ਪੀਟੀਸੀ ਨਿਊਜ਼ ਡੈਸਕ: ਚੰਡੀਗੜ੍ਹ ਹਵਾਈ ਅੱਡੇ ‘ਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਕੁਲਵਿੰਦਰ ਕੌਰ ਨੂੰ ਮੁਅੱਤਲ ਕਰਨ ਤੋਂ ਬਾਅਦ ਮੋਹਾਲੀ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਤੋਂ ਬਾਅਦ ਕੁਲਵਿੰਦਰ ਕੌਰ ਦੇ ਹੱਕ ਵਿੱਚ ਕਿਸਾਨਾਂ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਗਿਆ ਹੈ। ਹੁਣ ਨਿਹੰਗ ਸਿੰਘਾਂ ਵੱਲੋਂ ਵੀ ਕੁਲਵਿੰਦਰ ਕੌਰ ਦੇ ਸਮਰਥਨ ਵਿੱਚ ਆ ਗਈਆਂ ਹਨ। ਬੁੱਢ ਦਲ ਵੱਲੋਂ ਤਨੋ-ਮਨੋ-ਧਨੋ ਕੁਲਵਿੰਦਰ ਦੀ ਸਪੋਰਟ ਕਰਨ ਦਾ ਭਰੋਸਾ ਦਵਾਇਆ ਗਿਆ ਅਤੇ ਕੱਲ ਮੋਹਾਲੀ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਵੀ ਗੱਲ ਕਹੀ ਗਈ ਹੈ।
ਐਤਵਾਰ ਬੁੱਢਾ ਦਲ ਬਲਬੀਰ ਸਿੰਘ 96 ਕਰੋੜੀ ਦੇ ਸਿੰਘਾਂ ਵੱਲੋਂ ਪਿੰਡ ਮਹੀਵਾਲ ਵਿਖੇ ਕੁਲਵਿੰਦਰ ਦੇ ਪੇਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਅਤੇ ਭਰਾ ਸ਼ੇਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੁਲਵਿੰਦਰ ਕੌਰ, ਦਲ ਪੰਥ ਦੇ ਅਦਾਰਿਆਂ ਨਾਲ ਜਦੋਂ ਚਾਹੇ ਜੁੜ ਸਕਦੀ ਹੈ।
ਗੱਲਬਾਤ ਕਰਦਿਆਂ ਦਲ ਪੰਥ ਦੇ ਸਿੰਘਾਂ ਵੱਲੋਂ ਤਨੋ ਮਨੋ ਧਨੋ ਮਦਦ ਦਾ ਭਰੋਸਾ ਦਵਾਇਆ ਗਿਆ ਅਤੇ ਪਰਿਵਾਰ ਦੇ ਨਾਲ ਹਰ ਥਾਂ ਖੜਨ ਦੀ ਗੱਲ ਆਖੀ ਗਈ। ਉਨ੍ਹਾਂ ਕਿਹਾ ਕਿ ਦਲ ਪੰਥ ਦੇ ਬਹੁਤ ਅਜਿਹੇ ਅਦਾਰੇ ਹਨ, ਜਿੱਥੇ ਕੁਲਵਿੰਦਰ ਜਦੋਂ ਚਾਹੇ ਨੌਕਰੀ ਕਰ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੱਲ ਮੋਹਾਲੀ ਵਿਖੇ ਕੀਤੇ ਜਾ ਰਹੇ ਵੱਡੇ ਇਕੱਠ ਵਿੱਚ ਵੀ ਸ਼ਾਮਿਲ ਹੋਣ ਦੀ ਗੱਲ ਆਖੀ।
https://www.ptcnews.tv/news-in-punjabi/kangana-slapped-row-after-farmers-nihang-singh-organizations-also-support-in-favor-of-kulwinder-kaur-4391762
Source link