ਮੂਲ ਰੂਪ ਵਿੱਚ ਮਹਾਤਮ ਵੱਜੋਂ ਜਾਣੇ ਜਾਂਦੇ ਰਾਏ ਸਿੱਖ ਸਮਾਜ ਨੇ ਰਾਜਪੂਤ ਰੈਜੀਮੈਂਟ ਵਿੱਚ ਸ਼ਾਮਲ ਹੋਣ ਲਈ 1930 ਵਿੱਚ ਰਾਜਪੂਤ ਹੋਣ ਦਾ ਗਲਤ ਦਾਅਵਾ ਕੀਤਾ ਸੀ। ਇਸ ਤਰ੍ਹਾਂ, ਉਨ੍ਹਾਂ ਨੂੰ 1931 (ਅਨੁਸੂਚਿਤ ਜਣ ਜਾਤੀਆਂ),ਅਨੁਸੂਚਿਤ ਜਾਤੀਆ)ਆਰਡਰ 1936 ਅਤੇ ਸੰਵਿਧਾਨ (ਅਨੁਸੂਚਿਤ ਜਾਤੀਆ ) ਆਰਡਰ 1950 ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਰਾਏ ਸਿੱਖ ਸਮਾਜ ਦੇ ਵਿਧਾਇਕਾਂ ਆਗੂ ਸਹਿਬਾਨਾ ਅਤੇ ਜਥੇਬੰਦੀਆਂ ਅਨੁਸੂਚਿਤ ਜਾਤੀ ਵਿੱਚ ਸ਼ਾਮਿਲ ਹੋਣ ਨੂੰ ਤਰਜੀਹ ਨਹੀਂ ਦੇ ਰਹੇ ਸਨ। 1965 ਤੋਂ ਬਾਅਦ, ਉਨ੍ਹਾਂ ਨੇ SC ਦੀ ਬਜਾਏ ਅਨੁਸੂਚਿਤ ਜਨ ਜਾਤੀਅਆ (ST) ਹੋਣ ਨੂੰ ਤਰਜੀਹ ਦਿੱਤੀ। ਗੁਰਦੀਪ ਸਿੰਘ ਵੜਵਾਲ ਉਪ-ਰਾਜਦੂਤ ਜਰਮਨ ਦੀ ਅਗਵਾਈ ਵਿਚ ਇਕ ਰਾਏ ਸਿੱਖ ਪ੍ਰਤੀਨਿੱਧ ਦਵਿੰਦਰ ਕੁਮਾਰ ਸਿਕਰੀ ਆਰ ਜੀ ਆਈ(Registrar General of India Census, Govt of India New Delhi) ਨੂੰ 20/12/2004 ਨੂੰ ਮਿਲਿਆ। ਗ੍ਰਹਿ ਮੰਤਰਾਲੇ ਦੇ ਅਧੀਨ ਭਾਰਤ ਦੀ ਜਨਗਣਨਾ ਦੇ ਰਜਿਸਟਰਾਰ ਜਨਰਲ ਨੇ ਰਾਏ ਸਿੱਖ ਨੂੰ SC ਵਿੱਚ ਸ਼ਾਮਲ ਕਰਨ ਨੂੰ ਮਨਜ਼ੂਰੀ 3/1/2005 ਨੂੰ ਦੇ ਦਿੱਤੀ ਪਰ ਉਨ੍ਹਾਂ ਦੇ ST ਦੇ ਦਾਅਵੇ ਨੂੰ ਸਿਰੇ ਤੋ ਰੱਦ ਕਰ ਦਿੱਤਾ। 23.11.1979. ਵਿਚ ਰਾਏ ਸਿੱਖ ਦੇ ਨੇਤਾਵਾਂ, ਵਿਧਾਇਕਾਂ ਅਤੇ ਸੰਗਠਨਾਂ ਨੇ ਇਸ ਪ੍ਰਸਤਾਵ ਦਾ ਡਟ ਕੇ ਵਿਰੋਧ ਕੀਤਾ। ਦੁਬਾਰਾ RGI ਨੇ 23.11.1979 ਦੀ ਆਪਣੀ ਪਿਛਲੀ ਰਿਪੋਰਟ ਦੇ ਆਧਾਰ ‘ਤੇ 3.1.2005 ਨੂੰ SC ਵਿੱਚ ਉਹਨਾਂ ਨੂੰ ਸ਼ਾਮਲ ਕਰਨ ਦੀ ਪ੍ਰਵਾਨਗੀ ਦਿੱਤੀ। ਸ਼੍ਰੀ ਗੁਰਦੀਪ ਸਿੰਘ ਵੜਵਾਲ ਜਰਮਨੀ ਦੀ ਅਗਵਾਈ ਹੇਠ ਰਾਏ ਸਿੱਖ ਸਮਾਜ ਦੇ ਇਕ ਵਫਦ ਨੇ 20.3.2006 ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ 23.3.2006 ਨੂੰ ਇਸ ਨੂੰ ਪ੍ਰਵਾਨਗੀ ਦਿੱਤੀ।
