਕਾਰਵਾਈ ਕਰਦਿਆ ਡਾਇਰੈਕਟਰ ਕਮ ਸਿਵਲ ਸਰਜਨ ਲੁਧਿਆਣਾ ਡਾ ਹਿਤਿੰਦਰ ਕੌਰ ਵੱਲੋ ਜਿਲਾ ਸਿਹਤ ਅਫਸਰ ਡਾ ਰਿਪੂਦਮਨ ਕੌਰ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਟੀਮ ਵੱਲੋ ਅੱਜ ਸ਼ਹਿਰ ਦੇ ਵੱਖ ਵੱਖ ਇਲਾਕਿਆ ਦੇ ਵਿਚ ਖਾਧ ਪਦਾਰਥਾਂ ਦੇ ਸੈਪਲ ਭਰੇ ਗਏ।ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਡਾ ਰਿਪੂਦਮਨ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਖਾਣ ਪੀਣ ਦੀਆ ਚੀਜਾਂ ਦੇ ਵਿਚ ਗੁੱਣਵੱਤਾਂ ਲਿਆਉਣ ਦੇ ਲਈ ਸਮੇ ਸਮੇ ਸਿਰ ਖਾਧ ਪਦਰਾਥਾਂ ਦੇ ਸੈਪਲ ਭਰੇ ਜਾਂਦੇ ਹਨ ਤਾਂ ਜੋ ਕੋਈ ਵੀ ਵਿਅਕਤੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ।ਇਸੇ ਕੜੀ ਤਹਿਤ ਅੱਜ ਲੁਧਿਆਣਾ ਸ਼ਹਿਰ ਦੇ ਵਿਚ ਵੱਖ ਵੱਖ ਇਲਾਕਿਆ ਵਿਚ 7 ਸੈਂਪਲ ਭਰੇ ਗਏ। ਉਨਾ ਦੱਸਿਆ ਕਿ ਪਨੀਰ , ਦੁੱਧ, ਖੋਆ, ਘਿਓ, ਬਰਫੀ, ਮਿਲਕ ਕੇਕ, ਕਲਾਕੰਦ ਦੇ ਸੈਪਲ ਲਏ ਗਏ। ਉਨਾ ਦੱਸਿਆ ਕਿ ਇਨ੍ਹਾਂ ਸੈਪਲਾ ਨੂੰ ਜਾਂਚ ਦੀ ਲਈ ਭੇਜਿਆ ਜਾਵੇਗਾ ਅਤੇ ਨਤੀਜਾ ਆਉਣ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਅੱਜ ਸੈਪਲਿੰਗ ਟੀਮ ਵਿਚ ਫੂਡ ਸੇਫਟੀ ਅਫਸਰ ਸਤਵਿੰਦਰਸਿੰਘ, ਲਵਦੀਪ ਸਿੰਘ ਆਦਿ ਸ਼ਾਮਲ ਸਨ।ਉਨਾ ਦੱਸਿਅ ਕਿ ਭਵਿੱਖ ਦੇ ਵਿਚ ਵੀ ਇਸ ਤਰਾਂ ਦੀ ਗਤੀਵਿਧੀ ਜਾਰੀ ਰਹੇਗੀ ਤਾਂ ਜੋ ਕੋਈ ਵੀ ਵਿਅਕਤੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਵੱਖ ਵੱਖ ਖਾਧ ਪਦਾਰਥਾਂ ਦੇ 7 ਸੈਪਲ ਭਰੇਵ
Leave a review
Reviews (0)
This article doesn't have any reviews yet.