ਵਾਰਡ ਨੰਬਰ 3 ਸਰਤਾਜ ਨਗਰ ਨੂਰ ਵਾਲਾ ਰੋਡ ਵਿਖੇ ਸ੍ਰੀ ਰਾਮ ਯੂਥ ਕਲੱਬ ਵੱਲੋਂ 24 ਵਾਂ ਵਿਸ਼ਾਲ ਭਗਤੀ ਜਾਗਰਣ ਕਰਵਾਇਆ ਗਿਆ। ਜਿਸ ਵਿੱਚ ਚੁੰਦਰੀ ਦੀ ਰਸਮ ਚੇਅਰਮੈਨ ਗਗਨਦੀਪ ਰਾਣਾ ਅਤੇ ਵਾਈਸ ਚੇਅਰਮੈਨ ਪ੍ਰਦੀਪ ਸ਼ਰਮਾ ਨੇ ਕੀਤੀ। ਜਾਗਰਣ ਦੀ ਅਗਵਾਈ ਪ੍ਰਧਾਨ ਅਨੀਲ ਗੁਪਤਾ ਨੇ ਕੀਤੀ। ਮਾਂ ਦੀ ਜੋਤ ਜਵਾਲਾ ਜੀ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਗਈ। ਜਾਗਰਣ ਵਿੱਚ ਪੰਡਿਤ ਵੇਦ ਨਰਾਇਣ ਸ਼ੁਕਲਾ ਜੀ ਨੇ ਪੂਜਨ ਕੀਤਾ। ਸਰਤਾਜ਼ ਨਗਰ ਲੇਡੀਜ਼ ਕਲੱਬ ਦੀ ਮੈਂਬਰ ਬੱਬਲੀ ਸ਼ਰਮਾ, ਪ੍ਰਿਆ ਅਰੋੜਾ, ਰਜਨੀ ਭਾਰਦਵਾਜ, ਪਿੰਕੀ, ਨੇਹਾ ਗੁਪਤਾ , ਸੁਦੇਸ਼ ਰਾਣੀ ਅਤੇ ਦੀਨਾ ਰਾਣਾ ਨੇ ਮਹਾਂਮਾਈ ਦੇ ਜਾਗਰਣ ਵਿੱਚ ਮਾਂ ਦਾ ਗੁਣਗਾਣ ਕਰਕੇ ਆਨੰਦ ਮਾਨਿਆ। ਜਾਗਰਣ ਵਿੱਚ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ( ਭੋਲਾ )ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋ, ਭਾਜਪਾ ਆਗੂ ਵਿਪਨ ਵਿਨਾਇਕ ਵਿਸੇਸ਼ ਤੌਰ ਤੇ ਪੁੱਜੇ। ਇਸ ਮੌਕੇ ਤੇ ਅਰਜੁਨ ਵਿਨਾਇਕ, ਜਤਿੰਦਰ ਰਾਣਾ, ਲੱਕੀ ਰਾਣਾ, ਐਮ ਕੇ ਜੀ, ਵਿਜੈ ਸ਼ਰਮਾ, ਹੈਪੀ ਸੈਣੀ, ਪੱਪੀ ਮਲਹੋਤਰਾ, ਅਨੂਪ ਅੱਗਰਵਾਲ, ਕੌਸ਼ਲ,ਰਾਜੇਸ਼,ਰਿੰਕੂ, ਸਤੀਸ਼, ਪੱਪੀ ਸ਼ਰਮਾ, ਸਤੀਸ਼ ਗੁਪਤਾ, ਰਾਜਿੰਦਰ ਅਰੋੜਾ,ਵੰਸ਼ ਰਾਣਾ,ਸਮਰਵੀਰ ਰਾਣਾ, ਕਮਲ ਕਪੂਰ ਹਾਜਰ ਸਨ।
Onkar Singh Uppal