ਭਾਰਤ ਦੇ ਰਾਸ਼ਟਰਪਤੀ ਨੇ ਇਸ ਨੂੰ 29.8.2007 ਨੂੰ ਪ੍ਰਵਾਨਗੀ ਦਿੱਤੀ ਅਤੇ ਪੰਜਾਬ ਲਈ ਰਾਏ ਸਿੱਖ ਸਮਾਜ ਨੂੰ 30.8.2007 ਨੂੰ ਭਾਰਤ ਦਾ ਗਜ਼ਟ ਜਾਰੀ ਕੀਤਾ।
ਰਾਏ ਸਿੱਖ ਨੂੰ 30.6.2016 ਨੂੰ ਹਰਿਆਣਾ ਵਿੱਚ ਐਸ.ਸੀ. ਅਨੁਸੂਚਿਤ ਜਾਤੀ ਵਿੱਚ ਸ਼ਾਮਿਲ ਕੀਤਾ ਗਿਆ । ਅਸਲ ਵਿੱਚ. ਆਰ ਜੀ ਆਈ ਦੀ ਪ੍ਰਵਾਨਗੀ ਤੋਂ ਬਾਅਦ,ਗਜ਼ਟ ਜਾਰੀ ਕਰਨਾ ਸਿਰਫ ਕਾਗਜ਼ੀ ਕੰਮ ਅਤੇ ਰਸਮੀ ਕਾਰਵਾਈ ਹੈ। ਉਹ ਗਲਤ ਢੰਗ ਨਾਲ ਰਾਜਪੂਤ ਹੋਣ ਦਾ ਦਾਅਵਾ ਕਰ ਰਹੇ ਸਨ | ਜਿਸ ਕਾਰਨ ਉਨ੍ਹਾਂ ਨੂੰ ਐਸ ਸੀ ਦਰਜਾ ਮਿਲਣ ਵਿੱਚ 57 ਸਾਲ ਦੀ ਦੇਰੀ ਹੋਈ । ਅਸਲ ਵਿੱਚ, ਉਨ੍ਹਾਂ ਨੂੰ ਇਹ 1950 ਵਿੱਚ ਮਿਲ ਗਿਆ ਹੋਣਾ ਸੀ। ਸਮਾਜ ਦਾ ਨਾਹ ਪੂਰਾ ਹੋਣ ਵਾਲਾ ਵੱਡਾ ਨੁਕਸਾਨ ਹੋਇਆ ਹੈ | ਅਤੇ ਸਾਡੇ ਵੱਡ ਵਡੇਰੇ ਡੀਜੀਪੀ ਮੁੱਖ ਸਕੱਤਰ ਵੱਜੋਂ ਸੇਵਾਮੁਕਤ ਹੋਣੇ ਸਨ। ਵਾਸਤਵ ਵਿੱਚ, ਮਹਾਨ ਕੋਸ਼, ਭਾਈ ਕਾਹਨ ਸਿੰਘ ਨਾਭਾ,1930, ਜਨਗਣਨਾ ਰਿਪੋਰਟਾਂ 1883, 1891.1901, 1911, 1921 ਅਤੇ 1931 ਦੇ ਅਨੁਸਾਰ ਉਹ ਅਛੂਤ ਸਨ। ਉਹਨਾਂ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਉਹਨਾਂ ਦੇ ਹਾਕਮ ਭਾਈਚਾਰਿਆਂ ਦੁਆਰਾ ਗੁੰਮਰਾਹ ਕੀਤਾ ਗਿਆ ਸੀ। ਉਨ੍ਹਾਂ ਨੇ ਛੂਤ-ਛਾਤ ਤੋਂ ਬਚਣ ਲਈ 1947 ਤੋਂ ਠੀਕ ਪਹਿਲਾਂ ਆਪਣਾ ਨਾਂ ਮਹਾਤਮ ਤੋਂ ਬਦਲ ਕੇ ਰਾਏ ਸਿੱਖ ਰੱਖ ਲਿਆ।
ਉਪਰੋਕਤ ਜਾਣਕਾਰੀ ਸ੍ਰੀ ਗੁਰਦੀਪ ਸਿੰਘ ਵੜਵਾਲ, ਡਿਪਟੀ ਅੰਬੈਂਸਡਰ(ਸੇਵਾਮੁਕਤ) ਨੇ ਸਰਕਾਰੀ ਰਿਕਾਰਡ ਦੇ ਅਧਾਰ ‘ਤੇ ਦਿੱਤੀ ਹੈ, ਜੋ ਇਸ ਸੰਘਰਸ਼ ਵਿੱਚ 45 ਸਾਲ ਦਾ ਸਮਾਂ ਲਗਾ ਚੁੱਕੇ ਹਨ ਜੋ ਲਗਾਤਾਰ ਪਿਛਲੇ 45 ਸਾਲਾਂ ਤੋਂ ਰਾਏ ਸਿੱਖ ਸਮਾਜ ਦੇ ਇਤਿਹਾਸ ਦੀ ਖੋਜ ਕਰ ਰਹੇ ਹਨ
ਸਰਵਣ ਹੰਸ