MP Amritpal Singh: ਅਠਾਰਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਅੱਜ ਇਜਲਾਸ ਦੌਰਾਨ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਤੋਂ ਬਾਅਦ 26 ਜੂਨ ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਵੇਗੀ ਅਤੇ 27 ਜੂਨ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ।
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੂੰ ਸਾਂਸਦ ਵਜੋਂ ਸਹੁੰ ਚੁੱਕਣ ਦਾ ਸਮਾਂ ਦਿੱਤਾ ਗਿਆ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਚੋਣ ਜਿੱਤੀ ਹੈ। ਇਸ ਸਮੇਂ ਅੰਮ੍ਰਿਤਪਾਲ ਸਿੰਘ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ’ਚ ਬੰਦ ਹਨ। ਇਨ੍ਹਾਂ ਹੀ ਨਹੀਂ ਅੰਮ੍ਰਿਤਪਾਲ ਸਿੰਘ ’ਤੇ ਲੱਗੀ ਐਨਐਸਏ ਨੂੰ ਇੱਕ ਸਾਲ ਦੇ ਲਈ ਵਧਾ ਵੀ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਫਿਲਹਾਲ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ। ਪੰਜਾਬ ਤੋਂ ਚੁਣੇ ਗਏ ਸਾਰੇ ਸਾਂਸਦਾਂ ਨੂੰ ਭਲਕੇ ਯਾਨੀ 25 ਜੂਨ ਨੂੰ ਸਹੁੰ ਚੁਕਾਈ ਜਾਵੇਗੀ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਸੱਤ ਵਾਰ ਸੰਸਦ ਮੈਂਬਰ ਰਹੇ ਭਰਤਹਿਰੀ ਮਹਿਤਾਬ ਨੂੰ ਸੰਸਦ ਦੇ ਹੇਠਲੇ ਸਦਨ ਦੇ ਅਸਥਾਈ ਸਪੀਕਰ (ਪ੍ਰੋਟੇਮ ਸਪੀਕਰ) ਵਜੋਂ ਨਿਯੁਕਤ ਕੀਤੇ ਜਾਣ ਕਾਰਨ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਰੌਲਾ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਐਗਜ਼ਿਟ ਪੋਲ ਅਤੇ ਨੀਟ ਅਤੇ ਯੂਜੀਸੀ ਨੇਟ ਪ੍ਰੀਖਿਆਵਾਂ ਨੂੰ ਲੈ ਕੇ ਵੀ ਹੰਗਾਮਾ ਹੋ ਸਕਦਾ ਹੈ।
ਇਨ੍ਹਾਂ ’ਤੇ ਲੱਗੀ ਹੈ ਐਨਐਸਏ
- ਅੰਮ੍ਰਿਤਪਾਲ ਸਿੰਘ
- ਪੱਪਲਪ੍ਰੀਤ ਸਿੰਘ
- ਗੁਰਮੀਤ ਸਿੰਘ ਬੁੱਕਾਵਾਲਾ
- ਦਲਜੀਤ ਸਿੰਘ ਕਲਸੀ
- ਤੂਫਾਨ ਸਿੰਘ
- ਹਰਜੀਤ ਸਿੰਘ
- ਭਗਵੰਤ ਸਿੰਘ ਉਰਫ ਪ੍ਰਧਾਨ ਬਾਜੇਕੇ
