ਇੰਟਰਨੈਸ਼ਨਲ ਚੰਦਾਲੀਆ ਵਾਲਮੀਕਨਸ ਸੰਸਥਾ ਵੱਲੋਂ ਉੱਘੇ ਸਮਾਜ ਸੇਵੀ ਚੇਅਰਮੈਨ ਦਲੀਪ ਹੰਸ ਦਾ ਕੀਤਾ ਗਿਆ ਸਨਮਾਨ

ਸ੍ਰੀ ਅਨੰਦਪੁਰ ਸਾਹਿਬ: ਵਾਲਮੀਕ ਸਮਾਜ ਦੇ ਉੱਘੇ ਆਗੂ ਅਤੇ ਹੈਲਪ ਫਾਊਂਡੇਸ਼ਨ ਦੇ ਚੇਅਰਮੈਨ ਦਲੀਪ ਹੰਸ ਦਾ ਅੱਜ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਬਦਲੇ ਇੰਟਰਨੈਸ਼ਨਲ ਚੰਦਾਲੀਆ ਵਾਲਮੀਕਨਸ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਯੋਗਰਾਜ ਜੀ ਚੇਅਰਮੈਨ ਦਲਿਤ ਸੁਰੱਖਿਆ ਸੈਨਾ ਰੂਪਨਗਰ ਨੇ ਇੰਟਰਨੈਸ਼ਨਲ ਚੰਦਾਲੀਆ ਵਾਲਮੀਕਨਸ ਸੰਸਥਾ ਦੇ ਸਰਪ੍ਰਸਤ ਦੀਪ ਚੰਦਾਲੀਆ ਆਸਟਰੇਲੀਆ ਵਾਲਿਆਂ ਦਾ ਇਸ ਗੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਕਿ ਉਹਨਾਂ ਵੱਲੋਂ ਇੰਨਾ ਵੱਡਾ ਸਨਮਾਨ ਦੇਣ ਲਈ ਇੱਕ ਬਹੁਤ ਹੀ ਵਧੀਆ ਸ਼ਖਸ਼ੀਅਤ ਜੋ ਕਿ ਹਮੇਸ਼ਾ ਸਮਾਜ ਸੇਵਾ ਦੇ ਕੰਮਾਂ ਲਈ ਅੱਗੇ ਹੋ ਕੇ ਕੰਮ ਕਰਦੇ ਹਨ ਦੀ ਚੋਣ ਕੀਤੀ ਗਈ। ਉਨਾਂ ਦਲੀਪ ਹੰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰੋਨਾ ਕਾਲ ਦੌਰਾਨ ਜਦੋਂ ਹਰ ਵਿਅਕਤੀ ਆਪਣੇ ਘਰ ਵਿੱਚ ਬੰਦ ਹੋ ਕੇ ਰਹਿ ਗਿਆ ਸੀ ਵੇਲੇ ਵੀ ਇਹਨਾਂ ਵੱਲੋਂ ਜਰੂਰਤਮੰਦਾਂ ਦੀ ਅੱਗੇ ਹੋ ਕੇ ਮਦਦ ਕੀਤੀ ਗਈ। ਸਨਮਾਨ ਸਮਾਰੋਹ ਵਿੱਚ ਹਾਜ਼ਰ ਰਜਿੰਦਰ ਗਿੱਲ ਪ੍ਰਧਾਨ ਅੰਬੇਡਕਰ ਸੋਚ ਸੰਗਠਨ ਨੇ ਵੀ ਚੇਅਰਮੈਨ ਦਲੀਪ ਹੰਸ ਜੀ ਦੇ ਕੀਤੇ ਗਏ ਇਸ ਸਨਮਾਨ ਲਈ ਇੰਟਰਨੈਸ਼ਨਲ ਚੰਦਾਲੀਆ ਵਾਲਮੀਕਨਸ ਸੰਸਥਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਚੇਅਰਮੈਨ ਦਲੀਪ ਹੰਸ ਨੇ ਇਸ ਦੌਰਾਨ ਭਾਵੁਕ ਹੁੰਦਿਆਂ ਕਿਹਾ ਕਿ ਸੰਸਥਾ ਵੱਲੋਂ ਇਸ ਸਨਮਾਨ ਲਈ ਜੋ ਮੇਰੀ ਚੋਣ ਕੀਤੀ ਗਈ ਹੈ ਉਸ ਲਈ ਮੈਂ ਸਰਪ੍ਰਸਤ ਦੀਪ ਚੰਦਾਲੀਆ ਅਤੇ ਪੂਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ ਅਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੇਰੇ ਵੱਲੋਂ ਸਮਾਜ ਸੇਵਾ ਵਿੱਚ ਕੀਤੇ ਜਾ ਰਹੇ ਕੰਮ ਲਗਾਤਾਰ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸ ਮੌਕੇ ਗੁਰਭੇਜ ਸਿੰਘ ਬੰਗਾ ਚੰਦਰਪਾਲ ਨਾਗਰ ਮੋਹਿਤ ਨਾਗਰ ਵਿਨੋਦ ਨਾਗਰ ਬਲਦੇਵ ਸਿੰਘ ਰੇਹੜੀ-ਫੜੀ ਯੂਨੀਅਨ ਦੇ ਪ੍ਰਧਾਨ ਸੁਨੀਲ ਅਡਵਾਲ ਰਾਜ ਘਈ ਪ੍ਰਧਾਨ ਆਦਿ ਅੰਬੇਡਕਰ ਸਮਾਜ ਸੰਦੀਪ ਚਨਾਲੀਆ ਪ੍ਰਧਾਨ ਜੈ ਮਾਤਾ ਜੈ ਹੋ ਕਲੱਬ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

ਟੂਵੀਲਰ ਚੁਰਾਉਣ ਵਾਲੇ ਤਿੰਨ ਅਰੋਪੀਆਂ ਨੇ ਪਾ ਰੱਖੀ ਸੀ ਧਮਾਲ! ਸਿੰਘਮ SHO ਸਿਟੀ ਨਕੋਦਰ ਨੇ ਵੀ ਵਿਖਾਇਆ ਆਪਣਾ ਕਮਾਲ।

ਜਲੰਧਰ/ਨਕੋਦਰ:(ਰਮਨ/ਨਰੇਸ਼ ਨਕੋਦਰੀ) ਬੀਤੇ ਦਿਨੀਂ ਹਰਕਮਲਪ੍ਰੀਤ ਸਿੰਘ (ਖੱਖ) PPS.ਸੀਨੀਅਰ ਪੁਲਿਸ...

24 ਵਾ ਸਲਾਨਾ ਧਾਰਮਿਕ ਜੋੜ ਮੇਲਾ ਅਤੇ ਭੰਡਾਰਾ 23 ਨਵੰਬਰ ਦਿਨ ਸ਼ਨੀਵਾਰ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ...

ਨੈੱਟ ਕੰਮ ਸੈਟ ਗੀਤ ਨੂੰ ਮਿਲ ਰਿਹਾ ਭਰਮਾ ਹੁੰਗਾਰਾ

ਪ੍ਰੈਸ ਨਾਲ ਗੱਲ ਕਰਦਿਆਂ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ...

ਵਿੰਗ ਨੇ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੇ ਲਾਵਰੇ ਦੀ ਪਹਿਚਾਣ ਕਰਨ ਸਬੰਧੀ ਦਿੱਤੀ ਟਰੇਨਿੰਗ

ਲੁਧਿਆਣਾ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ...