Amritsar News : ਅੰਮ੍ਰਿਤਸਰ ‘ਚ ਇੱਕ ਮਿਠਾਈ ਦੀ ਦੁਕਾਨ ‘ਤੇ ਇੱਕ ਔਰਤ ਵੱਲੋਂ ਹੰਗਾਮਾ ਕੀਤੇ ਜਾਣ ਦੀ ਖ਼ਬਰ ਹੈ। ਔਰਤ ਵੱਲੋਂ ਦੁਕਾਨਦਾਰ ‘ਤੇ ਉੱਲੀ ਲੱਗੀ ਮਿਠਾਈ ਦੇਣ ਦੇ ਆਰੋਪ ਲਾਇਆ ਗਿਆ ਹੈ।
ਮੌਕੇ ‘ਤੇ ਔਰਤ ਵੱਲੋਂ ਮਿਠਾਈ ਵਿਖਾਈ ਗਈ, ਜਿਸ ਨੂੰ ਉੱਲ੍ਹੀ ਲੱਗੀ ਹੋਈ ਸੀ। ਔਰਤ ਨੇ ਕਿਹਾ ਕਿ ਦੁਕਾਨਦਾਰ ਉਸ ਦੀ ਗੱਲ ਨਹੀਂ ਸੁਣ ਰਹੇ ਸਨ, ਜਿਸ ਕਾਰਨ ਉਸ ਨੂੰ ਮੀਡੀਆ ਦਾ ਸਹਾਰਾ ਲੈਣਾ ਪਿਆ।
ਔਰਤ ਦਾ ਕਹਿਣਾ ਸੀ ਕਿ ਉਹ ਇਸ ਦੁਕਾਨ ਦੀ ਰੋਜ਼ਾਨਾ ਦੀ ਕਸਟਮਰ ਹੈ ਅਤੇ ਇਹ ਮਿਠਾਈ ਵੀ ਇੱਥੋਂ ਹੀ ਲੈ ਕੇ ਗਈ ਸੀ। ਔਰਤ ਨੇ ਕਿਹਾ ਕਿ ਮੈਂ ਇਥੇ ਆਪਣੀ ਧੀ ਨਾਲ ਆਈ ਸੀ ਅਤੇ ਇਥੋਂ ਲੱਡੂ ਤੇ ਚਮਚਮ ਦੀ ਪੈਕਿੰਗ ਲਈ ਸੀ ਅਤੇ ਉਨ੍ਹਾਂ ਨੇ ਇਸ ਦਾ ਆਨਲਾਈਨ ਬਿੱਲ ਭਰਿਆ ਸੀ, ਜੋ ਕਿ ਉਨ੍ਹਾਂ ਕੋਲ ਸਬੂਤ ਵੱਜੋਂ ਹਨ। ਉਨ੍ਹਾਂ ਨੇ ਜਦੋਂ ਘਰ ਜਾ ਕੇ ਜਦੋਂ ਚਮਚਮ ਵਾਲਾ ਡੱਬਾ ਖੋਲ੍ਹਿਆਂ ਤਾਂ ਵਿੇਖਿਆ ਕਿ ਮਿਠਾਈ ਨੂੰ ਉੱਲ੍ਹੀ ਲੱਗੀ ਹੋਈ ਸੀ। ਜਦੋਂ ਅੱਜ ਸਵੇਰੇ ਉਹ ਮਿਠਾਈ ਵਾਪਸ ਕਰਨ ਲਈ ਆਈ ਤਾਂ ਇਨ੍ਹਾਂ ਨੇ ਉਨ੍ਹਾਂ ਨੂੰ ਮਿਠਾਈ ਦੀ ਰਕਮ ਵਿਚੋਂ ਕੁੱਝ ਰੁਪਏ ਦੇਣੇ ਵਾਪਸ ਦੇਣੇ ਚਾਹੇ ਪਰ ਉਨ੍ਹਾਂ ਕੋਲ ਬਿੱਲ ਸਨ। ਉਨ੍ਹਾਂ ਕਿਹਾ ਕਿ ਮੇਰੀ ਇੱਕ ਧੀ ਹੈ ਅਤੇ ਜੇਕਰ ਉਹ ਇਹ ਮਿਠਾਈ ਖਾ ਲੈਂਦੀ ਤਾਂ ਇਸਦਾ ਜ਼ਿੰਮੇਵਾਰ ਕੌਣ ਹੁੰਦਾ।
ਦੂਜੇ ਪਾਸੇ ਦੁਕਾਨਦਾਰ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ। ਦੁਕਾਨਦਾਰ ਨੇ ਕਿਹਾ ਕਿ ਇਹ ਮਿਠਾਈ ਫਰਿੱਜ ‘ਚ ਰੱਖਣ ਵਾਲੀ ਹੁੰਦੀ ਹੈ ਅਤੇ ਹੋ ਸਕਦਾ ਹੈ ਫਰਿੱਜ ‘ਚ ਨਾ ਰੱਖਣ ਕਾਰਨ ਖਰਾਬ ਹੋਈ ਹੋਵੇ। ਨਹੀਂ ਤਾਂ ਉਹ ਕੱਲ ਤੋਂ ਹੀ ਇਹ ਮਿਠਾਈ ਵੇਚ ਰਹੇ ਹਨ ਅਤੇ ਅੱਜ ਵੀ ਕਈ ਗਾਹਕ ਇਹ ਮਿਠਾਈ ਲੈ ਕੇ ਗਏ ਹਨ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ।
https://www.ptcnews.tv/news-in-punjabi/amritsar-news-women-allegations-shopkeeper-gave-poor-sweets-to-woman-4394868
Source link