ਡੀ ਸੀ ਦਫਤਰ ਫਿਰੋਜ਼ਪੁਰ ਦੇ ਬਾਹਰ ਫੂਕਿਆ ਪੁਤਲਾ।

ਫਿਰੋਜ਼ਪੁਰ 1 ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਨੂੰ ਇਕੱਤਰ ਕਰਕੇ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਦੀ ਅਗਵਾਈ ਹੇਠ ਡੀ ਸੀ ਦਫਤਰ ਫਿਰੋਜ਼ਪੁਰ ਦੇ ਬਾਹਰ ਹਰਿਆਣਾ ਸਰਕਾਰ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਜੋਰਦਾਰ ਨਾਰੇਬਾਜੀ ਕੀਤੀ ਗਈ।ਇਸ ਤੋਂ ਪਹਿਲਾਂ ਕਿਸਾਨਾਂ ਵੱਲੋਂ ਡੀ ਸੀ ਦਫਤਰ ਦੇ ਬਾਹਰ ਵਰਦੇ ਮੀਂਹ ਵਿੱਚ ਪੈਦਲ ਮਾਰਚ ਵੀ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਆਗੂਆਂ ਨੇ ਕਿਹਾ ਕਿ ਹਰਿਆਣਾ ਦੇ ਬਾਰਡਰਾਂ ਤੇ ਕੇਂਦਰ ਸਰਕਾਰ ਵਿਰੁੱਧ ਅੰਦੋਲਨ ਲੜ ਰਹੇ ਦੇਸ਼ ਦੇ ਵੱਡੇ ਦੋ ਫੋਰਮਾਂ ਵੱਲੋਂ ਕੀਤੇ ਹੋਏ ਦੇਸ਼ ਪੱਧਰੀ ਐਲਾਨ ਮੁਤਾਬਕ ਅੱਜ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਕਿਉਂਕਿ ਹਰਿਆਣਾ ਦੀ ਭਾਜਪਾ ਸ਼ੈਣੀ ਸਰਕਾਰ ਵੱਲੋਂ ਤੇ 6 ਆਈ ਪੀ ਐਸ ਪੁਲਿਸ ਅਫਸਰਾਂ ਦੇ ਨਾਮ ਕੇਂਦਰ ਦੀ ਭਾਜਪਾ ਸਰਕਾਰ ਨੂੰ ਰਾਸ਼ਟਰਪਤੀ ਐਵਾਰਡ ਦੇਣ ਲਈ ਭੇਜੇ ਹਨ। ਜਿਕਰਯੋਗ ਇਹ ਹੈ ਕਿ ਇਹ ਉਹੀ 6 ਪੁਲਿਸ ਅਫ਼ਸਰ ਹਨ ਜਿਨ੍ਹਾਂ ਨੇ 13 ਫਰਵਰੀ ਨੂੰ ਦਿੱਲੀ ਜਾ ਰਹੇ ਕਿਸਾਨਾਂ ਮਜਦੂਰਾਂ ਨੂੰ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਰੋਕ ਕੇ ਤਸ਼ੱਦਦ ਕਰਕੇ 450 ਦੇ ਕਰੀਬ ਕਿਸਾਨਾਂ ਨੂੰ ਜਖਮੀ ਕੀਤਾ, ਗੋਲੀਆਂ ਮਾਰ ਕੇ ਸ਼ੁੱਬਕਰਨ ਸਿੰਘ ਨੂੰ ਸ਼ਹੀਦ ਕੀਤਾ, ਉਹਨਾਂ ਨੂੰ ਬਹਾਦਰੀ ਦੇ ਐਵਾਰਡ ਦੇਣਾ ਅਤੀ ਨਿੰਦਨਯੋਗ ਕੰਮ ਸਰਕਾਰ ਕਰ ਰਹੀ ਹੈ। ਮੋਦੀ ਸਰਕਾਰ ਅੰਗਰੇਜ਼ ਸਰਕਾਰ ਵੇਲੇ ਦਾ ਇਤਹਾਸ ਦੋਹਰਾ ਰਹੀ ਹੈ, ਸਰਕਾਰ ਨੂੰ ਸ਼ਰਮ ਆਉਣੀ ਆਉਣੀ ਚਾਹੀਦੀ ਹੈ। ਆਪਣੇ ਹੀ ਦੇਸ਼ ਦੇ ਅੰਨ ਪੈਦਾ ਕਰਨ ਵਾਲੇ ਅੰਨਦਾਤਾ ਤੇ ਤਸ਼ੱਦਦ ਕਰਨਾ ਗੈਰ ਸਵਧਾਨਿਕ ਹੈ। ਇਸ ਕਰਕੇ ਐਵਾਰਡ ਲਈ ਭੇਜੇ ਗਏ ਪੁਲਿਸ ਅਫਸ਼ਰਾ ਦੇ ਨਾਮ ਸਰਕਾਰ ਤੁਰੰਤ ਵਾਪਸ ਲਏ।
