ਡੇਂਗੂ ਇਕ ਖਤਰਨਾਕ ਬਿਮਾਰੀ ਹੈ ਜਿਸ ਤੋਂ ਬਚਾਅ ਲਈ ਸਾਨੂੰ ਥੋੜੀ ਜਿਹੀ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ। ਜੇਕਰ ਅਸੀਂ ਮੱਛਰ ਤੋਂ ਬਚਾਅ ਰੱਖੀਏ ਤਾਂ ਡੇਂਗੂ ਦੀ ਬਿਮਾਰੀ ਤੋਂ ਬਚਾਅ ਆਪਣੇ ਆਪ ਹੋ ਜਾਵੇਗਾ। ਡੇਂਗੂ ਤੋਂ ਬਚਾਅ ਲਈ ਸਾਵਧਾਨੀ ਸਭ ਤੋਂ ਵੱਡਾ ਹਥਿਆਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਾਇਕ ਸਿਵਲ ਸਰਜਨ ਡਾ ਵਿਵੇਕ ਕਟਾਰੀਆ ਨੇ ਸਲੇਮਟਾਬਰੀ ਇਲਾਕੇ ਵਿਚ ਡੇਂਗੂ ਪੀੜਤਾ ਨਾਲ ਮੁਲਾਕਾਤ ਮੌਕੇ ਕੀਤਾ। ਉਨਾ ਦੱਸਿਆ ਕਿ ਡੇਂਗੂ ਦਾ ਮੌਸਮ ਚੱਲ ਰਿਹਾ ਹੈ ਜਿਸ ਕਰਕੇ ਸਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਫ਼ਰਿੱਜ ਦੇ ਪਿਛਲੀ ਟਰੇਅ, ਗਮਲਿਆਂ ਆਦਿ ਵਿਚ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਉਥੇ ਡੇਂਗੂ ਵਾਲਾ ਮੱਛਰ ਆਸਾਨੀ ਨਾਲ ਪੈਦਾ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਜਿੱਥੇ 5 ਮਿ.ਲੀ. ਵੀ ਪਾਣੀ ਖੜਾ ਹੋ ਗਿਆ ਤਾਂ ਉਥੇ ਵੀ ਮੱਛਰ ਪੈਦਾ ਹੋ ਸਕਦਾ ਹੈ।
ਉਹਨਾਂ ਦੱਸਿਆ ਕਿ ਹਫਤੇ ਵਿਚ ਇੱਕ ਵਾਰ ਆਪਣੇ ਘਰ ਦੇ ਕੂਲਰਾਂ, ਛੱਤਾਂ ‘ਤੇ ਰੱਖੇ ਪੰਛੀਆਂ ਦੇ ਪਾਣੀ ਵਾਲੇ ਬਰਤਨਾਂ, ਗਮਲਿਆਂ, ਸਜਾਵਟੀ ਬੂਟਿਆਂ ਦਾ ਪਾਣੀ ਬਦਲਣਾ ਚਾਹੀਦਾ ਹੈ ਤੇ ਸੁਕਾ ਕੇ ਦੁਬਾਰਾ ਭਰਨਾ ਚਾਹੀਦਾ ਹੈ। ਮੱਛਰ ਤੋਂ ਬਚਾਅ ਲਈ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ, ਮੱਛਰਦਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਮੱਛਰ ਭਜਾਉਣ ਲਈ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਮਿਹਨਤ ਕਰ ਰਹੇ ਹਨ। ਸਿਹਤ ਕਰਮਚਾਰੀ ਘਰਾਂ ਵਿਚ ਜਾ ਕੇ ਮੱਛਰਾਂ ਦੀ ਬਰੀਡਿੰਗ ਚੈੱਕ ਕਰਦੇ ਹਨ ਅਤੇ ਲੋਕਾਂ ਨੂੰ ਬਚਾਅ ਬਾਰੇ ਜਾਗਰੂਕ ਕਰ ਰਹੇ ਹਨ। ਉਹਨਾਂ ਕਿਹਾ ਕਿ ਬੁਖਾਰ ਹੋਣ ‘ਤੇ ਡਾਕਟਰ ਦੀ ਸਲਾਹ ਤੋਂ ਬਿਨਾ ਦਵਾਈ ਨਹੀਂ ਖਾਣੀ ਚਾਹੀਦੀ ਹੈ।ਇਸ ਮੌਕੇ ਉਨਾ ਨਾਲ ਐਪੀਡੀਮਾਲੋਜਿਸਟ ਡਾ ਰਮੇਸ਼ ਕੁਮਾਰ ਅਤੇ ਡਿਪਟੀ ਮਾਸ ਮੀਡੀਆ ਅਫਸਰ ਰਜਿੰਦਰ ਸਿੰਘ ਹਾਜਰ ਸਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਡੇਂਗੂ ਤੋਂ ਬਚਾਅ ਲਈ ਸਾਵਧਾਨੀ ਸਭ ਤੋਂ ਵੱਡਾ ਹਥਿਆਰ: ਡਾ ਵਿਵੇਕ ਕਟਾਰੀਆਡ
Leave a review
Reviews (0)
This article doesn't have any reviews yet.