July 19, 2024, 11:19 pm

26ਵਾਂ ਖ਼ਾਨਗਾਹ ਉਰਸ ਸ਼ਾਨੋ ਸ਼ੌਕਤ ਨਾਲ ਸੰਪਨ; ਫਿਲਮ ਲੱਜਪਾਲ ਦੀ ਟੀਮ ਦਾ ਵਿਸ਼ੇਸ਼ ਸਨਮਾਨ
2

ਮੇਰਾ ਇਸ ਇਂਡਸਟ੍ਰੀ ਚ ਆਉਣ ਦਾ ਮੁੱਖ ਮਕਸਦ ਚਾਹਵਾਨ ਅਤੇ ਟੈਲੇਂਟੇਡ ਚਿਹਰਿਆਂ ਨੂੰ ਫ਼ਿਲਮੀ ਦੁਨੀਆਂ ਦੇ ਸਾਹਮਣੇ ਪੇਸ਼ ਕਰਨਾ ਹੈ: ਹਰਸ਼ ਗੋਗੀ

ਹੁਸ਼ਿਆਰਪੁਰ: ਬੀਤੇ ਦਿਨੀ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਫੱਤੋਵਾਲ ਵਿਖੇ ਖਾਨਗਾਹ ਯੂਥ ਕਲੱਬ ਵਲੋਂ ਦਰਬਾਰ ਸੈਯਦ ਸਰਦਾਰ ਅਲੀ ਸ਼ਾਹ ਜੀ ਖਾਨਗਾਹ ਸਾਲਾਨਾ 26ਵਾਂ ਉਰਸ ਮਨਾਇਆ ਗਿਆ। ਜਿਸਦੀ ਰਹਿਨੁਮਾਈ ਸੇਵਾਦਾਰ ਅਤੇ ਗਾਇਕ ਰਫੀ ਸਾਂਈ ਦੁਆਰਾ ਕੀਤੀ ਗਈ। ਇਸ ਮੇਲੇ ਵਿੱਚ ਆਲੇ ਦੁਆਲੇ ਦੀ ਸੰਗਤ ਸ਼ਿਰਕਤ ਕਰਦੀ ਹੈ ਅਤੇ ਸਾਂਈਆਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੀ ਹੈ। ਇਸ ਮੇਲੇ ਦੀ ਖ਼ਾਸੀਅਤ ਇਹ ਵੀ ਹੈ ਕਿ ਇਸ ਵਿੱਚ ਪੰਜਾਬ ਅਤੇ ਆਲੇ ਦੁਆਲੇ ਦੇ ਨਾਮਵਰ ਕਲਾਕਾਰ ਅਤੇ ਅਦਾਕਾਰ ਨਤਮਸਤਕ ਹੋਣ ਲਈ ਪਹੁੰਚਦੇ ਹਨ।

