ਲੱਜਪਾਲ ਫਿਲਮ ਦੀ ਰਿਲੀਜ਼ ਹੋਈ ਮੁਲਤਵੀ

ਚੰਡੀਗੜ੍ਹ: ਫੀਡਫਰੰਟ ਇੰਸਾਇਟ ਅਤੇ ਸੋਲੋ ਨੈਕਸ ਪ੍ਰੋਡੱਕਸ਼ਨ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ਲੱਜਪਾਲ ਜੋ ਕਿ ਅੱਜ 8 ਫਰਵਰੀ 2024 ਦਿਨ ਵੀਰਵਾਰ ਰਿਲੀਜ਼ ਕੀਤੀ ਜਾਣੀ ਸੀ, ਦੀ ਰਿਲੀਜ਼ ਮਿਤੀ ਕੁੱਝ ਤਕਨੀਕੀ ਕਾਰਨਾ ਕਰਕੇ ਮੁਲਤਵੀ ਕੀਤੀ ਗਈ ਹੈ। ਪ੍ਰੈੱਸ ਨਾਲ ਗੱਲ ਕਰਦਿਆਂ ਨਿਰਮਾਤਾ ਐੱਚ.ਕੇ. ਮੇਹਰਾ ਨੇ ਦੱਸਿਆ ਕਿ ਪ੍ਰੀ-ਪਬਲਿਕ ਰਿਵਿਊ ਦੌਰਾਨ ਫਿਲਮ ਅੰਦਰ ਕੁੱਝ ਖਾਮੀਆਂ ਮਹਿਸੂਸ ਹੋਈਆਂ ਹਨ ਜਿਨਾਂ ਕਾਰਨ ਪੂਰੀ ਫਿਲਮ ਤੇ ਇੰਪੈਕਟ ਪੈ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀ ਕਿ ਨਿਰਦੇਸ਼ਕ ਹਰਸ਼ ਗੋਗੀ ਨੇ ਬਹੁਤ ਵਧੀਆ ਢੰਗ ਨਾਲ ਆਪਣਾ ਕੰਮ ਕੀਤਾ ਹੈ ਪਰ ਉਹ ਅਤੇ ਉਹਨਾਂ ਦੀ ਟੀਮ ਅਤੇ ਕਲਾਕਾਰ ਹਨ ਤਾਂ ਗੈਰ-ਪੈਸ਼ੇਵਰ, ਜਿਸ ਕਾਰਨ ਇਹ ਖਾਮੀਆ ਸਾਹਮਣੇ ਆਈਆ ਨੇ। ਗੈਰ-ਪੈਸ਼ੇਵਰ ਕਲਾਕਾਰ, ਅਦਾਕਾਰ, ਨਿਰਦੇਸ਼ਕ ਅਤੇ ਬਾਕੀ ਟੀਮ ਨੂੰ ਲੈਕੇ ਫਿਲਮ ਬਣਾਉਣਾ ਹੀ ਆਪਣੇ ਆਪ ਵਿੱਚ ਬਹੁਤ ਵੱਡਾ ਚੈਲੇਂਜ਼ ਹੈ, ਦੂਜਾ ਇਹ ਇਸ ਇੰਡਸਟ੍ਰੀਜ਼ ਵਿੱਚ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ। ਅਗਰ ਸਾਡਾ ਇਹ ਐਕਸੈਰੀਮੈਂਟ ਕਾਮਯਾਬ ਹੋ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਫੀਡਫਰੰਟ ਇੰਸਾਇਟ ਫਿਲਮਾਂ ਵਿੱਚ ਕੰਮ ਕਰਨ ਵਾਲਿਆਂ ਲਈ ਸਾਰੇ ਦਰਵਾਜ਼ੇ ਖੋਲ੍ਹ ਦੇਵੇਗੀ। ਉਹਨਾਂ ਕਿਹਾ ਫਿਲਹਾਲ ਅਸੀਂ ਅਜੇ ਰਿਲੀਜ਼ ਡੇਟ ਬਾਰੇ ਕੁੱਝ ਨਹੀਂ ਕਹਿ ਸਕਦੇ ਬਸ ਇਂਨਾ ਕਹਾਂਗੇ ਬਾਬਾ ਭੋਲੇ ਸ਼ੰਕਰ ਦਾ ਆਸੀਰਵਾਦ ਰਿਹਾ ਤਾਂ ਉਹਨਾਂ ਦੇ ਨਾਲ ਹੀ ਲੱਜਪਾਲ ਵੀ ਆਵੇਗੀ।

ਨਿਰਦੇਸ਼ਕ ਹਰਸ਼ ਗੋਗੀ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਨਿਰਮਾਤਾਵਾਂ ਨੇ ਜੋ ਵੀ ਫੈਸਲਾ ਲਿਆਂ ਹੈ ਮੈਂ ਉਸ ਨਾਲ ਸਹਿਮਤ ਹਾਂ ਅਤੇ ਉਮੀਦ ਕਰਦਾ ਹਾਂ ਕਿ ਜਲਦ ਤੋਂ ਜਲਦ ਇਹ ਫਿਲਮ ਦਰਸ਼ਕਾਂ ਦੇ ਰੂਬਰੂ ਹੋਵੇ ਕਿਉਂਕਿ ਮੇਰਾ ਤਾਂ ਮੈਨੂੰ ਨਹੀਂ ਪਤਾ ਪਰ ਮੇਰੇ ਤੇ ਭਰੋਸਾ ਕਰਨ ਵਾਲੇ ਮੇਰੀ ਫਿਲਮ ਦੇ ਅਦਾਕਾਰਾਂ ਦੇ ਸੁਫਨੇ ਅਤੇ ਉਮੀਦਾ ਇਸ ਫਿਲਮ ਨਾਲ ਜੁੜੀਆਂ ਨੇ, ਜਿਨਾਂ ਨੂੰ ਮੈਂ ਪੂਰਾ ਕਰਨ ਦੀ ਸੋਚ ਲੈਕੇ ਚੱਲਿਆਂ ਹਾਂ। ਮੈਂ ਆਪਣੇ ਨਿਰਮਾਤਾਵਾਂ ਨੂੰ ਅਪੀਲ ਕਰਾਂਗਾਂ ਖਾਮੀਆਂ ਦੂਰ ਕਰ ਜਲਦ ਤੋਂ ਜਲਦ ਫਿਲਮ ਰਿਲੀਜ਼ ਕਰਨ।

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...

ਸਿਵਲ ਸਰਜਨ ਲੁਧਿਆਣਾ ਵੱਲੋਂ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ

ਲੁਧਿਆਣਾ: ਸਿਵਲ ਸਰਜਨ ਲੁਧਿਆਣਾ, ਡਾ ਪਰਦੀਪ ਕੁਮਾਰ ਵੱਲੋਂ ਅੱਜ...