ਮਨੁੱਖ ਦੇ ਚੰਗਾ ਸੋਚਣ ਨਾਲ ਹੀ ਚੰਗਾ ਹੁੰਦਾ ਹੈ : ਦਲਜੀਤ ਸਿੰਘ ਸਿੱਧੂ

ਜ਼ੀਰਾ: ਸਾਨੂੰ ਨਕਾਰਮਤ ਸੋਚ ਨੂੰ ਛੱਡ ਕੇ ਸਕਾਰਮਤ ਸੋਚ ਅਪਣਾਉਣੀ ਚਾਹੀਦੀ ਹੈ ਕਿਉਂਕਿ ਮਨੁੱਖ ਦੇ ਚੰਗਾ ਸੋਚਣ ਦੇ ਨਾਲ ਹੀ ਚੰਗਾ ਹੁੰਦਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਲਜੀਤ ਸਿੰਘ ਸਿੱਧੂ ਇੰਗਲੈਂਡ ਨੇ ਇਸ ਪੱਤਰਕਾਰ ਕੋਲ ਕੀਤਾ। ਉਹਨਾਂ ਕਿਹਾ ਕਿ ਬਜ਼ੁਰਗਾਂ ਦੀ ਪੁਰਾਣੀ ਕਹਾਵਤ ਮੁਤਾਬਕ ਮਨੁੱਖ ਜੋ ਬੀਜਦਾ ਹੈ ਉਹੀ ਵੱਢਦਾ ਹੈ। ਇਸੇ ਸੋਚ ਨੂੰ ਸਾਨੂੰ ਸਭ ਨੂੰ ਮਨਾਂ ਵਿੱਚ ਵਸਾ ਲੈਣਾ ਚਾਹੀਦਾ ਹੈ ਕਿਉਂਕਿ ਸਾਡੇ ਸੋਚਣ ਤੇ ਹੀ ਨਿਰਭਰ ਕਰਦਾ ਹੈ। ਜੇਕਰ ਅਸੀਂ ਸੋਚਾਂਗੇ ਕਿ ਅਸੀਂ ਇਹ ਨਹੀਂ ਕਰ ਸਕਦੇ ਤਾਂ ਮੈਦਾਨ ਵਿੱਚ ਆਉਣ ਤੋਂ ਪਹਿਲਾਂ ਹੀ ਹਾਰ ਮੰਨਣ ਵਾਲੀ ਗੱਲ ਹੋਵੇਗੀ । ਉਹਨਾਂ ਅੱਗੇ ਕਿਹਾ ਕਿ ਸਾਡੀ ਤਰੱਕੀ ਲਈ ਵੀ ਸਾਡੀ ਸੋਚ ਸਕਾਰਮਤ ਹੋਣੀ ਚਾਹੀਦੀ ਹੈ । ਦਲਜੀਤ ਸਿੰਘ ਸਿੱਧੂ ਇੰਗਲੈਂਡ ਨੇ ਕਿਹਾ ਕਿ ਬੁਰੇ ਵਿਚਾਰ ਮਨੁੱਖ ਨੂੰ ਬਰਬਾਦੀ ਵੱਲ ਲੈ ਜਾਂਦੇ ਹਨ ਇਸ ਲਈ ਬੁਰੇ ਵਿਚਾਰਾਂ ਨੂੰ ਛੱਡ ਦੇਣਾ ਚਾਹੀਦਾ ਹੈ । ਦਲਜੀਤ ਸਿੱਧੂ ਨੇ ਕਿਹਾ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਲੋਕਾਂ ਦੇ ਵਿੱਚ ਓਪਰੀ ਸ਼ੈਅ ਦਾ ਆਉਣਾ ਵੀ ਇੱਕ ਬੁਰਾ ਵਿਚਾਰ ਹੀ ਹੁੰਦਾ ਹੈ ਕਿਉਂਕਿ ਜੇਕਰ ਮਨੁੱਖ ਇਹ ਸੋਚ ਲਵੇ ਕਿ ਮੇਰੇ ਉੱਪਰ ਕਿਸੇ ਭੂਤ ਪ੍ਰੇਤ ਦਾ ਸਾਇਆ ਹੈ ਤਾਂ ਉਹ ਮਾਨਸਿਕ ਰੋਗੀ ਬਣ ਜਾਵੇਗਾ । ਦਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਭੋਲੇ ਭਾਲੇ ਲੋਕ ਮਾਨਸਿਕ ਰੋਗ ਦਾ ਸ਼ਿਕਾਰ ਹੋ ਕੇ ਜਾਂ ਤਾਂ ਨਸ਼ਿਆਂ ਵੱਲ ਜਾਂਦੇ ਹਨ ਅਤੇ ਜਾਂ ਪਖੰਡੀ ਬਾਬਿਆਂ ਤੋਂ ਆਪਣੀ ਆਰਥਿਕ ਲੁੱਟ ਕਰਵਾਉਂਦੇ ਹਨ । ਉਹਨਾਂ ਕਿਹਾ ਕਿ ਮਾਨਸਿਕ ਰੋਗੀ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾਉਣ ਦੀ ਬਜਾਏ ਪਖੰਡੀ ਸਾਧਾਂ ਦਾ ਝੱਟ ਸ਼ਿਕਾਰ ਹੋ ਜਾਂਦੇ ਹਨ ।

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...

ਸਿਵਲ ਸਰਜਨ ਲੁਧਿਆਣਾ ਵੱਲੋਂ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ

ਲੁਧਿਆਣਾ: ਸਿਵਲ ਸਰਜਨ ਲੁਧਿਆਣਾ, ਡਾ ਪਰਦੀਪ ਕੁਮਾਰ ਵੱਲੋਂ ਅੱਜ...