ਆਇਲਟਸ ਸੈਂਟਰ ‘ਤੇ ਮੰਡਰਾਉਣ ਲੱਗਾ ਆਰਥਿਕ ਸੰਕਟ ਆਇਲਟਸ ਕਰਨ ਵਾਲੇ ਵਿਦਿਆਰਥੀਆਂ ‘ਚ ਆਈ ਕਮੀ

ਨਕੋਦਰ (ਹਰਸ਼ ਗੋਗੀ) ਕੈਨੇਡਾ ਸਰਕਾਰ ਵਲੋਂ ਵਿਦਿਆਰਥੀ ਵੀਜ਼ਾ ਪ੍ਰਣਾਲੀ ‘ਚ ਕੀਤੇ ਗਏ ਕੁਝ ਬਦਲਾਅ ਅਤੇ ਕੈਨੇਡਾ ਵਿਚ ਆਪਣੀਆਂ ਫ਼ੀਸਾਂ ਕੱਢਣ ਲਈ ਵਿਦਿਆਰਥੀਆਂ ਨੂੰ ਰੁਜ਼ਗਾਰ ਮਿਲਣਾ ਔਖਾ ਹੋਣ ਵਰਗੇ ਪੈਦਾ ਹੋਏ ਹਾਲਾਤਾਂ ਤੋਂ ਬਾਅਦ ਕੈਨੇਡਾ ‘ਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ‘ਚ ਕਮੀ ਆਈ ਹੈ। ਜਿਸ ਕਾਰਨ ਆਇਲਟਸ ਸੈਂਟਰਾਂ ਦਾ ਕੰਮ ਕਾਫ਼ੀ ਪ੍ਰਭਾਵਿਤ ਹੋਇਆ ਹੈ। ਆਇਲਟਸ ਸੈਂਟਰ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਕਰਕੇ ਸੈਂਟਰਾਂ ‘ਤੇ ਆਰਥਿਕ ਸੰਕਟ ਮੰਡਰਾਉਣ ਲੱਗ ਪਿਆ ਹੈ, ਕਈ ਸੈਂਟਰ ਖਰਚਾ ਨਾ ਪੂਰਾ ਹੋਣ ਕਰਕੇ ਬੰਦ ਹੋ ਗਏ ਹਨ ਅਤੇ ਕਈ ਹੋਰ ਬੰਦ ਹੋਣ ਦੇ ਕਿਨਾਰੇ ‘ਤੇ ਹਨ। 10+2 ਕਰਨ ਤੋਂ ਬਾਅਦ ਪੰਜਾਬ ਦੇ ਵਧੇਰੇ ਕਰਕੇ ਵਿਦਿਆਰਥੀਆਂ ਵਲੋਂ ਅਗਲੀ ਪੜ੍ਹਾਈ ਵਿਦੇਸ਼ਾਂ ਵਿਚ ਕਰਨ ਦਾ ਮੰਨ ਬਣਾਇਆ ਜਾਂਦਾ ਹੈ। ਇਸ ਦੇ ਲਈ ਉਨ੍ਹਾਂ ਵਲੋਂ ਕੈਨੇਡਾ, ਆਸਟੇ੍ਰਲੀਆ, ਨਿਊਜ਼ੀਲੈਂਡ, ਯੂ. ਕੇ., ਅਮਰੀਕਾ ਨੂੰ ਚੁਣਿਆ ਜਾਂਦਾ ਹੈ। ਇਨ੍ਹਾਂ ਮੁਲਕਾਂ ਵਿਚ ਪੜ੍ਹਾਈ ਕਰਨ ਲਈ ਵਿਦਿਆਰਥੀਆਂ ਲਈ ਆਇਲਟਸ, ਟੋਫਲ ਅਤੇ ਪੀਟੀਈ ਕਰਨ ਦੀ ਸ਼ਰਤ ਰੱਖੀ ਜਾਂਦੀ ਹੈ। ਲੰਘੇ ਕੁਝ ਸਮੇਂ ਤੋਂ ਕੈਨੇਡਾ ਸਰਕਾਰ ਨੇ ਕੁਝ ਕਾਰਨਾਂ ਨੂੰ ਧਿਆਨ ਵਿਚ ਰੱਖ ਕੇ ਵਿਦਿਆਰਥੀ ਵੀਜ਼ਾ ਪ੍ਰਣਾਲੀ ‘ਚ ਕੀਤੇ ਬਦਲਾਅ ਅਤੇ ਕੈਨੇਡਾ ਵਿਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਲਈ ਰੁਜ਼ਗਾਰ ਸਮੱਸਿਆ ਦੀ ਚਰਚਾ ਹੋਣ ਕਰਕੇ ਉੱਥੇ ਵਿਦਿਆਰਥੀ ਵੀਜ਼ਾ ਰਾਹੀਂ ਜਾਣ ਵਾਲੇ ਨੌਜਵਾਨਾਂ ‘ਚ ਭਾਰੀ ਕਮੀ ਆਈ ਹੈ। ਹੁਣ ਨੌਜਵਾਨਾਂ ਵਲੋਂ ਵਿਦਿਆਰਥੀ ਵੀਜ਼ੇ ਦੀ ਜਗ੍ਹਾ ਦੂਸਰੇ ਵੀਜ਼ੇ ਜਿਨ੍ਹਾਂ ‘ਚ ਸਿੱਧੇ ‘ਵਰਕ ਪਰਮਿਟ’ ਸਿੱਧੇ ਪੀ. ਆਰ. ਵੀਜ਼ੇ ‘ਤੇ ਜਾਣ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਹੈ। ਅਜਿਹੇ ‘ਚ ਆਇਲਟਸ ਜ਼ਰੂਰੀ ਨਾ ਹੋਣ ਕਰਕੇ ਆਇਲਟਸ ਸੈਂਟਰਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ। ਇਸ ਸੰਬੰਧ ਵਿਚ ਨਕੋਦਰ ਦੇ ਇੰਗਲਿਸ਼ ਵਿਜ਼ਾਰਡਜ਼ ਦੇ ਐੱਮ ਡੀ ਅਮਨਪ੍ਰੀਤ ਸਿੰਘ ਪਰੂਥੀ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਆਇਲਟਸ ਸੈਂਟਰ ਅਤੇ ਵੀਜ਼ਾ ਸਲਾਹਕਾਰ ਵਜੋਂ ਕੰਮ ਕਰ ਰਹੇ ਪਰ ਬੀਤੇ ਕੁਝ ਸਮੇਂ ਤੋਂ ਆਇਲਟਸ ਸੈਂਟਰਾਂ ‘ਚ ਪੜ੍ਹਾਈ ਕਰਨ ਆਉਣ ਵਾਲੇ ਬੱਚਿਆਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਹਾਲਾਤ ਬਣ ਗਏ ਹਨ ਕਈ ਆਇਲਟਸ ਸੈਂਟਰ ਆਪਣੇ ਖਰਚਾ ਪੂਰਾ ਹੋਣ ਕਰਕੇ ਬੰਦ ਹੋ ਗਏ ਹਨ ਅਤੇ ਕਈਆਂ ਹੋਰ ਆਰਥਿਕ ਸੰਕਟ ਕਾਰਨ ਬੰਦ ਹੋਣ ਕੇ ਕਿਨਾਰੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵੇਲੇ ਆਇਲਟਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 60 ਫ਼ੀਸਦੀ ਰਹਿ ਗਈ ਹੈ।

Leave a review

Reviews (0)

This article doesn't have any reviews yet.
HARSH GOGI
HARSH GOGIhttps://WWW.THEFEEDFRONT.COM
Harsh gogi is our well professional journalist. He is belong to punjab and he is veru dedicated to his work.
spot_img

Subscribe

Click for more information.

More like this
Related

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...

ਸਿਵਲ ਸਰਜਨ ਲੁਧਿਆਣਾ ਵੱਲੋਂ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ

ਲੁਧਿਆਣਾ: ਸਿਵਲ ਸਰਜਨ ਲੁਧਿਆਣਾ, ਡਾ ਪਰਦੀਪ ਕੁਮਾਰ ਵੱਲੋਂ ਅੱਜ...