ਫਿਲਮ ਲੱਜਪਾਲ ਟੀਮ ਨੂੰ ਦਿੱਤਾ ਗਿਆ ਸੱਦਾ ਪੱਤਰ

ਇਸੇ ਮਈ ਮਹੀਨੇ ਦੀ 24 ਤਰੀਕ ਨੂੰ ਓਟੀਟੀ ਪਲੇਟਫਾਰਮ ਤੇ ਰਿਲੀਜ਼ ਹੋਈ ਫੀਡਫਰੰਟ ਇੰਸਾਇਟ ਅਤੇ ਸੋਲੋ ਨੈਕਸ ਪ੍ਰੋਡਕਸ਼ਨ ਦੀ ਪਹਿਲੀ ਪੰਜਾਬੀ ਫੀਚਰ ਫਿਲਮ “ਲੱਜਪਾਲ” ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਮੂਵੀਪਲੈਕਸ ਪਲੇਟ ਫਾਰਮ ਤੇ ਲਗਭਗ ਸਵਾ ਮਿਲੀਅਨ ਪਲੇਅ ਲੈਣ ਕਾਰਨ ਇਸ ਫਿਲਮ ਦੀ ਟੀਮ ਚਰਚਾ ਵਿੱਚ ਆਈ। ਜਿਸ ਕਾਰਨ ਮੇਲਾ ਸਰਪ੍ਰਸਤ ਰਫੀ ਸ਼ਾਂਈ ਦੁਆਰਾ ਖ਼ਾਸ ਤੌਰ ਤੇ ਪੰਜਾਬ ਦੇ ਇਸ ਉਭਰਦੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਲਈ ਇਸ ਉਰਸ ਮੇਲੇ ਦਾ ਸੱਦਾ-ਪੱਤਰ ਦਿੱਤਾ ਗਿਆ। ਕਿਉਂਕਿ ਇਸ ਫਿਲਮ ਦੀ ਟੀਮ ਰਫੀ ਸਾਂਈ ਦਾ ਬਹੁਤ ਇੱਜ਼ਤ-ਮਾਨ ਕਰਦੀ ਹੈ ਤਾਂ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਨਿਰਦੇਸ਼ਕ ਹਰਸ਼ ਗੋਗੀ, ਅਦਾਕਾਰ ਪਰਮਜੀਤ ਮੇਹਰਾ, ਅਦਾਕਾਰ ਸਰਵਨ ਹੰਸ ਅਤੇ ਅਦਾਕਾਰ ਨਰਿੰਦਰ ਭੱਟੀ ਨੇ ਇਸ ਮੇਲੇ ਵਿੱਚ ਸ਼ਿਰਕਤ ਕੀਤੀ। ਪੂਰੀ ਟੀਮ ਨੇ ਸਾਂਈ ਦਰਬਾਰਾਂ ਤੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।

ਸ਼ਾਹੀ ਅੰਦਾਜ਼ ਵਿੱਚ ਕੀਤਾ ਗਿਆ ਸਵਾਗਤ

ਖਾਨਗਾਹ ਯੂਥ ਕਲੱਬ ਅਤੇ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਪੂਰੀ ਟੀਮ ਦਾ ਪੂਰੇ ਰੀਤੀ-ਰਿਵਾਜਾਂ ਅਤੇ ਸ਼ਾਹੀ-ਦਰਬਾਰੀ ਅੰਦਾਜ਼ ਨਾਲ ਸਵਾਗਤ ਕੀਤਾ ਗਿਆ ਢੋਲ-ਢਮੱਕਿਆ ਦੇ ਨਾਲ ਪੰਡਾਲ ਵਿੱਚ ਸੰਗਤਾਂ ਸਾਹਮਣੇ ਰੁਬਰੂ ਕਰਵਾਇਆ ਗਿਆ। ਮੇਲਾ ਸਰਪ੍ਰਸਤ ਰਫੀ ਸਾਈ ਦੁਆਰਾ ਪੂਰੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਮੇਲੇ ਵਿੱਚ ਪਧਾਰਨ ਦਾ ਸ਼ੁਕਰੀਆ ਅਦਾ ਕੀਤਾ ਗਿਆ। ਮੇਲੇ ਵਿੱਚ ਮੌਜੂਦ ਸੰਗਤਾਂ ਅਤੇ ਮਹਾਨ ਸਖਸ਼ਿਅਤ ਦੇ ਰੂਬਰੂ ਹੁੰਦਿਆਂ ਫਿਲਮ ਡਾਇਰੈਕਟਰ ਹਰਸ਼ ਗੋਗੀ ਨੇ ਕਿਹਾ ਕਿ ਉਹ ਬਹੁਤ ਅਭਾਰੀ ਨੇ ਖਾਨਗਾਹ ਯੂਥ ਕਲੱਬ, ਰਫੀ ਸਾਂਈ ਅਤੇ ਸਮੂਹ ਪਿੰਡ ਫੱਤੋਵਾਲ ਨਿਵਾਸੀਆਂ ਦੇ ਜਿਨ੍ਹਾ ਨੇ ਉਹਨਾਂ ਨੂੰ ਇੰਨਾਂ ਮਾਣ ਬਖਸ਼ਿਆ। ਉਹਨਾਂ ਕਿਹਾ ਕਿ ਉਹਨਾਂ ਦਾ ਇਸ ਇਂਡਸਟ੍ਰੀ ਚ ਆਉਣ ਦਾ ਮੁੱਖ ਮਕਸਦ ਚਾਹਵਾਨ ਅਤੇ ਟੈਲੇਂਟੇਡ ਚਿਹਰਿਆਂ ਨੂੰ ਫ਼ਿਲਮੀ ਦੁਨੀਆਂ ਦੇ ਸਾਹਮਣੇ ਪੇਸ਼ ਕਰਨਾ ਹੈ, ਜਿਹੜਾ ਵੀ ਵਿਆਕਤੀ ਫਿਲਮੀ ਦੁਨੀਆਂ ਦਾ ਹਿੱਸਾ ਬਣਨਾ ਚਾਹੁੰਦਾ ਹੈ ਪਰ ਉਸਨੂੰ ਕਿਤੇ ਸਕੋਪ ਨਹੀ ਮਿਲਦਾ ਤਾਂ ਸਾਡੀ ਪ੍ਰੋਡਕਸ਼ਨ ਉਸਨੂੰ ਫਿਲਮੀ ਦੁਨੀਆਂ ਅੱਗੇ ਪੇਸ਼ ਕਰੇਗੀ। ਉਹਨਾਂ ਆਪਣੀ ਆਉਣ ਵਾਲੀ ਫਿਲਮ ਲਈ ਕਾਸਟ ਔਡੀਸ਼ਨ ਬਾਰੇ ਵੀ ਕਿਹਾ ਕਿ ਕਿਵੇ ਚਾਹਵਾਨ ਮੁੰਡੇ-ਕੁੜੀਆ, ਬਜ਼ੁਰਗ ਵਿਆਕਤੀ, ਮਹਿਲਾਵਾਂ ਆਦਿ www.thefeedfront.com ਤੇ ਜਾ ਕੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ।

