ਫਿਰੋਜ਼ਰਪੁਰ: ਇਲਾਕਾ ਦੀ ਨਾਮ ਵਾਰ ਸੰਸਥਾ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀ. ਸੈਕੰ. ਸਕੂਲ ਫੱਤੇਵਾਲਾ ਫਿਰੋਜ਼ਪੁਰ ਵਿਖੇ ਖ਼ਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਜਿੱਥੇ ਬੱਚਿਆਂ ਨੇ ਕਵਿਤਾਵਾਂ ਕਵੀਸ਼ਰੀਆਂ, ਭਾਸ਼ਣਾਂ ਆਦਿ ਰਾਹੀਂ ਗੁਰੂ ਸਾਹਿਬ ਦੀ ਖ਼ਾਲਸਾ ਰੂਪੀ ਅਦੁੱਤੀ ਬਖਸ਼ਿਸ਼ ਦੇ ਗੁਣਗਾਨ ਕੀਤੇ, ਉੱਥੇ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ‘ਬਾਰਾਂਮਾਹ ਮਾਝ’ ਬਾਣੀ ਵਿੱਚੋਂ ਵਿਸਾਖ ਮਹੀਨੇ ਨਾਲ ਸਬੰਧਿਤ ਬਾਣੀ ਦੀ ਵਿਆਖਿਆ ਵੀ ਕੀਤੀ । ਇਸ ਮੌਕੇ ਤੇ ਅਧਿਆਪਕ ਸ. ਸੁਖਵਿੰਦਰ ਸਿੰਘ ਨੇ ਖ਼ਾਲਸਾ ਸ਼ਬਦ ਦੇ ਵੱਖ-ਵੱਖ ਭਾਸ਼ਾਵਾਂ ਵਿੱਚ ਅਰਥ ਅਤੇ ਖ਼ਾਲਸਾ ਪ੍ਰਗਟ ਦੇ ਕਾਰਨਾਂ ਤੇ ਵਿਸ਼ੇਸ਼ ਚਾਨਣਾ ਪਾਇਆ । ਇਸ ਦਿਵਸ ਨੂੰ ਸਮਰਪਿਤ ਸਕੂਲ ਵਿੱਚ ਡਰਾਇੰਗ ਪੇਟਿੰਗ ਸੁੰਦਰ ਲਿਖਾਈ ਗੁਰਬਾਣੀ ਕੰਠ ਅਤੇ ਦਸਤਾਰ ਮੁਕਾਬਲੇ ਵੀ ਕਰਵਾਏ ਅਤੇ ਜੇਤੂਆਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਵਾਸਤੇ ਇਨਾਮ ਵੀ ਤਕਸੀਮ ਕੀਤੇ । ਇਸ ਤੋਂ ਇਲਾਵਾ ਸ਼ੈਸ਼ਨ 2023-24 ਦੌਰਾਨ ਅਧਿਆਪਕ ਸਹਿਬਾਨਾਂ ਦੀ ਪ੍ਰੇਰਨਾ ਸਦਕਾ ਅੰਮ੍ਰਿਤ-ਪਾਨ ਕਰਨ ਵਾਲੇ 47 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਤੇ ਬਾਕੀ ਬੱਚਿਆਂ ਤੇ ਅਧਿਆਪਕ ਸਹਿਬਾਨਾਂ ਨੂੰ ਵੀ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ ।ਇਸ ਪ੍ਰੋਗਰਾਮ ਵਿੱਚ ਜਿਲ੍ਹਿਆਂ ਵਾਲਾ ਬਾਗ਼ ਅੰਮ੍ਰਿਤਸਰ ਸਾਹਿਬ ਵਿਖੇ ਜਾਮ-ਏ-ਸ਼ਹਾਦਤ ਪੀਣ ਵਾਲੇ ਸਮੂਹ ਸ਼ਹੀਦਾਂ ਨੂੰ ਯਾਦ ਵੀ ਕੀਤਾ ਗਿਆ ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਖ਼ਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਫੱਤੇਵਾਲਾ ਸਕੂਲ ਵਿੱਚ ਕਰਵਾਇਆ ਗਿਆ ਵਿਸ਼ੇਸ਼ ਪ੍ਰੋਗਰਾਮਖ਼
Leave a review
Reviews (0)
This article doesn't have any reviews yet.