- ਕੁਲਵੰਤ ਸਿੰਘ ਰਾਏਕੇ
- ਵਰਿੰਦਰ ਫੌਜੀ
- ਬਸੰਤ ਸਿੰਘ
ਅੰਮ੍ਰਿਤਪਾਲ ਸਿੰਘ ’ਤੇ NSA ਵਧਾਏ ਜਾਣ ਦੀ ਪ੍ਰਕਿਰਿਆ
- 13 ਮਾਰਚ 2024 ਨੂੰ ਅੰਮ੍ਰਿਤਸਰ ਦੇ ਡੀਐੱਮ ਵੱਲੋਂ ਪਾਸ ਕੀਤੇ ਗਏ ਆਰਡਰ
- 24 ਮਾਰਚ 2024 ਨੂੰ ਪੰਜਾਬ ਸਰਕਾਰ ਨੇ ਡੀਐਮ ਦੇ ਹੁਕਮਾਂ ਨੂੰ ਦਿੱਤੀ ਮਾਨਤਾ
- ਅੰਮ੍ਰਿਤਪਾਲ ਸਿੰਘ ਵੱਲੋਂ ਜਤਾਏ ਇਤਰਾਜ਼ ’ਤੇ ਸਬੰਧਿਤ ਰਿਕਾਰਡ NSA ਐਡਵਾਈਜ਼ਰੀ ਬੋਰਡ ਕੋਲ ਭੇਜੇ ਗਏ
- 3 ਜੂਨ 2024 ਨੂੰ ਸੂਬਾ ਸਰਕਾਰ ਵੱਲੋਂ ਭੇਜੀ ਰਿਪੋਰਟ ਅਨੁਸਾਰ NSA ਸਲਾਹਕਾਰ ਬੋਰਡ ਨੇ ਵਾਧੇ ਦੀ ਸਿਫਾਰਿਸ਼ ਕੀਤੀ
- 3 ਜੂਨ 2024 ਨੂੰ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ NSA ’ਚ ਇੱਕ ਸਾਲ ਦੇ ਵਾਧੇ ਨੂੰ ਮਨਜ਼ੂਰੀ
ਖੈਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਅੰਮ੍ਰਿਤਪਾਲ ਸਿੰਘ ਸਹੁੰ ਕਿਵੇਂ ਚੁੱਕਣਗੇ। ਕਿਉਂਕਿ ਉਨ੍ਹਾਂ ’ਤੇ ਐਨਐਸਏ ਲਗਾ ਹੋਇਆ ਹੈ। ਜਿਸ ਕਾਰਨ ਉਹ ਜੇਲ੍ਹ ਚੋਂ ਬਾਹਰ ਨਹੀਂ ਆ ਸਕਦੇ। ਪਰ ਉਨ੍ਹਾਂ ਨੂੰ ਸਹੁੰ ਚੁੱਕਣ ਲਈ ਸਮਾਂ ਦਿੱਤਾ ਗਿਆ। ਜਾਰੀ ਕੀਤੀ ਗਈ ਸੂਚੀ ’ਚ ਵੀ ਉਨ੍ਹਾੰ ਦਾ ਨਾਂ ਸ਼ਾਮਲ ਹੈ।
ਕਾਬਿਲੇਗੌਰ ਹੈ ਕਿ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਬੁੱਧਵਾਰ ਨੂੰ ਚੋਣ ਹੋਵੇਗੀ। ਰਾਸ਼ਟਰਪਤੀ 27 ਜੂਨ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ‘ਤੇ ਚਰਚਾ 28 ਜੂਨ ਨੂੰ ਸ਼ੁਰੂ ਹੋਵੇਗੀ। ਪ੍ਰਧਾਨ ਮੰਤਰੀ ਵੱਲੋਂ ਇਸ ਚਰਚਾ ਦਾ ਜਵਾਬ 2 ਜਾਂ 3 ਜੁਲਾਈ ਨੂੰ ਦੇਣ ਦੀ ਉਮੀਦ ਹੈ।
ਇਹ ਵੀ ਪੜ੍ਹੋ: 18th Lok Sabha First Session: 18ਵੀਂ ਲੋਕ ਸਭਾ ਅੱਜ ਤੋਂ ਸ਼ੁਰੂ, ਵਿਰੋਧੀ ਧਿਰ ਦੇ ਹੌਸਲੇ ਬੁਲੰਦ; ਸ਼ੁਰੂਆਤ ’ਚ ਹੰਗਾਮੇ ਦੇ ਆਸਾਰ
https://www.ptcnews.tv/news-in-punjabi/time-given-to-waris-punjab-de-mp-amritpal-singh—to-take-oath-as-mp-4392682
Source link