AAP MLA Getting VVIP Treatment: ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਆਪਣੇ ਵਿਧਾਇਕਾਂ ਤੇ ਵੀਵੀਆਪੀ ਟ੍ਰੀਟਮੇਂਟ ਨੂੰ ਲੈ ਕੇ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਜੀ ਹਾਂ ਪੰਜਾਬ ਦੀ ਮਾਨ ਸਰਕਾਰ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਵੀਵੀਆਈਪੀ ਟ੍ਰੀਟਮੈਂਟ ਦੇਣ ਦੇ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ’ਤੇ ਤਕਰੀਬਨ 40 ਕਰੋੜ ਰੁਪਏ ਦਾ ਘਪਲਾ ਕਰਨ ਦਾ ਇਲਜ਼ਾਮ ਲੱਗਿਆ ਹੋਇਆ ਹੈ।
ਦੱਸ ਦਈਏ ਕਿ ਇਲਜ਼ਾਮ ਇਹ ਲੱਗੇ ਹਨ ਕਿ ਰਾਜਿੰਦਰਾ ਹਸਪਤਾਲ ਦੇ ਏਸੀ ਵਾਰਡਾਂ ’ਚ ਜਸਵੰਤ ਸਿੰਘ ਗੱਜਣਮਾਜਰਾ ਭਰਤੀ ਕੀਤਾ ਗਿਆ ਹੈ ਅਤੇ ਉੱਥੇ ਵੀਵੀਆਈਪੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ। ਜਿਸ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਐਕਸ ’ਤੇ ਟਵੀਟ ਸਾਂਝੀ ਕਰਦੇ ਹੋਏ ਕਿਹਾ ਕਿ ਬਦਲਾਵ ਵਾਲੀ ਸਰਕਾਰ ਦੇ MLA ਨੂੰ ਜੇਲ ‘ਚ ਰੱਖਣ ਦੀ ਬਜਾਏ ਹਸਪਤਾਲਾਂ ਵਿੱਚ ਰੱਖ ਦਿੱਤਾ ਜਾ ਰਿਹਾ VVIP Treatment। ਕੋਈ ਵਿਰੋਧੀ ਧਿਰ ਦਾ ਨੇਤਾ ਜਾਂ ਕੋਈ ਆਮ ਇਨਸਾਨ ਹੋਵੇ ਤਾਂ ਉਹਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਜਦਕਿ ਆਪਣੇ ਧੋਖਾਧੜੀ ਦੇ ਕੇਸਾਂ ਵਿੱਚ ਬੰਦ ਵਿਧਾਇਕਾਂ ਨੂੰ AC ਰੂਮ ਅਤੇ ਹੋਰ ਆਧੁਨਿਕ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਆਪ MLA ਜਸਵੰਤ ਸਿੰਘ ਗੱਜਣਮਾਜਰਾ 40 ਕਰੋੜ ਦੀ ਬੈਂਕ ਦੀ ਠੱਗੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਪਰ ਅਖੌਤੀ ਆਮ ਆਦਮੀ ਨੂੰ ਬਹੁਤ ਹੀ ਖਾਸ ਸਹੂਲਤਾਂ ਮਿਲ ਰਹੀਆਂ ਹਨ।
???? ਬਦਲਾਵ ਵਾਲੀ ਸਰਕਾਰ ਦੇ MLA ਨੂੰ ਜੇਲ ‘ਚ ਰੱਖਣ ਦੀ ਬਜਾਏ ਹਸਪਤਾਲਾਂ ਵਿੱਚ ਰੱਖ ਦਿੱਤਾ ਜਾ ਰਿਹਾ VVIP Treatment
???? ਕੋਈ ਵਿਰੋਧੀ ਧਿਰ ਦਾ ਨੇਤਾ ਜਾਂ ਕੋਈ ਆਮ ਇਨਸਾਨ ਹੋਵੇ ਤਾਂ ਉਹਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਜਦਕਿ ਆਪਣੇ ਧੋਖਾਧੜੀ ਦੇ ਕੇਸਾਂ ਵਿੱਚ ਬੰਦ ਵਿਧਾਇਕਾਂ ਨੂੰ AC ਰੂਮ ਅਤੇ ਹੋਰ ਆਧੁਨਿਕ ਸਹੂਲਤਾਂ ਦਿੱਤੀਆਂ ਜਾਂਦੀਆਂ… pic.twitter.com/Pijg5SKd2N— Bikram Singh Majithia (@bsmajithia) June 12, 2024
ਉਨ੍ਹਾਂ ਅੱਗੇ ਕਿਹਾ ਕਿ ਜਨਾਬ ਜੇਲ੍ਹ ‘ਚ ਰਹਿਣ ਦੀ ਬਜਾਏ ਰਜਿੰਦਰਾ ਹਸਪਤਾਲ ਪਟਿਆਲਾ ਦੇ ਕਾਰਡੀਓਲੋਜੀ ਡਿਪਾਰਟਮੈਂਟ ਵਿੱਚ ਪਹਿਲਾਂ ਭਰਤੀ ਰਹੇ ਅਤੇ ਹੁਣ 7 ਜੂਨ ਤੋਂ ਯੂਰੋਲੋਜੀ ਡਿਪਾਰਟਮੈਂਟ ਵਿੱਚ ਹਨ। ਵਰਨਣਯੋਗ ਹੈ ਕੀ ਇਹ ਦੋਵੇਂ ਵਾਰਡ ਸੁਪਰ ਸਪੈਸ਼ਲਿਟੀ ਬਰਾਂਚ ਅਧੀਨ ਹਨ ਅਤੇ ਇਹ ਦੋਵੇਂ ਹੀ ਡਿਪਾਰਟਮੈਂਟ ਆਧੁਨਿਕ ਸਹੂਲਤਾਂ ਨਾਲ ਲੈਸ ਹਨ ਜਿਵੇਂ ਕਿ ਵਧੀਆ ਕਮਰਾ ਅਤੇ AC ਦੀ ਸਹੂਲਤ ਉਪਲਬਧ ਹੈ।
ਉਨ੍ਹਾਂ ਸੀਐੱਮ ਮਾਨ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਮੁੱਖ ਮੰਤਰੀ ਸਾਬ ਇਹ ਦੱਸਣ ਦੀ ਖੇਚਲ ਕਰਨਾ ਕਿ ਕੌਮ ਦੀ ਲੜਾਈ ਲੜਦੇ ਬੰਦੀ ਸਿੰਘ ਤਾਂ ਫਾਂਸੀ ਵਾਲੀਆਂ ਚੱਕੀਆਂ ‘ਚ ਬੰਦ ਹਨ ਅਤੇ ਇਹ ਚੋਰ ਤੇ 420 ਕਰਨ ਵਾਲੇ ਜੇਲ੍ਹ ‘ਚ ਰਹਿਣ ਦੀ ਬਜਾਏ ਆਧੁਨਿਕ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ।
ਜਿਕਰਯੋਗ ਹੈ ਕਿ ਪਹਿਲਾਂ ਵੀ ਜੇਲ ਤੋਂ ਲਾਰਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੀਆਂ ਇੰਟਰਵਿਊ ਆਈਆਂ ਸਨ। ਹੁਣ ਆਪ ਦੇ ਐਮਐਲਏ ਦਾ ਆ ਤੁਹਾਡੇ ਸਾਹਮਣੇ ਸੱਚ ਆ ਗਿਆ ਬਦਲਾਵ ਵਾਲਿਆਂ ਦਾ। ਕਈ ਵਾਰ ਜੇਲਾਂ ਚੋਂ ਵੀ ਵੀਡੀਓ ਆ ਚੁੱਕੀਆਂ ਹਨ ਅਤੇ ਜੇਲਾਂ ਵਿੱਚ ਸ਼ਰੇਆਮ ਫੋਨ ਦੀ ਵਰਤੋਂ ਕੀਤੀ ਜਾ ਰਹੀ ਹੈ।
ਅਮਰਗੜ੍ਹ ਤੋਂ ‘ਆਪ’ ਵਿਧਾਇਕ ਗੱਜਣਮਾਜਰਾ ’ਤੇ ਕੀ ਨੇ ਇਲਜ਼ਾਮ ?
- 2011 ਤੋਂ 2014 ’ਚ ਕੀਤਾ ਬੈਂਕ ਲੋਨ ਦੇ ਨਾਂਅ ’ਤੇ 40 ਕਰੋੜ ਦਾ ਘਪਲਾ
- ਮਈ 2023 ’ਚ ਗੱਜਣਮਾਜਰਾ ਦੇ ਟਿਕਾਣਿਆਂ ’ਤੇ CBI ਨੇ ਮਾਰਿਆ ਛਾਪਾ
- 6 ਨਵੰਬਰ ਨੂੰ 2023 ਨੂੰ ਈ.ਡੀ ਨੇ ਗੱਜਣਮਾਜਰਾ ਨੂੰ ਕੀਤਾ ਗ੍ਰਿਫਤਾਰ
- ਸੁਪਰੀਮ ਕੋਰਟ ’ਚ ਈਡੀ ਨੇ ਗ੍ਰਿਫਤਾਰੀ ਨੂੰ ਦੱਸਿਆ ਜਾਇਜ, ਅੰਤਰਿਮ ਜ਼ਮਾਨਤ ਦਾ ਕੀਤਾ ਵਿਰੋਧ
- ਵਿਧਾਇਕ ਵਲੋਂ ਜਵਾਬ ਦਾਖਲ ਕਰਨ ’ਚ ਦੇਰੀ ਕਾਰਨ ਐਸਸੀ ਨੇ 18 ਜੂਨ ਨੂੰ ਪਾਈ ਸੁਣਵਾਈ
- ਪਿਛਲੇ ਇੱਕ ਮਹੀਨੇ ਤੋਂ ਨਿਆਇਕ ਹਿਰਾਸਤ ’ਚ ਹੋਣ ਦੇ ਬਾਵਜੂਦ ਹਸਪਤਾਲ ’ਚ ਭਰਤੀ ਹੈ ਗੱਜਣਮਾਜਰਾ
ਇਹ ਵੀ ਪੜ੍ਹੋ: Jalandhar GST Bhawan: ਜਲੰਧਰ ਜੀਐਸਟੀ ਭਵਨ ’ਚ ਲੱਗੀ ਭਿਆਨਕ ਅੱਗ, ਸਾਰਾ ਰਿਕਾਰਡ ਸੜ ਕੇ ਸੁਆਹ
https://www.ptcnews.tv/news-in-punjabi/jailed-punjab-aap-mla-jaswant-singh-gajjan-majra-getting-vvip-treatment-in-patiala-hospital-for-month-4391974
Source link