Mohali News: ਨਾਟਕ ਦੀ ਸ਼ੂਟਿੰਗ ਦੌਰਾਨ ਹੰਗਾਮਾ, ਨਿਹੰਗਾਂ ਨੇ ਰੋਕੀ ਸ਼ੂਟਿੰਗ, ਜਾਣੋ ਕਾਰਨ
M

Commotion during serial shooting in Mohali: ਮੁਹਾਲੀ ਵਿੱਚ ਇੱਕ ਪੰਜਾਬੀ ਨਾਟਕ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋ ਗਿਆ। ਜਦੋਂ ਸ਼ੂਟਿੰਗ ਹੋ ਰਹੀ ਸੀ ਤਾਂ ਅਨੰਦ ਕਾਰਜ ਦੀ ਰਮਸ ਦਾ ਕੁਝ ਨਿਹੰਗ ਸਿੰਘਾਂ ਨੇ ਵਿਰੋਧ ਕੀਤਾ ਅਤੇ ਮੌਕੇ ਉੱਤੇ ਪਹੁੰਚ ਸ਼ੂਟਿੰਗ ਨੂੰ ਰੁਕਵਾ ਦਿੱਤਾ ਹੈ।

ਬੇਅਦਬੀ ਦਾ ਲਗਾਇਆ ਇਲਜ਼ਾਮ

ਦੱਸ ਦਈਏ ਕਿ ਨਾਟਕ ਦੀ ਸ਼ੂਟਿੰਗ ਦੌਰਾਨ ਨਕਲੀ ਵਿਆਹ ਦੀ ਸ਼ੂਟਿੰਗ ਹੋਣ ਲੱਗੀ ਸੀ, ਪਰ ਇਸ ਦਾ ਕੁਝ ਲੋਕਾਂ ਨੇ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਅਨੰਦ ਕਾਰਜ ਕਰਵਾਕੇ ਬੇਅਦਬੀ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਉਹਨਾਂ ਨੇ ਕਿਹਾ ਕਿ ਨਕਲੀ ਥੜ੍ਹਾ ਸਾਹਿਬ ਬਣਾਕੇ ਨਿਸ਼ਾਨ ਸਾਹਿਬ ਲਗਾਇਆ ਗਿਆ ਤੇ ਹਜ਼ਾਰ ਰੁਪਏ ਦਿਹਾੜੇ ਉੱਤੇ ਪਾਠੀ ਸਿੰਘ ਲਿਆਂਦੇ ਗਏ ਸਨ। ਸਿੰਘਾਂ ਨੇ ਕਿਹਾ ਕਿ ਇਸ ਸਬੰਧੀ ਸਾਡੇ ਕੋਲ ਇੱਕ ਵੀਡੀਓ ਵੀ ਹੈ।

ਪ੍ਰਦਰਸ਼ਨਕਾਰੀਆਂ ਦਾ ਬਿਆਨ

ਨਿਹੰਗ ਸਿੰਘਾਂ ਨੇ ਕਿਹਾ ਕਿ ਮਾਮਲੇ ਸਬੰਧੀ ਪੁਲਿਸ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਸ਼ੂਟਿੰਗ ਕਰਨ ਵਾਲੀ ਕੰਪਨੀ ਤੇ ਜਿਸ ਵਿੱਚ ਸ਼ੂਟਿੰਗ ਹੋ ਰਹੀ ਸੀ ਉਸ ਦੇ ਮਾਲਕ ਨੂੰ ਬੁਲਾਕੇ ਇਸ ਸਬੰਧੀ ਜਾਂਚ ਕਰਾਂਗੇ।

ਪੁਲਿਸ ਦਾ ਬਿਆਨ

ਮਾਮਲੇ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਕੋਲ ਇੱਕ ਮਾਮਲਾ ਆਇਆ ਹੈ, ਜਿਸ ਵਿੱਚ ਨਿਹੰਗ ਸਿੰਘਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਸ਼ੂਟਿੰਗ ਦੌਰਾਨ ਅਨੰਦ ਕਾਰਜ ਦੀ ਰਸਮ ਕਰਵਾਕੇ ਬੇਅਦਬੀ ਕੀਤੀ ਜਾ ਰਹੀ ਹੈ। ਉਹਨਾਂ ਨੇ ਦੂਜੀ ਧਿਰ ਨੇ ਇਲਜ਼ਾਮ ਲਗਾਏ ਹਨ ਕਿ ਨਿਹੰਗਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਤੇ ਸਾਡੇ ਸਮਾਨ ਦੀ ਭੰਨਤੋੜ ਵੀ ਕੀਤੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Weather Update: ਮਾਨਸੂਨ ਦੀ ਰਫ਼ਤਾਰ ਹੋਈ ਮੱਠੀ, ਜਾਣੋ ਹੁਣ ਕਦੋਂ ਪਵੇਗਾ ਮੀਂਹ

https://www.ptcnews.tv/news-in-punjabi/commotion-during-the-shooting-of-the-serial-in-mohali-nihangs-stopped-the-shooting-know-the-reason-4393567

Source link

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

Allergy due to lotion ordered on the basis of advice on social media, face spoiled due to cream for freckles | सोशल मीडिया पर...

आजकल सोशल मीडिया पर स्किन और हेयर केयर...