- ਸ੍ਰੀ ਅਨੰਦਪੁਰ ਸਾਹਿਬ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਪਿੰਡ ਥੱਪਲ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਅੰਬੇਡਕਰ ਭਵਨ ਦਾ ਉਦਘਾਟਨ ਕੀਤਾ। ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਿਸ਼ਵ ਗਿਆਨ ਪ੍ਰਤੀਕ ਨਾਰੀ ਜਾਤੀ ਦੇ ਉਧਾਰਕ ਮਾਨਵਤਾ ਦੇ ਮਸੀਹਾ ਨੇ ਲੋਕ ਭਲਾਈ ਲਈ ਆਪਣਾ ਸਮੁੱਚਾ ਜੀਵਨ ਸਮਰਪਿਤ ਕੀਤਾ। ਉਹਨਾਂ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਜਿੱਥੇ ਅਸੀਂ ਅੰਬੇਡਕਰ ਭਵਨ ਦਾ ਉਦਘਾਟਨ ਕੀਤਾ ਹੈ ਉੱਥੇ ਹੀ ਹਰ ਪਿੰਡ ਵਿੱਚ ਅੰਬੇਡਕਰ ਭਵਨ ਵਿੱਚ ਲਾਇਬ੍ਰੇਰੀ ਜਰੂਰ ਹੋਵੇ ਤਾਂ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇ ਸਕੀਏ। ਉਹਨਾਂ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਥੱਪਲ ਦੀ ਮੌਜੂਦਾ ਸਰਪੰਚ ਨਿੱਕੀ ਕੁਮਾਰੀ ਜੋ ਕਿ ਆਪਣੀ ਗ੍ਰਾਮ ਪੰਚਾਇਤ ਦਾ ਕੰਮ ਬਾਖੂਬ ਕਰ ਰਹੀ ਹੈ ਅਤੇ ਬੇਟੀ ਬਚਾਓ ਬੇਟੀ ਪੜਾਓ ਲਈ ਪ੍ਰੇਰਨਾਸਰੋਤ ਵੀ ਹੈ। ਇਸ ਮੌਕੇ ਤੇ ਉਹਨਾਂ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨਾਂ ਨੂੰ ਮੌਕੇ ਤੇ ਹੱਲ ਕੀਤਾ। ਇਸ ਮੌਕੇ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਕਮਿੱਕਰ ਸਿੰਘ ਡਾਢੀ ਚੇਅਰਮੈਨ ਮਾਰਕੀਟ ਕਮੇਟੀ ਰਾਜਦੀਪ ਥੱਪਲ ਸਾਬਕਾ ਸਰਪੰਚ ਸੋਨੂ ਚੌਧਰੀ ਰਜਿੰਦਰ ਗਿੱਲ ਉੱਘੇ ਸਮਾਜ ਸੇਵੀ ਦਲਿਤ ਵਿਚਾਰਕ ਦਵਿੰਦਰ ਸਿੰਘ ਸ਼ਿੰਦੂ ਬਲਾਕ ਪ੍ਰਧਾਨ ਆਪ ਦਲੀਪ ਹੰਸ ਚੇਅਰਮੈਨ ਹੈਲਪ ਫਾਊਂਡੇਸ਼ਨ ਰਾਜ ਘਈ ਸਟੇਜ ਸਕੱਤਰ ਸੁਨੀਲ ਅਡਵਾਲ ਪ੍ਰਧਾਨ ਰੇਹੜੀ ਫੜੀ ਯੂਨੀਅਨ ਸ਼੍ਰੀ ਅਮਰਨਾਥ ਨਾਥੀ ਚੇਅਰਮੈਨ ਵਾਲਮੀਕ ਸਭਾ ਸੋਮਨਾਥ ਪੰਚ ਕੋਰਾ ਦੇਵੀ ਪੰਚ ਜਸਪਾਲ ਸਿੰਘ ਭੂਈ ਰਾਜੀਵ ਰੁੰਜੂ ਜੀਤ ਸਿੰਘ ਫੌਜੀ ਸਰਵਨ ਸਿੰਘ ਪੰਜਾਬੀ ਗਾਇਕ ਜਸਵਿੰਦਰ ਸਿੰਘ ਬੜਾ ਹਰੀ ਸਿੰਘ ਆਦਿ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।