ਮੈਡੀਕਲ ਸਟੋਰ ਦੇ ਮਾਲਕ ਨੇ ਸਰਕਾਰੀ ਟਿਊਬਵੈੱਲ ਦੀ ਬਿਜਲੀ ਕੀਤੀ ਚੋਰੀ

ਵਿਭਾਗੀ ਕਾਰਵਾਈ ਹੋਣ ਤੇ ਛੋਟੇ-ਮੋਟੇ ਆਗੂਆਂ ਨੇ ਮਾਮਲੇ ਨੂੰ ਦਬਾਉਣ ਦੀ ਕੀਤੀ ਕੋਸ਼ਿਸ਼

ਜਲੰਧਰ : ਪਿੰਡ ਨੂਰਪੁਰ ‘ਚ ਰਹਿ ਰਹੇ ਲੋਕਾਂ ਨੇ ਪਾਵਰਕਾਮ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਬਿਜਲੀ ਚੋਰੀ ਕਰਕੇ ਪਾਵਰਕਾਮ ਵਿਭਾਗ ਨੂੰ ਹਜ਼ਾਰਾਂ ਰੁਪਏ ਚੂਨਾ ਲਾਇਆ ਹੈ। ਜਿਸ ਦੀ ਸ਼ਿਕਾਇਤ ਦੇ ਅਧਾਰ ‘ਤੇ ਇਨਫੋਰਸਮੈਂਟ ਟੀਮ ਸਮੇਤ ਐੱਸਡੀਓ ਮਨਪ੍ਰੀਤ ਸਿੰਘ ਧਾਮੀ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਜ਼ਮੀਨ ਹੇਠੋਂ ਤਾਰ ਕੱਢ ਕੇ ਉਥੇ ਨਜ਼ਦੀਕ ਹੀ ਲੱਗੀ ਹੋਈ ਸਰਕਾਰੀ ਪਾਣੀ ਦੀ ਮੋਟਰ ਨਾਲ ਕੁੰਡੀ ਪਾ ਕੇ ਆਪਣੇ ਬਣਾਏ ਜਾ ਰਹੇ ਨਵੇ ਮਕਾਨ ਨੂੰ ਬਿਜਲੀ ਦਾ ਕੁਨੈਕਸ਼ਨ ਦਿਤਾ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਭਾਗ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਮੈਡੀਕਲ ਸਟੋਰ ਦਾ ਮਾਲਕ ਪੀਣ ਵਾਲੇ ਪਾਣੀ ਲਈ ਲਗੀ ਹੋਈ ਸਰਕਾਰੀ ਮੋਟਰ ਦੀ ਤਾਰ ਨਾਲ ਕੁੰਡੀ ਪਾ ਕੇ ਮਕਾਨ ‘ਚ ਲੱਕੜ ਤੇ ਪੱਥਰ ਦਾ ਕੰਮ ਕਰਵਾਉਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਨਫੋਰਸਮੈਂਟ ਟੀਮ ਦੇ ਆਉਣ ਦੀ ਖ਼ਬਰ ਮਿਲਦਿਆਂ ਹੀ ਛੋਟੇ ਮੋਟੇ ਆਗੂ ਮਾਮਲੇ ਨੂੰ ਦਬਾਉਣ ਲਈ ਮੌਕੇ ਤੇ ਪਹੁੰਚ ਗਏ। ਪਰ ਇਸ ਦੇ ਬਾਵਜੂਦ ਵੀ ਇਨਫੋਰਸਮੈਂਟ ਟੀਮ ਦੇ ਐੱਸਡੀਓ ਮਨਪ੍ਰੀਤ ਸਿੰਘ ਧਾਮੀ ਵੱਲੋਂ ਮੈਡੀਕਲ ਸਟੋਰ ਦੇ ਮਾਲਕ ਨੂੰ ਜੁਰਮਾਨਾ ਕਰਨ ਲਈ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸੂਚਨਾ ਭੇਜੀ ਹੈ। ਲੋਕਾਂ ਵੱਲੋਂ ਆਪਣੇ ਖਰਚੇ ‘ਤੇ ਚਲਾਈ ਜਾ ਰਹੀ ਹੈ ਸਰਕਾਰੀ ਮੋਟਰਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦੇ ਬਿਲ ਦਾ ਭੁਗਤਾਨ ਉਨ੍ਹਾਂ ਵੱਲੋਂ ਨਿਜੀ ਤੌਰ ‘ਤੇ ਇਕੱਠਾ ਕਰਕੇ ਸਰਕਾਰ ਨੂੰ ਦਿੱਤਾ ਜਾਂਦਾ ਹੈ। ਪਰ ਇਸ ਦੇ ਬਾਵਜੂਦ ਵੀ ਮੈਡੀਕਲ ਸਟੋਰ ਦੇ ਮਾਲਕ ਨੇ ਸਰਕਾਰੀ ਟਿਊਬਵੈੱਲ ਦੀ ਬਿਜਲੀ ਚੋਰੀ ਕਰਕੇ ਉਨ੍ਹਾਂ ਲੋਕਾਂ ਦੀ ਜੇਬ ‘ਤੇ ਡਾਕਾ ਮਾਰਿਆ ਹੈ।

Leave a review

Reviews (0)

This article doesn't have any reviews yet.
HARSH GOGI
HARSH GOGIhttps://WWW.THEFEEDFRONT.COM
Harsh gogi is our well professional journalist. He is belong to punjab and he is veru dedicated to his work.
spot_img

Subscribe

Click for more information.

More like this
Related

Punjab government’s permission trial against Dera Sacha Sauda Gurmeet Ram Rahim Update। sacrilege case | डेरा मुखी राम रहीम की मुश्किलें बढ़ीं: सरकार ने...

डेरामुखी राम रहीम पर ट्रॉयल चलाने की मंजूरी।डेरामुखी...

ਪੱਤਰਕਾਰ ਸਾਹਬੀ ਦਾਸੀਕੇ ਨੂੰ ਗਹਿਰਾ ਸਦਮਾ ਪਿਤਾ ਦਾ ਦਿਹਾਂਤ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵਣ ਹੰਸ ਨੇ ਦੱਸਿਆ...

ਨਕੋਦਰ ਵਿਖੇ ਸੋਭਾ ਯਾਤਰਾ ਬੜੀ ਸ਼ਰਧਾ ਤੇ ਧੂਕ ਧਾਮ ਨਾਲ ਕੱਢੀ ਗਈ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਭਗਵਾਨ ਵਾਲਮੀਕਿ ਆਧਿਕਾਰ ਸੁਰੱਖਿਆ...

ਭਗਵਾਨ ਵਾਲਮੀਕ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਕੇਕ ਕੱਟ ਕੇ ਖੁਸ਼ੀ ਮਨਾਈ

ਪ੍ਰੈਸ ਨਾਲ ਗੱਲ ਕਰਦਿਆਂ ਰਾਹੁਲ ਸਹੋਤਾ ਜਨਰਲ ਸਕੱਤਰ ਪੰਜਾਬ...