ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ ਜੀ ਦਾ 24ਵਾਂ ਸਲਾਨਾ ਵਿਸਾਖੀ ਜੋੜ ਮੇਲਾ ਅਤੇ ਭੰਡਾਰਾ

ਲੁਧਿਆਣਾ ਦੇ ਚੰਡੀਗੜ੍ਹ ਰੋਡ ਦੇ ਸਮਰਾਲਾ ਸਥਿਤ ਨੀਲੋਂ ਪੁੱਲ ਦੇ ਦਰਬਾਰ ਸਾਈਂ ਰਾਮੇ ਸ਼ਾਹ ਜੀ ਪੰਜ ਪੀਰ ਕੋਹਾੜਾ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ ਜੀ ਦਾ 24ਵਾਂ ਸਲਾਨਾ ਵਿਸਾਖੀ ਜੋੜ ਮੇਲਾ ਅਤੇ ਭੰਡਾਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ14 ਅਪ੍ਰੈਲ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਨਜੋਤ ਸਿੰਘ ਗਰੇਵਾਲ,ਦਰਬਾਰ ਦੀ ਮੁੱਖ ਮੇਲਾ ਪ੍ਰਬੰਧਕ ਬੀਬੀ ਸਤਨਾਮ ਕੌਰ ਗਰੇਵਾਲ ਜੀ ਅਤੇ ਦਰਬਾਰ ਦੇ ਸੇਵਾਦਾਰ ਰਾਮੇ ਸ਼ਾਹ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਮੇਲਾ ਅਤੇ ਭੰਡਾਰਾ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।ਜੋ ਕਿ ਸਵੇਰੇ 10 ਵਜੇ ਤੋਂ ਆਰੰਭ ਹੋ ਕੇ ਦੇਰ ਰਾਤ ਤੱਕ ਚੱਲੇਗਾ।ਜਿਸ ਵਿੱਚ ਕਈ ਪ੍ਰਸਿੱਧ ਗਾਇਕਾਂ ਵਲੋਂ ਬਾਬਾ ਜੀ ਦਾ ਗੁਣਗਾਣ ਕਰਦਿਆਂ ਦਰਬਾਰ ਵਿੱਚ ਆਈਆਂ ਸੰਗਤਾਂ ਦਾ ਮਨ ਮੋਹ ਕੇ ਰੰਗ ਬੰਨਿਆ ਜਾਏਗਾ,ਜਿਹਨਾਂ ਵਿਚੋਂ ਮੁੱਖ ਤੌਰ ਤੇ ਪਾਲੀ ਦੇਤਵਾਲੀਆ ਜਨਾਬ ਸਾਜਨ ਅਲੀ ਕਵਾਲ,ਸੋਹਣ ਸਿਕੰਦਰ,ਕੌਰ ਸਿੰਮੀ ਨੰਦ ਪਵਨ ਹੰਸ ਅਨਵਰ ਪਾਲੀ ਦੇ ਨਾਲ ਨਾਲ ਸਟੇਜ ਸਕੱਤਰ ਦੇ ਤੋਰ ਤੇ ਹਰਜੀਤ ਸਿੰਘ ਪਿੰਡ ਲੱਲ ਕਲਾਂ ਵਾਲੇ ਵਿਸ਼ੇਸ਼ ਤੋਰ ਤੇ ਹਾਜਰੀ ਭਰਨਗੇ।ਇਸ ਮੌਕੇ ਦਰਬਾਰ ਵਿੱਚ ਆਈਆਂ ਸੰਗਤਾਂ ਅਤੇ ਮੁੱਖ ਮਹਿਮਾਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।ਇਸ ਮੌਕੇ ਦਰਬਾਰ ਵਿੱਚ ਲੁਧਿਆਣਾ ਤੋਂ ਸੀਨੀਅਰ ਪੱਤਰਕਾਰ ਸਰਦਾਰ ਹਰਭਜਨ ਸਿੰਘ ਪੰਮਾ ਅਤੇ ਪੱਤਰਕਾਰ ਗਗਨ ਅਰੋੜਾ ਵਿਸ਼ੇਸ਼ ਤੋਰ ਤੇ ਹਾਜਰੀ ਭਰਨਗੇ।ਇਸ ਮੌਕੇ ਦਰਬਾਰ ਵਲੋਂ ਸੰਗਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਜੀਵਨ ਸਫਲ ਬਣਾਉਣ ਦੀ ਅਪੀਲ ਕੀਤੀ ਗਈ।

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

श्री विश्वकर्मा पूजा के समापन पर लंगर का आयोजन।

सेक्टर 35- डी की मार्केट में 17/9/2024 तारीख से...

ਸੇਵਕ ਦੀ ਓੜਕ ਨਿਬਹੀ ਪ੍ਰੀਤਿ; ਮਾਨਵਤਾ ਦੀ ਸੇਵਾ ਦੇ ਮੋਢੀ ਭਾਈ ਘਨ੍ਹੱਈਆ ਜੀ

ਸੇਵਾ, ਸਿਮਰਨ ਤੇ ਸਰਬੱਤ ਦਾ ਭਲਾ ਚਾਹੁੰਣਾ ਸਿੱਖ ਧਰਮ...

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...