ਸੰਗੀਤ ਅਤੇ ਫਿਲਮੀ ਜਗਤ ਦੀਆ ਹਸਤੀਆਂ ਨੇ ਵਧਾਈ ਰੌਣਕ

ਇਸ ਮੇਲੇ ਵਿੱਚ ਆਪਣੇ ਫੰਨ ਦਾ ਜਲਵਾ ਬਿਖੇਰਣ ਪਹੁੰਚੇ ਪੰਜਾਬ ਦੇ ਨਾਮਵਰ ਕਲਾਕਾਰ ਜਿਵੇਂ ਦਵਿੰਦਰ ਦਿਆਲਪੁਰੀ, ਗੁਰਬਖਸ਼ ਸ਼ੌਂਕੀ, ਰੋਹਿਤ ਸਿੱਧੂ, ਅਸ਼ਰਫ ਸਾਬਰੀ, ਐੱਸ ਹੀਰ, ਜਸਵਿੰਦਰ ਗੁਲਾਮ, ਐੱਸ ਬੰਗਾ, ਰਮੇਸ਼ ਨੁੱਸੀਵਾਲ, ਕੇ ਕੇ ਸੱਭਰਵਾਲ, ਮਨੋਹਰ ਧਾਰੀਵਾਲ, ਪੱਪੂ ਬਾਦਸ਼ਾਹ, ਰਿਹਾਨਾ ਭੱਟੀ ਆਦਿ ਨੇ ਮੇਲੇ ਦੀ ਰੌਣਕ ਵਿੱਚ ਚਾਰ ਚੰਦ ਲਾਏ ਅਤੇ ਲੱਜਪਾਲ ਟੀਮ ਨਾਲ ਸਮਾਂ ਬਿਤਾਇਆ। ਇਸ ਉਪਰੰਤ ਮੇਲਾ ਪ੍ਰਬੰਧਕ ਕਮੇਟੀ, ਖਾਨਗਾਹ ਯੂਥ ਕਲੱਬ ਅਤੇ ਮੇਲਾ ਸਰਪ੍ਰਸਤ ਰਫੀ ਸਾਂਈ ਨੇ ਪੂਰੀ ਟੀਮ ਨੂੰ ਸਨਮਾਨ ਚਿੰਨ ਅਤੇ ਦਰਬਾਰੀ ਸ਼ਾਲਾਂ ਪਹਿਨਾ ਕੇ ਸਨਮਾਨਿਤ ਕੀਤਾ।

ਮੇਲੇ ਦੀਆ ਯਾਦਗਾਰੀ ਤਸਵੀਰਾਂ:

Feedfront Bureau
Feedfront Bureau
media house, movie production, publisher, promoters, advertiser etc.
spot_img

Share post:

Subscribe

Popular

More like this
Related