031ਨਕੋਦਰ ਦੇ ਸਹਾਇਕ ਰਿਟਰਨਿੰਗ ਅਫ਼ਸਰ ਕਮ-ਉਪ ਮੰਡਲ ਮੈਜਿਸਟਰੇਟ ਦੀ ਯੋਗ ਅਗਵਾਈ ਹੇਠ ਅੇੈਫ.ਅੇੈਸ.ਟੀ ਅਤੇ ਕੰਪਲੇਟ ਸੇੈੱਲ ਦੀਆਂ ਟੀਮਾਂ ਨੂੰ ਦਿੱਤੀ ਗਈ ਟਰੇਨਿੰਗ।
0

ਨਕੋਦਰ (ਨਰੇਸ਼ ਨਕੋਦਰੀ) ਲੋਕ ਸਭਾ ਚੋਣਾਂ 2024 ਨੂੰ ਮੱਦੇਨਜ਼ਰ ਰੱਖਦਿਆਂ  ਮਿਤੀ 15-03-2024 ਨੂੰ ਦਫ਼ਤਰ ਉਪ-ਮੰਡਲ ਮੇੈਜਿਸਟਰੇਟ ਨਕੋਦਰ ਵਿੱਖੇ ਵਿਧਾਨ ਸਭਾ ਚੋਣ ਹਲਕਾ 031ਨਕੋਦਰ ਦੇ ਸਹਾਇਕ ਰਿਟਰਨਿੰਗ ਅਫ਼ਸਰ ਕਮ-ਉਪ ਮੰਡਲ ਮੈਜਿਸਟਰੇਟ ਗੁਰਸਿਮਰਨ ਸਿੰਘ ਢਿੱਲੋਂ(PCS) ਦੀ ਯੋਗ ਅਗਵਾਈ ਹੇਠ ਲੋਕ ਸਭਾ ਚੋਣਾਂ 2024 ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਜਿਨ੍ਹਾਂ ਦੀਆਂ ਡਿਊਟੀਆਂ ਅਲੱਗ-ਅਲੱਗ ਮੰਤਵ ਲਈ ਬਤੋਰ ਅੇੈਫ.ਅੇੈਸ.ਟੀ ਅਤੇ ਕੰਪਲੇਟ ਸੈੱਲ ਲਈ ਲਗਾਈਆਂ ਗਈਆਂ ਉਨ੍ਹਾਂ ਟੀਮਾਂ ਨੂੰ ਟਰੇਨਿੰਗ ਕਰਵਾਈ ਗਈ। ਇਹ ਨਿਯੁਕਤ ਕੀਤੀਆਂ ਟੀਮਾਂ ਦੇ ਅਧਿਕਾਰੀ/ਕਰਮਚਾਰੀ ਵਿਧਾਨ ਸਭਾ ਹਲਕਾ 031 ਨਕੋਦਰ ਦੇ ਅੰਦਰ ਮਾਡਲ ਕੋਡ ਆਫ ਕੰਡਕਟ ਲੱਗਦਿਆ ਸਾਰ 24 ਘੰਟੇ ਸ਼ਿਫ਼ਟਾਂ ‘ਚ ਅਪਣੀ ਡਿਊਟੀ ਸੁੱਚਜੇ ਢੰਗ ਨਾਲ  ਨਿਭਾਉਣ ਲਈ ਪਾਬੰਦ ਹੋਣਗੇ। ਇਸ ਟਰੇਨਿੰਗ ਸਮੇਂ ਡੀ.ਏ.ਵੀ. ਕਾਲਜ ਨਕੋਦਰ ਦੇ ਪ੍ਰੋਫੈਸਰ ਰਾਜਨ ਕਪੂਰ ਕਮ-ਮਾਸਟਰ ਟਰੇਨਰ ਵੱਲੋਂ ਵਿਸਥਾਰ ਪੂਰਵਕ ਦੱਸਿਆ ਗਿਆ,ਕਿ ਬਤੋਰ ਫਲਾਇੰਗ ਸਕੁਅੇੈਡ ਡਿਊਟੀ ਨਿਭਾਉਣ ਵਾਲੀਆਂ ਟੀਮਾਂ ਪੂਰੇ ਹਲਕੇ ‘ਚ ਕੇੈਮਰੇ ਲੱਗੇ ਵਾਲੀਆਂ ਗੱਡੀਆਂ ਰਾਹੀਂ ਨਜ਼ਰ ਰੱਖਣਗੀਆਂ ਅਤੇ ਦੋਵੇਂ ਟੀਮਾਂ  ਇਲੈਕਸ਼ਨ ਕਮਿਸ਼ਨ ਆਫ਼ ਇੰਡੀਆ ਵੱਲੋਂ ਤਿਆਰ ਕੀਤੇ ਗਏ ਸੀ-ਵੀਜਿਲ ਅੇੈਪ ਦੀ ਵਰਤੋਂ ਕਰਨਗੀਆਂ। ਇਸ ਤੋਂ ਇਲਾਵਾ ਉਨ੍ਹਾਂ ਦੋਹਾਂ ਟੀਮਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਇਹ ਸਪੱਸ਼ਟ ਕੀਤਾ ਕਿ ਜਿਨ੍ਹਾਂ ਦੀ ਡਿਊਟੀ ਇਸ ਕੰਮ ਲਈ ਲਗਾਈ ਗਈ ਹੈ, ਉਹ 24ਘੰਟੇ ਅਪਣੇ ਸਟੇਸ਼ਨ ਤੇ ਤੈਨਾਤ ਰਹਿਣ ਦੇ ਪਾਬੰਦ ਹੋਣਗੇ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਦੀ ਇਜਾਜ਼ਤ ਤੋਂ ਬਿਨ੍ਹਾਂ ਅਪਣਾ ਸਟੇਸ਼ਨ ਨਹੀਂ ਛੱਡਣਗੇ।

Leave a review

Reviews (0)

This article doesn't have any reviews yet.
HARSH GOGI
HARSH GOGIhttps://WWW.THEFEEDFRONT.COM
Harsh gogi is our well professional journalist. He is belong to punjab and he is veru dedicated to his work.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...