ਸਿਹਤ ਵਿਭਾਗ ਵੱਲੋਂ “ ਸਿਹਤਮੰਦ ਮਾਂ ਸਿਹਤਮੰਦ ਬੱਚਾ, ਜਦੋ ਪਤੀ ਦਾ ਹੋਵੇ ਪਰਿਵਾਰ ਨਿਯੋਜਨ ਵਿੱਚ ਯੋਗਦਾਨ ਚੰਗਾ” ਥੀਮ ਅਧੀਨ 21 ਨਵੰਬਰ ਤੋਂ 4 ਦਸੰਬਰ ਤੱਕ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਮਨਦੀਪ ਕੌਰ ਨੇ ਦੱਸਿਆ ਕੇ ਇਸ ਪੰਦਰਵਾੜੇ ਨੂੰ ਦੋ ਫੇਸ ਵਿੱਚ ਵੰਡਿਆ ਗਿਆ ਹੈ। ਪਹਿਲਾ ਹਫਤਾ ਮੋਬਲਾਈਜੇਸ਼ਨ ਫੇਸ ਹੋਵੇਗਾ ਜਿਸ ਦੌਰਾਨ ਸਿਹਤ ਵਿਭਾਗ ਦੀਆ ਟੀਮਾ ਵੱਲੋਂ ਲੋਕਾ ਨੂੰ ਨਸਬੰਦੀ ਕਰਵਾਉਣ ਦੇ ਫਾਇਦਿਆ ਸਬੰਧੀ ਜਾਗਰੂਕ ਅਤੇ ਮੋਟੀਵੇਟ ਕੀਤਾ ਜਾਵੇਗਾ ਅਤੇ ਦੂਸਰੇ ਹਫਤੇ ਦੌਰਾਨ ਨਿਸਚਿਤ ਹਸਪਤਾਲਾ ਵਿੱਚ ਨਸਬੰਦੀ ਦੇ ਕੇਸ ਕੀਤੇ ਜਾਣਗੇ। ਉਨ੍ਹਾਂ ਕਿਹਾ ਕੇ ਨਸਬੰਦੀ ਪਰਿਵਾਰ ਨਿਯੋਜਨ ਦਾ ਪੱਕਾ ਤਰੀਕਾ ਹੈ ਜਿਸ ਅਧੀਨ ਮਰਦ ਨਸਬੰਦੀ ਕਰਵਾ ਕੇ ਆਪਣੇ ਪਰਿਵਾਰ ਨੂੰ ਸੀਮਤ ਰੱਖ ਸਕਦੇ ਹਨ। ਇਹ ਪੂਰੀ ਤਰ੍ਹਾ ਸਰਲ ਅਤੇ ਸੁਰਖਿੱਅਤ ਹੈ। ਇਸ ਵਿੱਚ ਕਿਸੇ ਕਿਸਮ ਦਾ ਟਾਂਕਾ ਜਾ ਚੀਰਾ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਮਰਦ ਦੀ ਸਰੀਰਕ/ ਸੈਕਸ ਸਕਤੀ ਤੇ ਕੋਈ ਅਸਰ ਪੈਂਦਾ ਹੈ। ਇਸ ਸਮੇਂ ਗੁਰਦੀਪ ਸਿੰਘ ਬੀ.ਈ.ਈ ਨੇ ਕਿਹਾ ਕੇ ਨਸਬੰਦੀ ਕਰਵਾਉਣ ਵਾਲਿਆ ਨੂੰ ਉਨਾ ਕਿਹਾ ਕਿ ਵਿਭਾਗ ਵੱਲੋਂ 1100 ਰੁਪਏ ਦੀ ਰਕਮ ਅਤੇ ਮੋਟੀਵੇਟਰ ਨੂੰ 200 ਰੁਪਏ ਇੰਨਸੇਟਿੰਵ ਵੀ ਦਿੱਤਾ ਜਾਵੇਗਾ।
Onkar Singh Uppal