ਆਗੂਆਂ ਅੱਗੇ ਕਿਹਾ ਕਿ ਭਾਜਪਾ ਦੇ ਕੇਂਦਰ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਜੋ ਪਿਛਲੇ ਦਿਨੀ ਅੰਦੋਲਨ ਕਰ ਰਹੇ ਕਿਸਾਨਾਂ ਵਿਰੁੱਧ ਕੇਦਰੀ ਭਾਜਪਾ ਆਗੂਆਂ ਦੇ ਇਛਾਰੇ ਤੇ ਜੋ ਬਿਆਨਬਾਜੀ ਕੀਤੀ ਗਈ ਹੈ, ਉਹ ਅਤੀ ਨਿੰਦਨਯੋਗ ਹੈ, ਏਹੋ ਬਿੱਟੂ ਕਹਿੰਦਾ ਸੀ ਕਿ ਮੈਂ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਲਈ ਪੁਲ ਦਾ ਕੰਮ ਕਰਾਗਾ। ਸਪੱਸ਼ਟ ਹੋ ਗਿਆ ਕਿ ਇਸਦਾ ਕੋਈ ਸਟੈਂਡ ਨਹੀਂ ਹੈ। ਇਸ ਕਰਕੇ ਇਹ ਅੰਦੋਲਨ MSP ਗਰੰਟੀ ਕਾਨੂੰਨ ਬਣਾਉਣ, ਬਿਜਲੀ ਸੋਧ ਬਿੱਲ ਵਾਪਸ ਕਰਵਾਉਣ, ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਵਾਉਣ, ਕਿਸਾਨਾਂ ਨੂੰ ਪ੍ਰਦੂਸ਼ਣ ਐਕਟ ਵਿੱਚੋਂ ਬਾਹਰ ਕਰਨ, ਮਜਦੂਰਾਂ ਨੂੰ 200ਦਿਨ ਕੰਮ ਤੇ 700ਰੁਪਏ ਦਿਹਾੜੀ ਦਵਾਉਣ, ਲਖੀਮਪੁਰ ਘਟਨਾ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਆਦਿ ਮੰਗਾਂ ਮਨਾਉਣ ਤੱਕ ਸ਼ੰਘਰਸ਼ ਜਾਰੀ ਰਹੇਗਾ। 15ਅਗਸਤ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਿਸਾਨਾਂ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਸੁਰਜੀਤ ਸਿੰਘ ਫੌਜੀ, ਕੇਵਲ ਸਿੰਘ ਵਾਹਕਾਂ, ਅਵਤਾਰ ਸਿੰਘ ਬੱਗੇਵਾਲਾ,ਜਰਮਨ ਸਿੰਘ, ਅਵਤਾਰ ਸਿੰਘ ਸਾਬੂਆਣਾ, ਸੁਖਵਿੰਦਰ ਸਿੰਘ ਫੌਜੀ, ਬਚਿੱਤਰ ਸਿੰਘ ਕੁਤਬਦੀਨ ਵਾਲਾ ਆਦਿ ਆਗੂ ਤੇ ਕਿਸਾਨ ਮਜਦੂਰਾਂ ਵੱਡੀ ਗਿਣਤੀ ਵਿੱਚ ਹਾਜਰ ਸਨ।

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

24 ਵਾ ਸਲਾਨਾ ਧਾਰਮਿਕ ਜੋੜ ਮੇਲਾ ਅਤੇ ਭੰਡਾਰਾ 23 ਨਵੰਬਰ ਦਿਨ ਸ਼ਨੀਵਾਰ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ...

ਨੈੱਟ ਕੰਮ ਸੈਟ ਗੀਤ ਨੂੰ ਮਿਲ ਰਿਹਾ ਭਰਮਾ ਹੁੰਗਾਰਾ

ਪ੍ਰੈਸ ਨਾਲ ਗੱਲ ਕਰਦਿਆਂ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ...

ਵਿੰਗ ਨੇ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੇ ਲਾਵਰੇ ਦੀ ਪਹਿਚਾਣ ਕਰਨ ਸਬੰਧੀ ਦਿੱਤੀ ਟਰੇਨਿੰਗ

ਲੁਧਿਆਣਾ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ...